ਸਾਵੇ ਹਰਫ਼ 'ਤੇ ਆਪ ਜੀ ਦਾ ਨਿੱਘਾ ਸੁਆਗਤ ਹੈ। ਆਪਣੇ ਅੰਤਰਮਨ ਦੇ ਭਾਵਾਂ ਨੂੰ ਸ਼ਬਦੀ ਜਾਮਾ ਪੁਆ ਕੇ ਆਪ ਅੱਗੇ ਪੇਸ਼ ਕਰਨ ਦਾ ਇੱਕ ਨਿਮਾਣਾ ਜਿਹਾ ਉਪਲਾਰਾ ਹੈ।

Apr 28, 2013

ਲੱਭੇ ਕਿਨਾਰਾ

1.
ਤਨ ਬਦਨ
ਨਿੱਤ-ਦਿਨ ਟੁੱਟਦਾ
ਆਪੇ ਜੁੜਦਾ

2.
ਲੱਭੇ ਕਿਨਾਰਾ
ਅੱਜ ਹੈ ਬੇਸਹਾਰਾ
ਮਨ ਬੇਚਾਰਾ 

ਵਰਿੰਦਰਜੀਤ ਸਿੰਘ ਬਰਾੜ 

ਨੋਟ: ਇਹ ਪੋਸਟ ਹੁਣ ਤੱਕ 25 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ। 

3 comments:

  1. ਰੋਜ਼ਾਨਾ ਜ਼ਿੰਦਗੀ ਦੇ ਉਤਰਾਅ -ਚੜ੍ਹਾ ਨੂੰ ਦਰਸਾਉਂਦੇ ਹਾਇਕੁ ਵਧੀਆ ਲੱਗੇ।

    ReplyDelete
  2. ਨਵਜੋਤ ਭੈਣ ਜੀ ਬਹੁਤ ਦੇਰ ਬਾਦ ਵਿਖਾਈ ਦਿੱਤੇ ਨੇ।
    ਵਧੀਆ ਜੁਗਲਬੰਦੀ !
    ਸਿਡਨੀ ਤੋਂ ਹਾਇਕੁ ਝੜੀ ਲੱਗ ਗਈ।
    ਇੱਕਲਤਾ ਨੂੰ ਬਹੁਤ ਹੀ ਸੋਹਣੇ ਬਿੰਬਾਂ ਰਾਹੀਂ ਪੇਸ਼ ਕੀਤਾ ਹੈ।
    ਮੇਰੀ ਹਾਜ਼ਰੀ ਵੀ ਲਾ ਲੈਣੀ।
    ਤਨ-ਬਦਨ
    ਨਿੱਤ ਦਿਨ ਟੁੱਟਦਾ
    ਆਪੇ ਜੁੜਦਾ

    ਲੱਭੇ ਕਿਨਾਰਾ
    ਅੱਜ ਹੈ ਬੇਸਹਾਰਾ
    ਮਨ ਵਿਚਾਰਾ

    ਵਰਿੰਦਰਜੀਤ ਸਿੰਘ ਬਰਾੜ

    ReplyDelete
  3. ਮੈਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ! ਆਪ ਦੀ ਪ੍ਰੇਰਨਾ ਸਦਕਾ ਹੀ ਮੈਂ ਲਿਖਣਾ ਸ਼ੁਰੂ ਕੀਤਾ ਮੈਂ ਆਪਣੀ ਵੱਡੀ ਭੈਣ ਜੀ ਦਾ ਖਾਸ ਕਰਕੇ ਧੰਨਵਾਦ ਕਰਦਾ ਹਾਂ ਕਿਉਕਿ ਉਹਨਾਂ ਨੇ ਮੈਨੂੰ ਛੋਟੀ ਤੋਂ ਛੋਟੀ ਗੱਲ ਸਮਝੀ ਕਿ ਕਿਸ ਤਰਾਂ ਲਿਖਿਆ ਜਾਵੇ ਕਿ ਪੜ੍ਹਨ ਵਾਲੇ ਨੂੰ ਚੰਗਾ ਲੱਗੇ!

    ReplyDelete