ਸਾਵੇ ਹਰਫ਼ 'ਤੇ ਆਪ ਜੀ ਦਾ ਨਿੱਘਾ ਸੁਆਗਤ ਹੈ। ਆਪਣੇ ਅੰਤਰਮਨ ਦੇ ਭਾਵਾਂ ਨੂੰ ਸ਼ਬਦੀ ਜਾਮਾ ਪੁਆ ਕੇ ਆਪ ਅੱਗੇ ਪੇਸ਼ ਕਰਨ ਦਾ ਇੱਕ ਨਿਮਾਣਾ ਜਿਹਾ ਉਪਲਾਰਾ ਹੈ।

Jul 16, 2012

ਫੈਸ਼ਨ ਮੁੰਡਿਆਂ ਦਾ


ਫੈਸ਼ਨ ਸਾਡੀ ਜ਼ਿੰਦਗੀ ਵਿੱਚ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ! ਪਰ ਇਹ ਵੀ ਰਾਹ ਸਿਰ ਦਾ ਹੀ ਚੰਗਾ ਲੱਗਦਾ ।ਅੱਜ ਅਸੀਂ ਗੱਲ ਕਰਾਂਗੇ ਮੁੰਡਿਆਂ 'ਤੇ ਪੈ ਰਹੇ ਫੈਸ਼ਨ ਦੇ ਅਸਰ ਦੀ।
ਤੁਸੀਂ ਆਮ ਹੀ ਵੇਖਿਆ ਹੋਵੇਗਾ ਕਿ ਜਦੋਂ ਮੁੰਡੇ ਮੋਟਰ ਸਾਈਕਲ ਚਲਾਉਂਦੇ ਹਨ ਤਾਂ ਅਕਸਰ ਹੀ ਹੈਲਮਟ ਨਹੀਂ ਪਾਉਂਦੇ । ਇਸ ਦਾ ਕਾਰਨ ਫੈਸ਼ਨ ਹੀ ਹੈ ਕਿਉਂਕਿ ਜੇ ਉਹ ਹੈਲਮਟ ਪਾ ਕੇ ਚਲਾਉਣ ਤਾਂ ਉਹਨਾਂ ਦਾ ਹੇਅਰ ਸਟਾਈਲ ਖਰਾਬ ਹੋ ਜਾਂਦਾ ਹੈ।ਕੰਡੇਰਨੇ ਵਾਂਗ  ਖੜ੍ਹੇ ਕੀਤੇ ਵਾਲ਼ਾਂ ਦਾ ਤਾਂ ਨਾਸ ਹੀ ਮਾਰ ਦੇਵੇਗਾ ਇਹ ਹੈਲਮਟ । ਕਈ ਤਰਾਂ ਦੀਆਂ ਕਰੀਮਾਂ ਲਾ ਕੇ ਜੋ ਵਾਲ ਸੈਟ ਕੀਤੇ ਹੁੰਦੇ ਨੇ ਜੇ  ਹੈਲਮਟ ਪਾ ਲਿਆ ਤਾਂ ਸਾਰੀ ਕੀਤੀ ਮਿਹਨਤ ਬਰਬਾਦ ਨਾ ਹੋ ਜਾਵੇਗੀ ਵਿਚਾਰਿਆਂ ਦੀ।

