ਸਾਵੇ ਹਰਫ਼ 'ਤੇ ਆਪ ਜੀ ਦਾ ਨਿੱਘਾ ਸੁਆਗਤ ਹੈ। ਆਪਣੇ ਅੰਤਰਮਨ ਦੇ ਭਾਵਾਂ ਨੂੰ ਸ਼ਬਦੀ ਜਾਮਾ ਪੁਆ ਕੇ ਆਪ ਅੱਗੇ ਪੇਸ਼ ਕਰਨ ਦਾ ਇੱਕ ਨਿਮਾਣਾ ਜਿਹਾ ਉਪਲਾਰਾ ਹੈ।

Oct 6, 2012

ਸੋਹਣਾ ਕਸ਼ਮੀਰ

ਕਸ਼ਮੀਰ ਸਾਡੇ ਦੇਸ਼ ਦਾ ਤਾਜ ਹੈ। ਇਸ ਦੀ ਸੁੰਦਰਤਾ ਬਿਆਨ ਕਰਨੀ ਔਖੀ ਹੈ। ਅਜੋਕੇ ਹਾਲਤਾਂ ਬਾਰੇ ਜੋ ਕੁਝ ਅਖ਼ਬਾਰ ਕਹਿੰਦੇ ਹਨ ਓਹ ਚਿੰਤਾਜਨਕ ਹੈ। ਕੁਝ ਅਜਿਹਾ ਹੀ ਮੈਂ ਆਪਣੇ ਹਾਇਕੁ ਰਾਹੀਂ ਕਹਿਣ ਦਾ ਯਤਨ ਕੀਤਾ ਹੈ। ਹਾਇਕੁ-ਲੋਕ 'ਤੇ ਏਹੋ ਹਾਇਕੁ 5 ਅਕਤੂਬਰ ਨੂੰ ਪ੍ਰਕਾਸ਼ਿਤ ਹੋਏ-ਵੇਖਣ ਲਈ ਇੱਥੇ ਕਲਿੱਕ ਕਰੋ !


1.
ਖੂਬਸੂਰਤੀ
ਆਉਂਦੇ ਕਸ਼ਮੀਰ
ਲੋਕ ਵੇਖਣ

2.
ਨਾਂ ਕਸ਼ਮੀਰ
ਸੁਣ ਡਰਦੇ ਲੋਕੀਂ
ਮੌਤ ਦਾ ਖੌਫ਼

3.
ਪੁੱਛਦੀ ਫਿਜ਼ਾ
ਫੈਲਾਈ ਨਫ਼ਰਤ
ਖੂਨ ਖਰਾਬਾ

4.
ਦਰਦ ਵੰਡਾਂ
ਸਮਝੋ ਕਸ਼ਮੀਰ
ਦਿਲ ਜ਼ਖ਼ਮੀ 

ਵਰਿੰਦਰਜੀਤ 

ਨੋਟ: ਇਹ ਪੋਸਟ ਹੁਣ ਤੱਕ 67 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ। 


2 comments:

  1. ਹਾਇਕੁ-ਲੋਕ 'ਤੇ ਦੋਸਤਾਂ ਦੇ ਮਿਲ਼ੇ ਸ਼ਬਦ ਹੁੰਗਾਰੇ......

    1.DILJODH 5.10.12
    ਇਹ ਇਕ ਨੇਕ ਅਤੇ ਪਹਿਲਾ ਉਦਮ ਹੈ ਜੋ ਤੁਸੀਂ ਕੀਤਾ ਹੈ । ਬਹੁਤ ਖੂਬ ॥

    2.हरकीरत हीर 5.10.12
    ਕਸ਼ਮੀਰ ਦੇ ਹਾਲਾਤਾਂ ਨੂੰ ਪੇਸ਼ ਕਰਦੇ ਹਾਇਕੁ
    ਬਹੁਤ ਬਹੁਤ ਵ੍ਧਾਈ ਬਰਾੜ ਜੀ ਨੂੰ !

    3.ਭੂਪਿੰਦਰ ਸਿੰਘ 5.10.12
    ਬਹੁਤ ਖੂਬਸੂਰਤ ਹਾਇਕੁ।

    4.Devinder Kaur 5.10.12
    ਕਸ਼ਮੀਰ ਸਮੱਸਿਆ ਨੂੰ ਲੈ ਕੇ ਲਿਖੇ ਹਾਇਕੁ ਚੰਗੇ ਲੱਗੇ। ਕਾਫੀ ਅੱਛਾ ਲਿਖਣਾ ਸ਼ੁਰੂ ਕਰ ਦਿੱਤਾ ਹੈ। ਬਹੁਤ ਵਧਾਈ!

    5.ਡਾ. ਹਰਦੀਪ ਕੌਰ ਸੰਧੂ 5.10.12
    ਵਰਿੰਦਰਜੀਤ ਮੇਰਾ ਛੋਟਾ ਵੀਰ ਹੈ। ਉਸਨੇ ਹਾਇਕੁ ਵਿਧਾ ਬਾਰੇ ਹੁਣੇ-ਹੁਣੇ ਜਾਣਿਆ ਤੇ ਸਿੱਖਿਆ ਹੈ। ਹਾਇਕੁ ਦੀ ਬਾਰੀਕੀ ਬਾਰੇ ਓਹ ਬੜੇ ਗਹੁ ਨਾਲ਼ ਹਰ ਗੱਲ ਮੈਥੋਂ ਪੁੱਛਦਾ ਰਹਿੰਦਾ ਹੈ ਤੇ ਬੜੇ ਚਾਅ ਨਾਲ਼ ਅਪਣਾਉਂਦਾ ਹੈ। ਕੁਝ ਮਹੀਨਿਆਂ ਦੇ ਛੋਟੇ ਜਿਹੇ ਅਰਸੇ'ਚ ਓਸ ਦੀ ਕਲਮ ਨੇ ਬਹੁਤ ਸੋਹਣੇ ਤੇ ਡੂੰਘੇ ਭਾਵ ਵਾਲ਼ੇ ਹਾਇਕੁਆਂ ਨਾਲ਼ ਹਾਇਕੁ-ਲੋਕ 'ਤੇ ਹਾਜ਼ਰੀ ਲਵਾਈ ਹੈ।
    ਸੁੰਦਰ ਕਸ਼ਮੀਰ ਤੇ ਇਸ ਦੀ ਚੱਲ ਰਹੀ ਸਮੱਸਿਆ .....ਇੱਕ ਅਣਛੋਹਿਆ ਵਿਸ਼ਾ ਸੀ ਜਿਸ 'ਤੇ ਪਹਿਲੀ ਵਾਰ ਐਨੀ ਗੰਭੀਰਤਾ ਨਾਲ਼ ਸਭ ਤੋਂ ਪਹਿਲਾਂ ਵਰਿੰਦਰਜੀਤ ਨੇ ਹਾਇਕੁ ਕਲਮ ਅਜਮਾਈ, ਜੋ ਮੇਰੀਆਂ ਨਜ਼ਰਾਂ 'ਚ ਲਾਜਵਾਬ ਹੈ....ਕਾਮਯਾਬ ਹੈ....ਬਹੁਤ ਹੀ ਵਧੀਆ ਹਾਇਕੁ ਪਾਠਕਾਂ ਲਈ ਪਰੋਸੇ।
    ਵਰਿੰਦਰਜੀਤ ਵਧਾਈ ਦਾ ਪਾਤਰ ਹੈ।

    ReplyDelete