ਸਾਵੇ ਹਰਫ਼ 'ਤੇ ਆਪ ਜੀ ਦਾ ਨਿੱਘਾ ਸੁਆਗਤ ਹੈ। ਆਪਣੇ ਅੰਤਰਮਨ ਦੇ ਭਾਵਾਂ ਨੂੰ ਸ਼ਬਦੀ ਜਾਮਾ ਪੁਆ ਕੇ ਆਪ ਅੱਗੇ ਪੇਸ਼ ਕਰਨ ਦਾ ਇੱਕ ਨਿਮਾਣਾ ਜਿਹਾ ਉਪਲਾਰਾ ਹੈ।

Apr 28, 2013

ਰੰਗਲਾ ਪੰਜਾਬ

 ਇਹ ਚੋਕਾ 19 ਨਵੰਬਰ 2012 ਨੂੰ ਹਾਇਕੁ-ਲੋਕ 'ਤੇ ਪ੍ਰਕਾਸ਼ਿਤ ਹੋਇਆ। ਲਿੰਕ ਵੇਖਣ ਲਈ ਇੱਥੇ ਕਲਿੱਕ ਕਰੋ।
ਸਾਡਾ ਪੰਜਾਬ 
ਸੁੱਤੀ ਹੈ ਸਰਕਾਰ 
ਨਾ ਰੋਜ਼ਗਾਰ 
ਡੁੱਬ ਰਿਹਾ ਪੰਜਾਬ 
ਪਿਆ ਬਿਮਾਰ 
ਨਸ਼ਿਆਂ ਦੇ ਭੰਡਾਰ 
ਰੋਗ ਨੇ ਲੱਗੇ 
ਕੋਈ ਨਾ ਲੈਦਾ ਸਾਰ 
ਰੁਲੇ ਜਵਾਨੀ 
ਸਹਾਰਾ ਪੱਥਰਾਂ ਨੂੰ 
ਦੇਵੇ ਪੰਜਾਬ
ਮਿਲੇ ਨਾ ਸਤਿਕਾਰ
ਸਾਡੇ ਹਿੱਸੇ ਦਾ 
ਪਾਣੀ ਵੰਡ ਹੋਰਾਂ ਨੂੰ
ਸੁੱਕੇ ਪੰਜਾਬ
ਗੁਆਚ ਗਿਆ ਕਿਤੇ
ਰੰਗਲਾ ਸੀ ਪੰਜਾਬ


ਵਰਿੰਦਰਜੀਤ ਸਿੰਘ ਬਰਾੜ 

ਨੋਟ: ਇਹ ਪੋਸਟ ਹੁਣ ਤੱਕ 75 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ।

4 comments:

 1. ਪੰਜਾਬ ਦੇ ਹਾਲਾਤ ਨੂੰ ਬਾਖੂਬੀ ਪੇਸ਼ ਕੀਤਾ ਹੈ ਇਸ ਚੋਕੇ 'ਚ।
  ਰੰਗਲੇ ਪੰਜਾਬ ਨੂੰ ਲੱਭਣਾ ਬਹੁਤ ਜ਼ਰੂਰੀ ਹੋ ਗਿਆ ਹੈ। ਇਹ ਲਿਖਤ ਪਾਠਕਾਂ ਨੂੰ ਨਾਲ਼ ਲਈ ਤੁਰਦੀ ਹੈ। ਵਧੀਆ ਲਿਖਤ !

  ReplyDelete
 2. ਡਾ. ਹਰਦੀਪ ਕੌਰ ਸੰਧੂ :- ਸੱਚੀਂ ਰੰਗਲਾ ਪੰਜਾਬ ਕਿਧਰੇ ਗੁਆਚ ਗਿਆ ਹੈ। ਪੰਜ ਆਬ ਦੀ ਥਾਂ ਹੁਣ ਸੁੱਕਾ ਪੰਜਾਬ ਹੈ। ਅਜੋਕਾ ਸੱਚ ਪੇਸ਼ ਕੀਤਾ ਗਿਆ ਹੈ ਇਸ ਚੋਕਾ ਵਿੱਚ।

  ReplyDelete
 3. DILJODH :- ਗੱਲਾਂ ਤੇ ਸੱਚੀਆਂ ਹਨ ਪਰ ਇਸ ਹਾਲ ਲਈ ਦੋਸ਼ੀ ਕੌਣ । ਮੌਜੂਦਾ ਨਿਜ਼ਾਮ ਵਿਚ ਅਗਰ ਲੋਕ ਸੁਚੇਤ ਨਾ ਰਹਿਣ ਤਾਂ ਇਸ ਤਰਾਂ ਹੀ ਹੁੰਦਾ ਹੈ ॥

  ReplyDelete
 4. ਤੁਸੀਂ ਸਭ ਨੇ ਮੈਨੂੰ ਬਹੁਤ ਹੌਂਸਲਾ ਦਿੱਤਾ ਜਿਸ ਕਰਕੇ ਮੈ ਕੁਝ ਲਿਖਣ ਦੀ ਕੋਸ਼ਿਸ਼ ਕਰਦਾ ਹਾਂ ਮੈ ਆਪ ਸਭ ਦਾ ਧੰਨਵਾਦ ਕਰਦਾ ਹਾਂ

  ReplyDelete