ਸਾਵੇ ਹਰਫ਼ 'ਤੇ ਆਪ ਜੀ ਦਾ ਨਿੱਘਾ ਸੁਆਗਤ ਹੈ। ਆਪਣੇ ਅੰਤਰਮਨ ਦੇ ਭਾਵਾਂ ਨੂੰ ਸ਼ਬਦੀ ਜਾਮਾ ਪੁਆ ਕੇ ਆਪ ਅੱਗੇ ਪੇਸ਼ ਕਰਨ ਦਾ ਇੱਕ ਨਿਮਾਣਾ ਜਿਹਾ ਉਪਲਾਰਾ ਹੈ।

Apr 26, 2013

ਪੈਸੇ ਦੇ ਪਹੀਏ

ਅੱਜੋਕੇ ਸੱਚ ਨੂੰ ਬਿਆਨਣ ਦੀ ਇੱਕ ਕੋਸ਼ਿਸ਼ ਕੀਤੀ ਹੈ ਇਸ ਚੋਕੇ 'ਚ। ਆਸ ਕਰਦਾ ਹਾਂ ਕਿ ਆਪ ਸਭ ਨੂੰ ਇਹ ਸੱਚ ਸੁਨਣਾ ਚੰਗਾ ਲੱਗੇਗਾ। ਇਹ ਚੋਕਾ 8 ਮਈ ਨੂੰ ਹਾਇਕੁ-ਲੋਕ 'ਤੇ ਪ੍ਰਕਾਸ਼ਿਤ ਹੋਇਆ। ਲਿੰਕ ਵੇਖਣ ਲਈ ਇੱਥੇ ਕਲਿੱਕ ਕਰੋ।
ਮਿਲ਼ਦੀ ਕਿੱਥੇ 
ਜ਼ਮੀਨ ਸਰਕਾਰੀ 
ਨਾ ਰੋਜ਼ਗਾਰੀ 
ਆਮ ਇਨਸਾਨ ਨੂੰ 
ਜਿੱਤਿਆ ਨੇਤਾ
ਮਿੰਨਾ-ਮਿੰਨਾ ਹੱਸਦਾ
ਵੱਸ ਕੁਝ ਨਾ 
ਲਾਵੇ ਝੋਨਾ ਅਗੇਤਾ 
ਦੁੱਖ ਹੀ ਦੁੱਖ
ਝੱਲਦਾ ਏ ਕਿਸਾਨ 
ਬੈਂਕ - ਕਰਜ਼ਾ
ਖੇਤ ਵਿੱਚ ਦਰਜਾਂ
ਭਰ ਨਾ ਸਕੇ
ਮੁਰਝਾਏ ਨੇ ਫੁੱਲ
ਸੁੱਕੇ ਨੇ ਬੁੱਲ 
ਪਾਣੀ ਨੂੰ ਤਰਸਣ 
ਕੰਮ ਦੀ ਵਾਰੀ
ਵਿਗੜੇ ਪਟਵਾਰੀ
ਕਲਰਕ ਵੀ 
ਪੈਸੇ ਦੇ ਪਹੀਏ ਲਾ
ਫਾਈਲ ਤੋਰੇ
ਲੱਗੀ ਭੈੜੀ ਬੀਮਾਰੀ 
ਰਿਸ਼ਵਤ ਦੀ 
ਹੌਲੀ-ਹੌਲੀ ਹੋਵਣ 
ਕਾਰਜ ਸਰਕਾਰੀ !

ਵਰਿੰਦਰਜੀਤ ਸਿੰਘ ਬਰਾੜ 
(ਬਰਨਾਲ਼ਾ) 
ਨੋਟ: ਇਹ ਪੋਸਟ ਹੁਣ ਤੱਕ 8 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ।

3 comments:

