ਸਾਵੇ ਹਰਫ਼ 'ਤੇ ਆਪ ਜੀ ਦਾ ਨਿੱਘਾ ਸੁਆਗਤ ਹੈ। ਆਪਣੇ ਅੰਤਰਮਨ ਦੇ ਭਾਵਾਂ ਨੂੰ ਸ਼ਬਦੀ ਜਾਮਾ ਪੁਆ ਕੇ ਆਪ ਅੱਗੇ ਪੇਸ਼ ਕਰਨ ਦਾ ਇੱਕ ਨਿਮਾਣਾ ਜਿਹਾ ਉਪਲਾਰਾ ਹੈ।

ਤਾਂਕਾ ਕੀ ਹੁੰਦਾ ਹੈ

'ਤਾਂਕਾ' (Tanka ) ਜਪਾਨੀ ਕਾਵਿ ਵਿਧਾ ਦੀ ਕਈ ਸੌ ਸਾਲ ਪੁਰਾਣੀ ਕਾਵਿ ਵਿਧਾ ਹੈ। ਤਾਂਕਾ 1200 ਸਾਲ ਪੁਰਾਣੀ ਸ਼ੈਲੀ ਹੈ ਜਦੋਂ ਕਿ ਹਾਇਕੁ ਦੇ ਜਨਮ ਨੂੰ ਸਿਰਫ਼ 300 ਸਾਲ ਹੀ ਹੋਏ ਹਨ।
ਤਾਂਕਾ 5 ਸਤਰਾਂ 'ਚ ਲਿਖਿਆ ਜਾਂਦਾ ਹੈ, ਜਿਸ 'ਚ ਕ੍ਰਮਵਾਰ 5 + 7 + 5 + 7 + 7 ਕੁੱਲ ਮਿਲਾ ਕੇ 31 ਧੁਨੀ ਖੰਡ ਹੁੰਦੇ ਹਨ। ਤਾਂਕਾ ਨੂੰ ਦੋ ਭਾਗਾਂ 'ਚ ਵੰਡਿਆ ਜਾ ਸਕਦਾ ਹੈ।ਪਹਿਲਾ (5 + 7 + 5)ਤੇ ਦੂਜਾ ਭਾਗ ( 7 + 7 )  ਹੈ ।
 ਤਾਂਕਾ ਨੂੰ ਲਿਖਣ ਲਈ  ਵਿਸ਼ੇ ਦੀ ਵੀ ਕੋਈ ਪਬੰਦੀ ਨਹੀਂ ਰਹੀ। 'ਤਾਂਕਾ' ਅਜੋਕੇ ਦੇ ਸੱਚ ਨੂੰ ਦਰਸਾ ਸਕਦਾ  ਹੈ ਤੇ ਬੀਤੇ ਕੱਲ ਦੀਆਂ ਗੱਲਾਂ ਨੂੰ ਵੀ ਪੇਸ਼ ਕਰ ਸਕਦਾ ਹੈ।

No comments:

Post a Comment