ਸਾਵੇ ਹਰਫ਼ 'ਤੇ ਆਪ ਜੀ ਦਾ ਨਿੱਘਾ ਸੁਆਗਤ ਹੈ। ਆਪਣੇ ਅੰਤਰਮਨ ਦੇ ਭਾਵਾਂ ਨੂੰ ਸ਼ਬਦੀ ਜਾਮਾ ਪੁਆ ਕੇ ਆਪ ਅੱਗੇ ਪੇਸ਼ ਕਰਨ ਦਾ ਇੱਕ ਨਿਮਾਣਾ ਜਿਹਾ ਉਪਲਾਰਾ ਹੈ।

Jul 13, 2012

ਵਰ੍ਹਿਆ ਮੀਂਹ


ਹਾਇਕੁ-ਲੋਕ 'ਤੇ 12 ਜੁਲਾਈ 2012 ਨੂੰ ਮੇਰੇ ਇਹ ਹਾਇਕੁ ਪ੍ਰਕਾਸ਼ਿਤ ਹੋਏ।
ਲਿੰਕ ਵੇਖਣ ਲਈ ਇੱਥੇ ਕਲਿੱਕ ਕਰੋ


1.
ਪਿੱਤ ਮਰਦੀ
ਮੀਂਹ ਵਿੱਚ ਨਹਾ ਕੇ
ਕਹਿੰਦੀ ਬੇਬੇ
2.
ਮੀਂਹ ਜੋ ਵਰ੍ਹੇ
ਸਾਰਾ ਦਿਨ ਨਹਾ ਕੇ
ਚਾਅ ਨਾ ਲਹੇ
3.
ਮੁੱਕੀ ਉਡੀਕ
ਦੁੱਖ ਟੁੱਟੇ ਕਿਸਾਨਾਂ
ਵਰ੍ਹਿਆ ਮੀਂਹ 
4.
ਯਾਦ ਨੇ ਦਿਨ
ਮੀਂਹ ਵਿੱਚ ਭੱਜਦੇ 
ਫੜ੍ਹ ਨਿੱਕਰ


5.
ਖੇਡਣ ਬੱਚੇ
ਛੱਡਣ ਵਿੱਚ ਪਾਣੀ
ਬਣਾ ਕਿਸ਼ਤੀ

ਵਰਿੰਦਰਜੀਤ 

4 comments:

 1. ਸੋਹਣੇ ਹਾਯਿਕੂ ,ਬਿਤੇ ਦਿਹਾੜੇ ਬਚਪਨ ਦੇ ਯਾਦ ਆ ਗਏ ...

  ReplyDelete
 2. ਸਾਰੇ ਹਾਇਕੁ ਬਹੁਤ ਵਧੀਆ ਨੇ। ਬਹੁਤ ਸਾਰੇ ਰੰਗ ਵੇਖੇ ਤੇਰੇ ਹਾਇਕੁ 'ਚ। ਬਚਪਨ 'ਚ ਲੈ ਗਏ ਤੇਰੇ ਹਾਇਕੁ। ਚਿਰਾਂ ਤੋਂ ਭੁੱਲੀ ਹੋਈ ਪਿੱਤ ਯਾਦ ਆਈ।ਸਭ ਤੋਂ ਵਧੀਆ ਲੱਗਾ ਮੀਂਹ 'ਚ ਨਿੱਕਰ ਫੜ੍ਹ ਕੇ ਭੱਜਣਾ ਤੇ ਕਿਸ਼ਤੀਆਂ ਬਣਾ ਕੇ ਖੇਡਣਾ ।
  ਦੂਜੇ ਪਾਸੇ ਤੇਰਾ ਇੱਕ ਹਾਇਕੁ ਗੰਭੀਰ ਗੱਲ ਵੀ ਕਹਿ ਗਿਆ.... ਚਾਹੇ ਖੇਤੀ ਅੱਜਕੱਲ ਮੀਂਹਾਂ 'ਤੇ ਨਿਰਭਰ ਨਹੀਂ ਪਰ ਫੇਰ ਵੀ ਮੀਂਹ ਦੀ ਲੋੜ ਤਾਂ ਫੇਰ ਵੀ ਬਹੁਤ ਹੁੰਦੀ ਹੈ ਤੇ ਕਿਸਾਨਾਂ ਨੂੰ ਏਸ ਦੀ ਉਡੀਕ ਹੁੰਦੀ ਹੈ।
  ਵਧੀਆ ਲੇਖਣ ਲਈ ਵਧਾਈ !
  ਤੇਰੀ ਭੈਣ
  ਹਰਦੀਪ

