ਸਾਵੇ ਹਰਫ਼ 'ਤੇ ਆਪ ਜੀ ਦਾ ਨਿੱਘਾ ਸੁਆਗਤ ਹੈ। ਆਪਣੇ ਅੰਤਰਮਨ ਦੇ ਭਾਵਾਂ ਨੂੰ ਸ਼ਬਦੀ ਜਾਮਾ ਪੁਆ ਕੇ ਆਪ ਅੱਗੇ ਪੇਸ਼ ਕਰਨ ਦਾ ਇੱਕ ਨਿਮਾਣਾ ਜਿਹਾ ਉਪਲਾਰਾ ਹੈ।

Oct 3, 2012

ਵੇ ਬਾਬਾ ਨਾਨਕ

ਮੇਰੀ ਇਹ ਕਵਿਤਾ 'ਸਾਂਝਾ ਪੰਜਾਬ' 'ਚ ਛਪੀ ਜਿੱਥੇ ਇਸ ਨੂੰ 97 ਵਾਰ ਪੜ੍ਹਿਆ ਗਿਆ। ਲਿੰਕ ਵੇਖਣ ਲਈ ਇੱਥੇ ਕਲਿੱਕ ਕਰੋ। 

ਕੁਝ ਮਿਲੀਆਂ ਦਿੱਲੀ ਤੋਂ ਸੁਗਾਤਾਂ ਨੂੰ  
ਕੁਝ ਅੰਦਰ ਦੱਬੇ ਜਜਬਾਤਾਂ ਨੂੰ  
ਕੁਝ ਬੀਤੇ ਹੋਏ ਹਲਾਤਾਂ ਨੂੰ  
ਕੁਝ ਉਲਝੀਆਂ ਪਈਆਂ ਬਾਤਾਂ ਨੂੰ  
ਅੱਜ ਆ ਕੇ ਸੁਲਝਾ ਵੇ ਬਾਬਾ ਨਾਨਕਾ 
ਸਾਨੂੰ ਆਵੇ ਸੁਖ ਦਾ ਸਾਹ ਵੇ ਬਾਬਾ ਨਾਨਕਾ

ਕੁਝ ਲੁੱਟਿਆ ਸਾਨੂੰ ਵਪਾਰੀਆਂ ਨੇ 
ਕੁਝ ਸਰਕਾਰੀ ਕਰਮਚਾਰੀਆਂ ਨੇ 
ਕੁਝ ਪੱਟਿਆ ਫੋਕੀ ਸਰਦਾਰੀਆਂ ਨੇ  
ਕੁਝ ਇੱਕ ਦੂਜੇ ਤੋਂ ਬੇ-ਏਤਬਾਰੀਆਂ ਨੇ 
ਇਨ੍ਹਾਂ ਸਭ ਤੋਂ ਬਚਾ ਵੇ ਬਾਬਾ ਨਾਨਕਾ 
ਸਾਨੂੰ ਆਵੇ ਸੁੱਖ ਦਾ ਸਾਹ ਵੇ ਬਾਬਾ ਨਾਨਕਾ

ਪਹਿਲਾਂ 47 ਵਿੱਚ ਘਰ -ਬਾਰ  ਉਜਾੜਤਾ 
ਫਿਰ  ਦਿੱਲੀ ਵਿੱਚ ਸਿੱਖਾਂ ਨੂੰ ਜਿਉਂਦੇ ਹੀ ਸਾੜਤਾ  
ਵਰ੍ਹੇ ਹੀ ਬੀਤ ਗਏ ਇਨਸਾਫ ਦੀ ਉਡੀਕ ਵਿੱਚ 
ਲੱਗਦਾ  ਇਨ੍ਹਾਂ ਨੇ ਇਨਸਾਫ ਵਾਲਾ ਵਰਕਾ ਹੀ ਫਾੜਤਾ
ਸਾਨੂੰ ਤੂੰ ਹੀ ਇਨਸਾਫ ਦਵਾ ਵੇ ਬਾਬਾ ਨਾਨਕਾ 
ਸਾਨੂੰ ਆਵੇ ਸੁੱਖ ਦਾ ਸਾਹ ਵੇ ਬਾਬਾ ਨਾਨਕਾ

ਵਰਿੰਦਰਜੀਤ 

ਨੋਟ: ਇਹ ਪੋਸਟ ਹੁਣ ਤੱਕ 60 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ। 

5 comments:

  1. ਕੁਝ ਮਿਲੀਆਂ ਦਿੱਲੀ ਤੋਂ ਸੁਗਾਤਾਂ ਨੂੰ
    ਕੁਝ ਅੰਦਰ ਦੱਬੇ ਜਜਬਾਤਾਂ ਨੂੰ
    ਕੁਝ ਬੀਤੇ ਹੋਏ ਹਲਾਤਾਂ ਨੂੰ
    ਕੁਝ ਉਲਝੀਆਂ ਪਈਆਂ ਬਾਤਾਂ ਨੂੰ
    ਅੱਜ ਆ ਕੇ ਸੁਲਝਾ ਵੇ ਬਾਬਾ ਨਾਨਕਾ ........ਬਹੁਤ ਵਧੀਆ ਕਵਿਤਾ ਵਰਿੰਦਰਜੀਤ ਵੀਰ !!

    ReplyDelete
  2. ਦਿਲ ਦੇ ਜਜਬਾਤ ਬੜੇ ਜ਼ੋਰਦਾਰ ਤਰੀਕੇ ਨਾਲ ਪੇਸ਼ ਕੀਤੇ ਹਨ ॥

    ReplyDelete
  3. ਸੱਚੀਆਂ ਗੱਲਾਂ ਨੂੰ ਕਹਿਣ ਦਾ ਨਿਰਾਲਾ ਢੰਗ ਇਸ ਕਵਿਤਾ 'ਚੋਂ ਝਲਕਦਾ ਹੈ।ਤਾਣੀ ਐਸੀ ਉੱਲਝੀ ਹੈ ਕਿ ਸਿਰਾ ਹੀ ਨਹੀਂ ਲੱਭਦਾ।ਸੁੱਖ ਦਾ ਸਾਹ ਲੈਣ ਲਈ ਸੱਚੀਂ ਬਾਬੇ ਨਾਨਕ ਨੂੰ ਮੁੜ ਏਥੇ ਆਉਣਾ ਪਵੇਗਾ।
    ਵਧੀਆ ਪੇਸ਼ਕਾਰੀ ਲਈ ਵਰਿੰਦਰ ਨੂੰ ਮੁਬਾਰਕਾਂ !

    ReplyDelete
  4. well done varinderjit.

    ReplyDelete
  5. ਆਪ ਸਭ ਦਾ ਬਹੁਤ ਧੰਨਵਾਦ ਜੋ ਆਪ ਨੇ ਮੈਨੂੰ ਲਿਖਣ ਲਈ ਪ੍ਰੇਰਿਆ !
    virender brar

    ReplyDelete