 1. ਆਮ ਆਦਮੀ ਦੀ ਹਾਲਤ ਤੇ ਉਸ ਦੇ ਦੁੱਖ ਦਰਦ ਨੂੰ ਇਸ ਚੋਕੇ 'ਚ ਪੇਸ਼ ਕੀਤਾ ਹੈ। ਇੱਕ ਸੰਵੇਦਨਸ਼ੀਲ ਮਨ ਹੀ ਇਹ ਦੁੱਖ ਵੇਖ ਸਕਦਾ ਹੈ। ਸਭ ਜ਼ਿੰਦਗੀ ਦੀ ਦੌੜ ਨੂੰ ਜਿੱਤਣ ਲਈ ਇੱਕ ਦੂਜੇ ਨੂੰ ਦੱਕਾ ਦੇ ਕੇ ਸੁੱਟਣ ਤੋਂ ਵੀ ਗੁਰੇਜ਼ ਨਹੀਂ ਕਰਦੇ।
  ਬਿਲਕੁਲ ਸਹੀ ਕਿਹਾ ਹੈ......ਕੋਈ ਵੀ ਸਰਕਾਰੀ ਕੰਮ ਪੈਸੇ ਤੋਂ ਬਿਨਾਂ ਨਹੀਂ ਹੁੰਦੇ। ਜੋ ਕੰਮ ਦੋ ਦਿਨਾਂ 'ਚ ਹੋਣਾ ਚਾਹੀਦਾ ਹੈ ਉਹ ਦੋ ਮਹੀਨਿਆਂ 'ਚ ਵੀ ਨਹੀਂ ਹੁੰਦਾ। ਪਤਾ ਨਹੀਂ ਇਹ ਵਿਗੜਿਆ ਢਾਂਚਾ ਕਦੋਂ ਸਹੀ ਹੋਵੇਗਾ।

  ReplyDelete
 2. joginder singh thind- 9.5.13
  ਵਰਿੰਦਰਜੀਤ--ਤੁਹਾਡਾ ਹਾਇਕੁ ਅੱਜ ਦੇ ਬਿਮਾਰ ਸਮਾਜ ਦੀ ਸਹੀ ਤਰਜਮਾਨੀ ਕਰਦਾ ਹੈ। ਮੈਂ ਤਾਂ ਕਹਿੰਦਾ ਹਾਂ ਕਿ ਹਰ ਕੰਮ ਲਈ ਰਿਸ਼ਵਤ ਦੀ ਲਿਸਟ ਦਫਤਰ ਦੇ ਬਾਹਰ ਚਿਪਕਾ ਦੇਨੀ ਚਾਹੀ ਹੈ ਤੇ ਸੱਭ ਦੀਆਂ ਤਨਖਾਹਾਂ ਬੰਦ ।
  ਸਮਾਜ ਨੂੰ ਝੰਝੋੜਨ ਲਈ ਸ਼ਾਬਾਸ਼।

  ********************************************************************

  ਭੂਪਿੰਦਰ ਸਿੰਘ- 11.5.13
  ਵਰਿੰਦਰਜੀਤ ਦੀ ਖੂਬਸੂਰਤ ਚੋਕਾ ਵਿਚਲੀ ਵਿਚਾਰਾਂ ਦੀ ਰਵਾਨਗੀ ਮਨ ਨੂੰ ਭਾ ਗਈ। ਕਲਾ ਦੇ ਸੋਹਣੇ ਪ੍ਰਦਰਸ਼ਨ ਲਈ ਵਧਾਈ।

  ReplyDelete
 3. ਥਿੰਦ ਅੰਕਲ ਜੀ, ਹਰਦੀਪ ਭੈਣ ਜੀ ਤੇ ਭੂਪਿੰਦਰ ਵੀਰ ਜੀ ਦਾ ਮੈਂ ਤਹਿ ਦਿਲੋਂ ਸ਼ੁਕਰੀਆ ਕਰਦਾ ਹਾਂ, ਚੋਕਾ ਪਸੰਦ ਕਰਨ ਤੇ ਹੌਸਲਾ ਅਫ਼ਜ਼ਾਈ ਲਈ। ਆਪ ਦੀ ਦਿੱਤੀ ਸ਼ਾਬਾਸ਼ ਹੋਰ ਲਿਖਣ ਦਾ ਹੁਲਾਰਾ ਦਿੰਦੀ ਹੈ।

  ReplyDelete