  ReplyDelete
 3. ਹਾਇਕੁ-ਲੋਕ 'ਤੇ ਮਿਲ਼ੇ ਦੋਸਤਾਂ ਦੇ ਸ਼ਬਦ ਹੁੰਗਾਰਿਆਂ ਨੂੰ ਸਾਵੇ ਹਰਫ਼ 'ਚ ਸਾਂਭ ਕੇ ਰੱਖਣ ਨੂੰ ਜੀ ਕੀਤਾ.......
  1.ਭੂਪਿੰਦਰ ਸਿੰਘ ਨੇ ਕਿਹਾ.....
  ਖੜ੍ਹਾ ਕੇ ਮੰਜਾ
  ਤਿੱਖੜ ਦੁਪਹਿਰੇ
  ਬੇਬੇ ਕਰੇ ਛਾਂ....ਬਹੁਤ ਖੂਬ ਲਿਖਿਆ। ਉਂਝ ਮਾਂਵਾਂ ਠੰਡੀਆਂ ਛਾਵਾਂ।

  ਚੌਖੜ ਮੰਜਾ
  ਵਿਚਦੀ ਧੁੱਪ ਵਗੇ
  ਮਾਂ ਦੀ ਗੂੜ੍ਹੀ ਛਾਂ

  ਭੂਪਿੰਦਰ (ਨਿਊਯਾਰਕ)

  2.ਉਦੈਵੀਰ ਸਿੰਘ ਨੇ ਕਿਹਾ......
  ਚੰਗੇ ਹਯਿਕੂ ,ਉਮਦਾ ਕੋਸ਼ਿਸ਼ .....ਮੁਬਾਰਕਾ ਜੀ /

  3.ਸਹਿਜ ਸਾਹਿਤ(ਹਿੰਮਾਂਸ਼ੂ ਜੀ)ਨੇ ਕਿਹਾ......
  वरिन्दरजीत भाई के ये हाइकु बहुत सुन्दर शब्द -चित्र प्रस्तुत करते हैं । दिली बधाई भाई जी !!
  ਨੀਂਦ ਨਾ ਆਵੇ
  ਮਾਂ ਪੱਖੀ ਝੱਲੀ ਜਾਵੇ
  ਨਿੱਕੂ ਸੌਂ ਜਾਵੇ

  ਖੜ੍ਹਾ ਕੇ ਮੰਜਾ
  ਤਿੱਖੜ ਦੁਪਹਿਰੇ
  ਬੇਬੇ ਕਰੇ ਛਾਂ

  4.ਨਿਰਮਲਾ ਕਪਿਲਾ ਨੇ ਕਿਹਾ......
  ਵਗਦੀ ਲੋਅ
  ਲੋਹੜਿਆਂ ਦੀ ਤੱਤੀ
  ਘਰ ਨਾ ਬੱਤੀ इसे गल ते इक हाइकु-----
  सच है गल
  अखबार लै फड
  सब नू झल

  5. ਗੀਤੀਕਾ ਸਰਹੰਦੀ ਨੇ ਕਿਹਾ......
  ਸਾਰੇ ਹਾਇਕੁ ਬਹੁਤ ਹੀ ਵਧੀਆ ਲੱਗੇ।
  ਕਿਤੇ ਮਾਂ ਦੀ ਝੱਲੀ ਪੱਖੀ ਤੇ ਕਿਤੇ ਬੇਬੇ ਦੀ ਕੀਤੀ ਛਾਂ !
  ਬਹੁਤ ਵਧਾਈ !

  ਗੀਤੀਕਾ

  6.ਦਿਲਜੋਧ ਸਿੰਘ ਨੇ ਕਿਹਾ....
  God seems to have read your Haiku , so the rains have arrived.

  ReplyDelete
 4. 5. ਗੀਤੀਕਾ ਸਰਹੰਦੀ ਨੇ ਕਿਹਾ......
  ਸਾਰੇ ਹਾਇਕੁ ਬਹੁਤ ਹੀ ਵਧੀਆ ਲੱਗੇ।
  ਕਿਤੇ ਮਾਂ ਦੀ ਝੱਲੀ ਪੱਖੀ ਤੇ ਕਿਤੇ ਬੇਬੇ ਦੀ ਕੀਤੀ ਛਾਂ !
  ਬਹੁਤ ਵਧਾਈ !

  ReplyDelete