ਸਾਵੇ ਹਰਫ਼ 'ਤੇ ਆਪ ਜੀ ਦਾ ਨਿੱਘਾ ਸੁਆਗਤ ਹੈ। ਆਪਣੇ ਅੰਤਰਮਨ ਦੇ ਭਾਵਾਂ ਨੂੰ ਸ਼ਬਦੀ ਜਾਮਾ ਪੁਆ ਕੇ ਆਪ ਅੱਗੇ ਪੇਸ਼ ਕਰਨ ਦਾ ਇੱਕ ਨਿਮਾਣਾ ਜਿਹਾ ਉਪਲਾਰਾ ਹੈ।

May 16, 2013

ਬਾਲ ਵਿਆਹ

16 ਮਈ 2013 ਨੂੰ ਇਹ ਚੋਕਾ ਹਾਇਕੁ ਲੋਕ 'ਤੇ ਪ੍ਰਕਾਸ਼ਿਤ ਹੋਇਆ। ਲਿੰਕ ਵੇਖਣ ਲਈ ਇੱਥੇ ਕਲਿੱਕ ਕਰੋ।

ਛੋਟੀ ਉਮਰੇ 
ਬਾਬੁਲ ਕਰੇ ਵਿਦਾ 
ਧੀ- ਧਿਆਣੀ ਨੂੰ 
ਰਹੁ-ਰੀਤਾਂ 'ਚ ਬੱਝਾ 
ਉਮਰ ਸੋਲਾਂ 
ਬਾਲੜੀ ਬਣੀ ਸੀ ਮਾਂ 
ਭੋਗੇ ਨਰਕ 
ਖੇਡਣ ਦੀ ਉਮਰੇ
ਬਾਲ ਖਿਡਾਵੇ
ਸੁੱਖਾਂ ਨੂੰ ਉੱਡੀਕਦੀ 
ਦਿਨ ਹੰਡਾਵੇ 
ਪੀੜਾਂ ਭਰੀ ਉੱਠਦੀ 
ਦਿਲ ਚੋਂ ਹੂਕ 
ਅੱਥਰੂ ਵਹਾਉਂਦੀ 
ਮੂਰਤ ਮੂਕ 
ਚੜ੍ਹਦੀਆਂ ਕੁੜੀਆਂ 
ਅਜੇ ਵੀ ਕਿਉਂ
ਰਹੁ- ਰੀਤਾਂ ਦੀ ਬਲੀ 
ਪੀਵਣ ਰੱਤ  
ਭੈੜੀਆਂ ਕੁਰੀਤੀਆਂ 
ਬਾਲ ਵਿਆਹ 
ਰਲ਼ ਕਰੀਏ ਬੰਦ 
ਆਪਾਂ ਹੁਣ ਏ
ਪੁੱਠਾ ਜਿਹਾ ਰਿਵਾਜ਼
ਕਰੋ ਬੁਲੰਦ 'ਵਾਜ਼ !

ਵਰਿੰਦਰਜੀਤ ਸਿੰਘ ਬਰਾੜ
(ਬਰਨਾਲ਼ਾ) 
ਨੋਟ: ਇਹ ਪੋਸਟ 270 ਵਾਰ ਵੇਖੀ ਗਈ। 

3 comments:

 1. ਬਾਲ ਵਿਆਹ ਜਿਹੇ ਅਣਛੂਹੇ ਵਿਸ਼ੇ 'ਤੇ ਚੋਕਾ ਲਿਖ ਕੇ ਹਲੂਣਾ ਦੇਣ ਲਈ ਵਧਾਈ ਦੇ ਪਾਤਰ ਹੋ।
  ਭਾਰਤ ਦੇ ਕਈ ਰਜਾਂ 'ਚ ਅਜੇ ਵੀ ਬਾਲ ਵਿਆਹ ਹੋ ਰਹੇ ਹਨ।
  ਲੋਕਾਂ ਨੂੰ ਜਾਗਰੁਕ ਕਰਨਾ ਅੱਜ ਸਮੇਂ ਦੀ ਲੋੜ ਹੈ।

  ReplyDelete
 2. ਵਰਿੰਦਰ ਬਾਲ ਵਿਆਹ ਬਾਰੇ ਲਿਖਿਆ ਚੋਕਾ ਬਹੁਤ ਹੀ ਭਾਵਪੂਰਣ ਹੈ ।
  ਵਧੀਆ ਸ਼ਬਦ ਚੋਣ ਸ਼ਲਾਘਾਯੋਗ ਹੈ । ਸਾਨੂੰ ਰਲ ਕੇ ਇਸ ਸਮਾਜਿਕ ਕੁਰੀਤੀ ਵਿਰੁਧ ਆਵਾਜ਼ ਉਠਾਉਣੀ ਚਾਹੀਦੀ ਹੈ ।
  devinder kaur17.5.13

  ReplyDelete
 3. ਮੇਰਾ ਲਿਖਿਆ ਚੋਕਾ ਤੁਹਾਨੂੰ ਪਸੰਦ ਆਇਆ ਉਸ ਲਈ ਮੈ ਆਪ ਸਭ ਦਾ ਧੰਨਵਾਦ ਕਰਦਾ ਹਾਂ ਭਾਰਤ ਵਿਚ ਹਰ ਦੂਜੀ ਕੁੜੀ 18 ਸਾਲ ਤੋਂ ਘੱਟ ਉਮਰ ਵਿੱਚ ਹੀ ਵਿਆਹ ਦਿੱਤੀ ਜਾਂਦੀ ਹੈ ਇਸ ਵਿਸ਼ਾ ਤੇ ਲਿਖਣਾ ਮੈਂ ਆਪਣਾ ਫਰਜ਼ ਸਮਝਿਆ !

  ReplyDelete