ਸਾਵੇ ਹਰਫ਼ 'ਤੇ ਆਪ ਜੀ ਦਾ ਨਿੱਘਾ ਸੁਆਗਤ ਹੈ। ਆਪਣੇ ਅੰਤਰਮਨ ਦੇ ਭਾਵਾਂ ਨੂੰ ਸ਼ਬਦੀ ਜਾਮਾ ਪੁਆ ਕੇ ਆਪ ਅੱਗੇ ਪੇਸ਼ ਕਰਨ ਦਾ ਇੱਕ ਨਿਮਾਣਾ ਜਿਹਾ ਉਪਲਾਰਾ ਹੈ।

May 19, 2013

ਜਨਮ ਦਿਨ

ਜਨਮ ਦਿਨ ਸਾਡੀ ਜ਼ਿੰਦਗੀ ਦਾ ਅਹਿਮ ਦਿਨ ਲੱਗਦਾ ਹੈ। ਚਾਹੇ ਅਸੀਂ ਕਿੰਨੇ ਵੱਡੇ ਵੀ ਹੋ ਜਾਈਏ ਪਰ ਇਸ ਦਿਨ ਸਾਨੂੰ ਮਿਲਣ ਵਾਲ਼ੀਆਂ ਮੁਬਾਰਕਾਂ ਦੀ ਉਡੀਕ ਰਹਿੰਦੀ ਹੀ ਹੈ। ਓਸ ਉਡੀਕ ਨੂੰ ਪੂਰਦੇ ਕੁਝ ਭਾਵ .......

ਜਨਮ ਦਿਨ
ਖੁਸ਼ੀਆਂ ਬਖੇਰਦਾ
ਵਿਹੜੇ ਸਾਡੇ
ਵਰ੍ਹੇ ਬਾਦ ਆਇਆ
ਲੈ ਕੇ ਨਵੀਂ ਤਰੰਗ  ।

ਚੜ੍ਹਿਆ ਦਿਨ 

ਲੈ ਉਮੰਗਾਂ ਨਵੀਂਆਂ 
ਮਿਲ਼ ਕੇ ਆਏ
ਸੂਰਜ ਚੰਦ ਤਾਰੇ
ਦੇਵਣ ਵਧਾਈਆਂ । 

ਵਰਿੰਦਰਜੀਤ ਸਿੰਘ ਬਰਾੜ 
ਨੋਟ: ਇਹ ਪੋਸਟ 414 ਵਾਰ ਵੇਖੀ ਗਈ।

4 comments:

 1. ਪਰਮ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ!ਰੱਬ ਕਰੇ ਇਹ ਦਿਨ ਤੇਰੇ ਲਈ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਵੇ।ਵਰਿੰਦਰ ਨੇ ਬਹੁਤ ਹੀ ਸੋਹਣਾ ਤੋਹਫ਼ਾ ਦਿੱਤਾ ਹੈ।
  ਦੋਨਾਂ ਨੂੰ ਬਹੁਤ ਵਧਾਈ !

  ReplyDelete
 2. ਬਹੁਤ ਹੀ ਮੁਬਾਰਕ ਦਿਨ ਹੈ ਪਰਮ ਵਾਸਤੇ।
  ਇਹ ਦਿਨ ਤੇਰੇ ਲਈ ਸੱਤ ਰੰਗਾਂ ਦੀ ਕਾਇਨਾਤ ਬਣ ਜਾਵੇ।
  ਐਨਾ ਸੋਹਣੀ ਸੁਗਾਤ ਹਰ ਕਿਸੇ ਦੇ ਹਿੱਸੇ ਆਵੇ ਅਜਿਹੇ ਦਿਨ।
  ਵਰਿੰਦਰ ਵੀ ਵਧਾਈ ਦਾ ਪਾਤਰ ਹੈ।
  ਢੇਰ ਮੁਬਾਰਕਾਂ ਤੇ ਸ਼ੁੱਭਕਾਮਨਾਵਾਂ ਨਾਲ਼

  ReplyDelete
 3. Supreet5/19/2013

  Happy Birthday mami ji !
  may this day brings you all the happiness throughout this year!

  Supreet & Sumeet

  ReplyDelete
 4. thanks to all of you from pram brar

  ReplyDelete