ਸਾਵੇ ਹਰਫ਼ 'ਤੇ ਆਪ ਜੀ ਦਾ ਨਿੱਘਾ ਸੁਆਗਤ ਹੈ। ਆਪਣੇ ਅੰਤਰਮਨ ਦੇ ਭਾਵਾਂ ਨੂੰ ਸ਼ਬਦੀ ਜਾਮਾ ਪੁਆ ਕੇ ਆਪ ਅੱਗੇ ਪੇਸ਼ ਕਰਨ ਦਾ ਇੱਕ ਨਿਮਾਣਾ ਜਿਹਾ ਉਪਲਾਰਾ ਹੈ।

Apr 16, 2013

ਰੋਏ ਪੰਜਾਬ

         
         ਪੰਜਾਬੀ ਲੋਕ 
       ਭੇਂਟ ਚੜ੍ਹਦੇ ਨਿੱਤ
       ਭੈੜੇ-ਮਕਾਰ
ਰਾਜਨੀਤੀਵਾਨਾਂ ਦੇ
ਜਦ ਲੜੀਏ
ਅਸੀਂ ਹੱਕਾਂ ਖਾਤਰ 
ਖੇਡਣ ਚਾਲ
ਲੀਡਰ ਸਾਡੇ ਨਾਲ਼
ਸੱਤਾ ਖਾਤਰ 
ਵੰਡੇ ਵੰਡ ਕੇ ਨਸ਼ੇ 
ਉਜਾੜੇ ਘਰ
ਹੱਕ ਮੰਗਣ ਵਾਲੇ
ਮੰਗਣ ਨਸ਼ੇ 
ਵੋਟਾਂ ਲੈਣ ਲੀਡਰ
ਨਸ਼ੇ ਖੁਆ ਕੇ 
ਅੰਦਰੋਂ ਖੁਸ਼ ਨੇਤਾ    
ਰੋਏ ਪੰਜਾਬ
ਕੌਣ ਲਵੇਗਾ ਸਾਰ
ਕਰੇ ਸਾਨੂੰ ਅਬਾਦ !

ਵਰਿੰਦਰਜੀਤ ਸਿੰਘ ਬਰਾੜ 

ਨੋਟ: ਇਹ ਪੋਸਟ ਹੁਣ ਤੱਕ 8 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ।


5 comments:

 1. ਅਜੋਕੇ ਪੰਜਾਬ ਦੀ ਤਸਵੀਰ ਇਸ ਚੋਕੇ 'ਚ ਬਿਆਨੀ ਗਈ ਹੈ। ਰੰਗਲਾ ਪੰਜਾਬ ਬੇਰੰਗ ਕਿਉਂ ਹੁੰਦਾ ਜਾ ਰਿਹਾ ਹੈ। ਥੋੜੇ ਜਿਹੇ ਸ਼ਬਦਾਂ 'ਚ ਪੂਰੀ ਦਾਸਤਾਨ ਬੜੇ ਹੀ ਸੁਚੱਜੇ ਢੰਗ ਨਾਲ਼ ਪੇਸ਼ ਕੀਤੀ ਹੈ।

  ReplyDelete
 2. devinder kaur26.5.13
  ਪੰਜਾਬ ਦੀ ਅਜੋਕੀ ਰਾਜਨੀਤੀ 'ਤੇ ਕਰਾਰੀ ਚੋਟ ਕਰਦਿਆਂ ਸੱਚ ਨੂੰ ਸਾਹਮਣੇ ਲਿਆਉਣ ਦੀ ਕਾਮਯਾਬ ਕੋਸ਼ਿਸ਼ ਹੈ।

  ReplyDelete
 3. ਬੜੀ ਵਧੀਆ ਅਤੇ ਦਲੇਰੀ ਵਾਲੀ ਰਚਨਾ ਹੈ ।
  DILJODH27.5.13

  ReplyDelete
 4. ਡਾ. ਹਰਦੀਪ ਕੌਰ ਸੰਧੂ26.5.13

  ਅੱਜ ਦੇ ਲੀਡਰਾਂ ਦੀ ਅਸਲੀ ਤਸਵੀਰ ਪੇਸ਼ ਕੀਤੀ ਗਈ ਹੈ ਇਸ ਚੋਕੇ ਰਾਹੀਂ।
  ਸ਼ੁਰੂ ਤੋਂ ਲੈ ਕੇ ਅਖੀਰ ਤੱਕ ਚੋਕੇ ਦੀ ਰਵਾਨਗੀ ਪਾਠਕ ਨੂੰ ਨਾਲ਼ ਲਈ ਤੁਰਦੀ ਹੈ।

  ReplyDelete
 5. ਚੋਕਾ ਪਸੰਦ ਕਰਨ ਤੇ ਹੌਸਲਾ ਅਫ਼ਜ਼ਾਈ ਲਈ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।

  ReplyDelete