ਅੱਜਕੱਲ ਇੱਕ ਹੋਰ ਫੈਸ਼ਨ ਆਮ ਹੈ.... ਢਿੱਲੀ ਜਿਹੀ ਪੈਂਟ ਪਾਉਣ ਦਾ।ਇਉਂ ਲੱਗਦਾ ਹੈ ਜਿਵੇਂ ਪੈਂਟ ਲੱਕ ਦੀਆਂ ਮਿਨਤਾਂ ਕਰ ਰਹੀ ਹੋਵੇ ਕੇ ਇਸ ਨੇ ਤਾਂ ਮੈਨੂੰ ਸੰਭਾਲਣਾ ਨਹੀਂ ਕਿਰਪਾ ਕਰਕੇ ਤੁਸੀਂ ਹੀ ਸਹਾਰਾ ਦੇ ਦੇਵੋ। ਅਗੇ ਪੈਂਟ ਦਾ ਹਾਲ ਤਾਂ ਹੋਰ ਵੀ ਬੁਰਾ ਹੁੰਦਾ । ਪੈਂਟ ਸੜਕ 'ਤੇ  ਘਸ- ਘਸ ਕੇ ਪੌਚਿਆਂ ਕੋਲੋ ਲੀਰਾਂ ਹੋਈ ਹੁੰਦੀ ਹੈ।  ਜੇ ਕੋਈ ਸਿਆਣਾ ਵਿਅਕਤੀ ਸਮਝਾਵੇ ਕਿ ਪੁੱਤਰਾ ਇਹ ਹੁਣ ਪੌਚਿਆਂ ਕੋਲੋ ਘਸ ਗਈ ਹੈ ਇਸ ਨੂੰ ਠੀਕ ਕਰਵਾ ਲੈ ਜਾਂ ਫੇਰ ਇਸ ਨੂੰ ਆਪਣਾ  ਮੋਟਰ ਸਾਇਕਲ ਸਾਫ ਕਰਨ ਨੂੰ ਰੱਖ ਲੈ।ਅਗੋਂ ਪਤਾ ਕੀ ਜਵਾਬ ਮਿਲਦਾ.....ਬਜ਼ੁਰਗੋ  ਤੁਹਾਨੂੰ ਨਹੀਂ ਪਤਾ ਅੱਜ ਦੇ ਫੈਸ਼ਨ ਬਾਰੇ। ਇਹ ਫੈਸ਼ਨ ਤਾਂ ਅਜੇ ਏਥੇ ਆਪਣੇ ਸ਼ਹਿਰ 'ਚ ਵੀ ਨਹੀਂ ਆਇਆ। ਇਹ ਪੈਂਟ ਤਾਂ ਮੇਰੇ ਭਰਾ ਨੇ ਬਾਹਰੋਂ ਭੇਜੀ ਹੈ ।ਸਿਆਣਾ ਬੰਦਾ ਆਵਦੇ  ਮੱਥੇ 'ਤੇ ਹੱਥ ਮਾਰਦਾ ਉਥੋਂ ਤੁਰ ਜਾਂਦਾ ਹੈ ਨਾਲ਼ੇ ਬੁੜਬੁੜਾਉਂਦਾ ਹੈ...ਭਲਾ ਇਹ ਕੀ ਫੈਸ਼ਨ ਹੋਇਆ? ਕਈ ਮੁੰਡੇ ਤਾਂ ਨਵੀਂ  ਪੈਂਟ ਨੂੰ  ਗੋਡਿਆਂ ਤੋਂ  ਪਾੜ ਲੈਂਦੇ ਨੇ ਜਾਂ ਬਲੇਡ ਨਾਲ ਗੋਡਿਆਂ ਕੋਲੋਂ ਕੱਟ ਲੈਂਦੇ ਹਨ ਜੇ ਕੋਈ ਪੁੱਛੋ ਤਾਂ  ਓਹੀ ਜਵਾਬ ....ਇਹ  ਫੈਸ਼ਨ ਹੈ ਤੁਹਾਡੀ ਸਮਝ ਤੋਂ ਬਾਹਰ ਹੈ ।

ਕਈ ਮੁੰਡੇ ਤਾਂ ਕੁੜੀਆਂ ਨੂੰ ਵੀ ਮਾਤ ਪਾ ਰਹੇ ਹਨ । ਕੁੜੀਆਂ ਦੇ ਤਾਂ ਕੰਨ ਇੱਕ ਜਾਂ ਦੋ ਥਾਂ ਤੋਂ ਵਿੰਨ੍ਹੇ ਹੁੰਦੇ ਹਨ।ਪਰ ਮੁੰਡੇ ਘੱਟੋ -ਘੱਟ ਚਾਰ -ਚਾਰ ਥਾਂ ਤੋਂ ਵਿੰਨ੍ਹਾਉਂਦੇ ਹਨ ।ਕਈ ਤਾਂ ਅੱਖ ਦੀ ਸਿਹਲੀ ਵਿੱਚ ਵੀ ਬਾਲ਼ੀ ਪਾਈ ਫਿਰਦੇ ਹਨ ਅਖੇ ਇਹ ਵੀ ਫੈਸ਼ਨ ਹੈ ।ਇੱਕ ਹੋਰ ਗੱਲ ਕਰਨੀ ਤਾਂ ਭੁੱਲ ਹੀ ਗਏ... ਕਈ ਮੁੰਡਿਆਂ ਦੇ  ਗੱਲ 'ਚ ਮੋਟੀ ਜਿਹੀ ਚੇਨ ਪਾਈ ਹੁੰਦੀ ਹੈ । ਕਈ ਵਾਰ ਜੀ ਕੀਤਾ ਕਿ ਪੁੱਛ ਹੀ ਲਈਏ ਕਿ ਭਰਾਵਾ ਪਾਲਤੂ ਹੈ ਜਾਂ ਅਵਾਰਾ....ਕਿਉਂਕਿ ਇੰਨਾ ਲੋਕਾਂ ਨੇ ਫੈਸ਼ਨ ਦੇ ਨਾਂ ਤੇ ਸੱਭਿਆਚਾਰ ਨੂੰ ਬਰਬਾਦ ਕਰ ਦਿੱਤਾ ।

