ਮੇਰੀ ਇਹ ਕਵਿਤਾ 'ਸਾਂਝਾ ਪੰਜਾਬ' 'ਚ ਛਪੀ ਜਿੱਥੇ ਇਸ ਨੂੰ 97 ਵਾਰ ਪੜ੍ਹਿਆ ਗਿਆ। ਲਿੰਕ ਵੇਖਣ ਲਈ ਇੱਥੇ ਕਲਿੱਕ ਕਰੋ।
ਕੁਝ ਮਿਲੀਆਂ ਦਿੱਲੀ ਤੋਂ ਸੁਗਾਤਾਂ ਨੂੰ
ਕੁਝ ਮਿਲੀਆਂ ਦਿੱਲੀ ਤੋਂ ਸੁਗਾਤਾਂ ਨੂੰ
ਕੁਝ ਅੰਦਰ ਦੱਬੇ ਜਜਬਾਤਾਂ ਨੂੰ
ਕੁਝ ਬੀਤੇ ਹੋਏ ਹਲਾਤਾਂ ਨੂੰ
ਕੁਝ ਉਲਝੀਆਂ ਪਈਆਂ ਬਾਤਾਂ ਨੂੰ
ਅੱਜ ਆ ਕੇ ਸੁਲਝਾ ਵੇ ਬਾਬਾ ਨਾਨਕਾ
ਸਾਨੂੰ ਆਵੇ ਸੁਖ ਦਾ ਸਾਹ ਵੇ ਬਾਬਾ ਨਾਨਕਾ
ਕੁਝ ਲੁੱਟਿਆ ਸਾਨੂੰ ਵਪਾਰੀਆਂ ਨੇ
ਕੁਝ ਸਰਕਾਰੀ ਕਰਮਚਾਰੀਆਂ ਨੇ
ਕੁਝ ਪੱਟਿਆ ਫੋਕੀ ਸਰਦਾਰੀਆਂ ਨੇ
ਕੁਝ ਇੱਕ ਦੂਜੇ ਤੋਂ ਬੇ-ਏਤਬਾਰੀਆਂ ਨੇ
ਇਨ੍ਹਾਂ ਸਭ ਤੋਂ ਬਚਾ ਵੇ ਬਾਬਾ ਨਾਨਕਾ
ਸਾਨੂੰ ਆਵੇ ਸੁੱਖ ਦਾ ਸਾਹ ਵੇ ਬਾਬਾ ਨਾਨਕਾ
ਪਹਿਲਾਂ 47 ਵਿੱਚ ਘਰ -ਬਾਰ ਉਜਾੜਤਾ
ਫਿਰ ਦਿੱਲੀ ਵਿੱਚ ਸਿੱਖਾਂ ਨੂੰ ਜਿਉਂਦੇ ਹੀ ਸਾੜਤਾ
ਵਰ੍ਹੇ ਹੀ ਬੀਤ ਗਏ ਇਨਸਾਫ ਦੀ ਉਡੀਕ ਵਿੱਚ
ਲੱਗਦਾ ਇਨ੍ਹਾਂ ਨੇ ਇਨਸਾਫ ਵਾਲਾ ਵਰਕਾ ਹੀ ਫਾੜਤਾ
ਸਾਨੂੰ ਤੂੰ ਹੀ ਇਨਸਾਫ ਦਵਾ ਵੇ ਬਾਬਾ ਨਾਨਕਾ
ਸਾਨੂੰ ਆਵੇ ਸੁੱਖ ਦਾ ਸਾਹ ਵੇ ਬਾਬਾ ਨਾਨਕਾ
ਵਰਿੰਦਰਜੀਤ
ਨੋਟ: ਇਹ ਪੋਸਟ ਹੁਣ ਤੱਕ 60 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ।
ਨੋਟ: ਇਹ ਪੋਸਟ ਹੁਣ ਤੱਕ 60 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ।
ਕੁਝ ਮਿਲੀਆਂ ਦਿੱਲੀ ਤੋਂ ਸੁਗਾਤਾਂ ਨੂੰ
ReplyDeleteਕੁਝ ਅੰਦਰ ਦੱਬੇ ਜਜਬਾਤਾਂ ਨੂੰ
ਕੁਝ ਬੀਤੇ ਹੋਏ ਹਲਾਤਾਂ ਨੂੰ
ਕੁਝ ਉਲਝੀਆਂ ਪਈਆਂ ਬਾਤਾਂ ਨੂੰ
ਅੱਜ ਆ ਕੇ ਸੁਲਝਾ ਵੇ ਬਾਬਾ ਨਾਨਕਾ ........ਬਹੁਤ ਵਧੀਆ ਕਵਿਤਾ ਵਰਿੰਦਰਜੀਤ ਵੀਰ !!
ਦਿਲ ਦੇ ਜਜਬਾਤ ਬੜੇ ਜ਼ੋਰਦਾਰ ਤਰੀਕੇ ਨਾਲ ਪੇਸ਼ ਕੀਤੇ ਹਨ ॥
ReplyDeleteਸੱਚੀਆਂ ਗੱਲਾਂ ਨੂੰ ਕਹਿਣ ਦਾ ਨਿਰਾਲਾ ਢੰਗ ਇਸ ਕਵਿਤਾ 'ਚੋਂ ਝਲਕਦਾ ਹੈ।ਤਾਣੀ ਐਸੀ ਉੱਲਝੀ ਹੈ ਕਿ ਸਿਰਾ ਹੀ ਨਹੀਂ ਲੱਭਦਾ।ਸੁੱਖ ਦਾ ਸਾਹ ਲੈਣ ਲਈ ਸੱਚੀਂ ਬਾਬੇ ਨਾਨਕ ਨੂੰ ਮੁੜ ਏਥੇ ਆਉਣਾ ਪਵੇਗਾ।
ReplyDeleteਵਧੀਆ ਪੇਸ਼ਕਾਰੀ ਲਈ ਵਰਿੰਦਰ ਨੂੰ ਮੁਬਾਰਕਾਂ !
well done varinderjit.
ReplyDeleteਆਪ ਸਭ ਦਾ ਬਹੁਤ ਧੰਨਵਾਦ ਜੋ ਆਪ ਨੇ ਮੈਨੂੰ ਲਿਖਣ ਲਈ ਪ੍ਰੇਰਿਆ !
ReplyDeletevirender brar