ਸਾਵੇ ਹਰਫ਼ 'ਤੇ ਆਪ ਜੀ ਦਾ ਨਿੱਘਾ ਸੁਆਗਤ ਹੈ। ਆਪਣੇ ਅੰਤਰਮਨ ਦੇ ਭਾਵਾਂ ਨੂੰ ਸ਼ਬਦੀ ਜਾਮਾ ਪੁਆ ਕੇ ਆਪ ਅੱਗੇ ਪੇਸ਼ ਕਰਨ ਦਾ ਇੱਕ ਨਿਮਾਣਾ ਜਿਹਾ ਉਪਲਾਰਾ ਹੈ।

May 16, 2013

ਮੈਂ ਤੇ ਪੰਜਾਬੀ ਮਾਂ

ਮੇਰੇ ਹਾਇਕੁ ਪੰਜਾਬੀ ਦੇ ਸਾਹਿਤਕ ਵੈਬ ਮੈਗਜ਼ੀਨ ਪੰਜਾਬੀ ਮਾਂ 'ਚ ਮਈ 2013 ਦੇ ਅੰਕ 'ਚ ਪ੍ਰਕਾਸ਼ਿਤ ਹੋਏ। ਲਿੰਕ ਵੇਖਣ ਲਈ ਇੱਥੇ ਕਲਿੱਕ ਕਰੋ।


ਪਿੱਤ ਮਰਦੀ
ਮੀਂਹ ਵਿੱਚ ਨਹਾ ਕੇ
ਬੇਬੇ ਕਹਿੰਦੀ
***
ਮੀਂਹ ਜੋ ਵਰ੍ਹੇ
ਸਾਰਾ ਦਿਨ ਨਹਾ ਕੇ 
ਚਾਅ ਨਾ ਲਹੇ
***
ਮੁੱਕੀ ਉਡੀਕ
ਦੁੱਖ ਟੁੱਟੇ ਕਿਸਾਨਾਂ
ਵਰ੍ਹਿਆ ਮੀਂਹ
***
ਫੜ੍ਹ ਨਿੱਕਰ
ਮੀਂਹ 'ਚ ਭੱਜਦੇ 
ਯਾਦ ਨੇ ਦਿਨ
***
ਖੇਡਣ ਬੱਚੇ
ਛੱਡਣ ਵਿੱਚ ਪਾਣੀ
ਬਣਾ ਕਿਸ਼ਤੀ
***
ਵਰਿੰਦਰਜੀਤ ਸਿੰਘ ਬਰਾੜ 
ਨੋਟ: ਇਹ ਪੋਸਟ ਹੁਣ ਤੱਕ 31 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ। 

1 comment:

  1. ਸਾਹਿਤਕ ਵੈਬ ਮੈਗਜ਼ੀਨ ਪੰਜਾਬੀ ਮਾਂ 'ਚ ਹਾਇਕੁ ਪ੍ਰਕਾਸ਼ਿਤ ਹੋਣ 'ਤੇ ਬਹੁਤ-ਬਹੁਤ ਵਧਾਈ।
    ਬਚਪਨ ਦਾ ਫੇਰਾ ਲੁਆ ਦਿੱਤਾ ਤੇਰੇ ਹਾਇਕੁ ਨੇ। ਸੱਚੀਂ ਸਾਰਾ ਸਾਰਾ ਦਿਨ ਮੀਂਹ 'ਚ ਨਹਾਉਂਦੇ, ਦੁੜੰਗੇ ਲਾਉਂਦੇ ਨਿਆਣੇ ਸਾਫ਼ ਦਿਖਾਈ ਦੇਣ ਲੱਗੇ ।
    ਇਹ ਕਲਮ ਇੰਝ ਹੀ ਪੰਜਾਬੀ ਸਾਹਿਤ ਦੀ ਝੋਲੀ ਹੋਰ ਲਿਖਤਾਂ ਪਾਉਂਦੀ ਰਹੇ ।

    ReplyDelete