ਰਹਿੰਦੀ ਕਸਰ ਫੋਨਾਂ ਨੇ ਪੂਰੀ ਕਰ ਦਿੱਤੀ ਈਅਰਫੋਨ ਕੰਨਾਂ ਵਿੱਚ ਲਾ ਕੇ ਨਚਾਰਾਂ ਵਾਂਗੂ ਹਿੱਲਦੇ ਹਨ।ਇਓਂ ਹੀ ਇੱਕ ਵਾਰ ਕਿਸੇ ਮੁੰਡੇ ਨੂੰ ਹਿੱਲਦਾ ਵੇਖ ਕੇ ਕਿਸੇ ਬਜ਼ੁਰਗ ਨੇ ਸਮਝਿਆ ਕਿ ਖੌਰੇ ਏਸ ਨੂੰ ਕੋਈ ਮਿਰਗੀ ਦਾ ਦੌਰਾ ਪੈ ਗਿਆ ਹੋਵੇ। ਇਹ ਮਿਰਗੀ ਦਾ ਦੌਰਾ ਨਹੀਂ ਇਹਨਾਂ ਨੂੰ ਤਾਂ ਫੈਸ਼ਨ ਦਾ ਦੌਰਾ ਪਿਆ ਹੋਇਆ ਹੈ । ਜਦੋਂ ਏਹੋ ਜਿਹੇ ਦੋ-ਚਾਰ 'ਕੱਠੇ ਹੋ ਕੇ ਤੁਰਦੇ ਹੋਣ ਤੇ  ਜੇ ਇੱਕ ਢੋਲਕੀ ਵਾਲ਼ਾ ਨਾਲ਼ ਰਲ਼ ਜਾਵੇ ਤਾਂ ਆਮ ਬੰਦਾ ਤਾਂ  ਇਹਨਾਂ ਨੂੰ ਨਚਾਰਾਂ ਦਾ ਟੋਲਾ ਹੀ ਸਮਝੇਗਾ। 
ਪੰਜਾਬੀ ਸੱਭਿਅਤਾ ਦੀ ਰਾਖੀ ਕਰਨਾ ਸਿਰਫ਼ ਔਰਤਾਂ ਜਾਂ ਕੁੜੀਆਂ ਦੇ ਹੀ ਜ਼ਿੰਮੇ ਨਹੀਂ ਹੈ। ਮੁੰਡਿਆਂ ਤੇ ਮਰਦਾਂ ਨੂੰ ਵੀ ਏਸ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ ਹੈ।
ਵਰਿੰਦਰਜੀਤ

ਨੋਟ: ਇਹ ਪੋਸਟ ਹੁਣ ਤੱਕ 43 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ। 

3 comments:

 1. ਮੁੰਡਿਆਂ ਦੇ ਫੈਸ਼ਨ 'ਤੇ ਕਰਾਰੀਆਂ ਗੱਲਾਂ ਕਹੀਆਂ ਨੇ। ਸੱਚੀਂ ਅੱਜ ਦਾ ਇਹ ਫੈਸ਼ਨ ਇੱਕ ਆਮ ਬੰਦੇ ਦੀ ਸਮਝੋਂ ਬਾਹਰ ਹੈ। ਫੱਟੀ/ਕੱਟੀ ਹੋਈ ਪੈਂਟ ਪਾਉਣਾ ਵੀ ਭਲਾ ਕਿਹੜਾ ਫੈਸ਼ਨ ਹੋਇਆ?
  ਜਿਸ ਫੈਸ਼ਨ ਦੀ ਗੱਲ ਵਰਿੰਦਰਜੀਤ ਨੇ ਕੀਤੀ ਹੈ ਮੈਨੂੰ ਪਹਿਲਾਂ ਲੱਗਦਾ ਸੀ ਕਿ ਏਹੋ ਜਿਹਾ ਫੈਸ਼ਨ ਸਿਰਫ਼ ਵਿਦੇਸ਼ਾਂ 'ਚ ਹੈ। ਪਰ ਨਹੀਂ ਪੰਜਾਬ ਵੀ ਏਸ ਗੱਲੋਂ ਪਿੱਛੇ ਨਹੀਂ ਰਿਹਾ।
  ਠੀਕ ਕਿਹਾ ਹੈ ਕਿ ਪੰਜਾਬੀ ਸੱਭਿਅਤਾ ਨੂੰ ਜਿਓਂਦਾ ਰੱਖਣ ਲਈ ਮੁੰਡਿਆਂ ਨੂੰ ਵੀ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।
  ਵਧੀਆ ਤੇ ਸੁੱਚਜੇ ਢੰਗ ਨਾਲ਼ ਮੁੰਡਿਆਂ ਦੇ ਵੱਧ ਰਹੇ ਫੈਸ਼ਨ ਦੇ ਰੁਝਾਨ ਨੂੰ ਪੇਸ਼ ਕਰਨ ਲਈ ਵਰਿੰਦਰਜੀਤ ਵਧਾਈ ਦਾ ਪਾਤਰ ਹੈ।

  ਹਰਦੀਪ

  ReplyDelete
 2. very nice and humours writing.

  Bhupinder.

  ReplyDelete
 3. ਵਰਿੰਦਰ ਸਹੀ ਲਿਖਿਆ ਯਾਰ ਮੁੰਡਿਆਂ ਦੇ ਫੈਸ਼ਨ ਬਾਰੇ !!

  ReplyDelete