ਭੁੱਲ ਗਈਆਂ ਕੁੜੀਆਂ
ਸਿਰਾਂ ਦੀਆਂ ਚੁੰਨੀਆਂ
ਨਾ ਦਿੱਸਣ ਕਿਧਰੇ
ਹੁਣ ਗੁੱਤਾਂ ਗੁੰਦੀਆਂ
ਨਾ ਓਹ ਝੂਟਣ
ਕਿਤੇ ਪਿੱਪਲੀਂ ਪੀਂਘਾਂ
ਨਾ ਰਲ਼ ਲਾਉਂਦੀਆਂ
ਹੁਣ ਕਦੇ ਤੀਆਂ
ਪੰਜਾਬੀ ਪਹਿਰਾਵਾ
ਸਲਵਾਰ-ਕਮੀਜ਼ਾਂ
ਛੱਡ ਕੇ ਪਾ ਲਈਆਂ
ਹੁਣ ਚੰਦਰੀਆਂ ਜੀਨਾ
ਵਿਆਹ ਪਾਰਟੀਆਂ
ਉਹ ਪੀਣ ਸ਼ਰਾਬਾਂ
ਸ਼ਾਨ ਉਹ ਸਮਝਣ
ਵਿੱਚ ਜਾਣਾ ਪੱਬਾਂ
ਪੰਜਾਬੀ ਸੱਭਿਅਤਾ
ਕਿੱਥੇ ਗਈ ਰੱਬਾ
ਗੁਆਚੀ ਸੱਭਿਅਤਾ
ਹੁਣ ਮੈਂ ਕਿੱਥੇ ਲੱਭਾਂ ?
ਵਰਿੰਦਰਜੀਤ
ਨੋਟ: ਇਹ ਪੋਸਟ ਹੁਣ ਤੱਕ 251 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ।
ਨੋਟ: ਇਹ ਪੋਸਟ ਹੁਣ ਤੱਕ 251 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ।
true . thought provking poem.dont u think it is little bit short. add two or three paragraph more to it
ReplyDeleteਸੱਚੀਂ ਇਹ ਕਵਿਤਾ ਸੋਚਣ ਲਈ ਮਜਬੂਰ ਕਰਦੀ ਹੈ । ਬਦਲਦੇ ਜ਼ਮਾਨੇ ਨਾਲ਼ ਬਦਲਨਾ ਜ਼ਰੂਰੀ ਤਾਂ ਹੈ ਪਰ ਆਵਦੇ ਘੇਰੇ 'ਚ ਰਹਿ ਕੇ।ਕੀ ਅਸੀਂ ਪੰਜਾਬੀ ਵਿਰਸੇ ਦੇ ਘੇਰੇ 'ਚ ਰਹਿ ਕੇ ਦੁਨੀਆਂ ਨਾਲ਼ ਟੱਕਰ ਨਹੀਂ ਲੈ ਸਕਦੇ? ਜ਼ਰੂਰ ਲੈ ਸਕਦੇ ਹਾਂ।ਪੰਜਾਬੀ ਵਿਰਸੇ ਦੇ ਵੱਡਮੁੱਲੇ ਖ਼ਜਾਨੇ ਦੀ ਅਹਿਮੀਅਤ ਦੀ ਸਮਝ ਹੋਣੀ ਬਹੁਤ ਜ਼ਰੂਰੀ ਹੈ। ਅੱਜ ਦੀ ਪੀੜ੍ਹੀ ਏਸ ਸਮਝ ਤੋਂ ਸੱਖਣੀ ਹੁੰਦੀ ਜਾ ਰਹੀ ਹੈ। ਉਸ ਨੂੰ ਸੁਚੇਤ ਕਰਨਾ ਜ਼ਰੂਰੀ ਹੈ।
ReplyDeleteਵਧੀਆ ਲਿਖਤ ਲਈ ਬਹੁਤ ਵਧਾਈ ਵਰਿੰਦਰ।
ਹਰਦੀਪ
ਪੰਜਾਬੀ ਬਲਾਗਾਂ ਦੇ ਬ੍ਰਹਿਮੰਡ ਵਿਚ ਜੀ ਆਈਆਂ ਨੂੰ। ਆਸ ਹੈ ਤੁਸੀਂ ਪੰਜਾਬੀ ਮਾਂ-ਬੋਲੀ ਦੀ ਝੋਲੀ ਅਪਣੀਆਂ ਰਚਨਾਵਾਂ ਪਾਉਂਦੇ ਰਹੋਗੇ। ਸ਼ੁਭ ਕਾਮਨਾਵਾਂ।
ReplyDeleteਅਮਰਜੀਤ ਸਾਥੀ
ਵੀਰ ਵਰਿੰਦਰਜੀਤ,
ReplyDeleteਤੁਹਾਡਾ ਸੁਆਗਤ ਹੈ। ਤੁਹਾਡੀਆਂ ਰਚਨਾਵਾਂ ਵਿੱਚੋਂ ਇਕ ਉਤਸਾਹ ਨਜ਼ਰ ਆਉਂਦਾ ਹੈ। ਦੁਆ ਹੈ, ਏਸੇ ਤਰਾਂ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰਦੇ ਰਹੋ ਅਤੇ ਪਾਠਕ ਦਾ ਦਿਲ ਮੋਹ ਲੈਣ ਵਾਲੀਆਂ ਰਚਨਾਵਾਂ ਰਚਦੇ ਰਹੋ।
ਆਦਰ ਤੇ ਪਿਆਰ ਸਹਿਤ,
ਭੂਪਿੰਦਰ।
ਸਿਖ ਦੇ ਸਪੂਤ ,ਤੂ ਕਪੂਤ ਨਯਿਯੋੰ ਬਨਣਾ ,
ReplyDeleteਛਡ ਕੇ ਉਸੂਲ ਬੇਯਿਮਾਨ ਬਣ ਜਾਏਗਾ -
ਗੁਰੂਆਂ ਦੀ ਰਾਹ ਅਨਜਾਨ ਕਿਵੇ ਲਗਦੀ
ਬੇਵਜੂਦ ਬੁਨਿਯਾਦ ਦਾ ਮਕਾਨ ਬਣ ਜਾਏਗਾ-
ਚੰਗੀ ਸੋਚ ਹੋਰ ਮਜਬੂਤ ਇਰਾਦੇ ਦਾ ਖਯਾਲ ਕਰਦੀ ਪੋਸਟ ਸੰਸਕਾਰਾਂ ਤੋਂ ਬਾਖਯਾਲ ਹੈਗੀ......ਖੁਦ ਬੇਖਯਾਲ ਹੋ ਜਾਣਾ ਚੰਗੀ ਨੁਮਾਯੀਨ੍ਦਗੀ ਨਾਹ ਹੁੰਦੀ ......ਕੋਸ਼ਿਸ਼ ਜਾਰੀ ਰਹਣੀ ਚਾਹੀਦੀ ......ਸ਼ੁਕ੍ਰਿਯਾ ਜੀ /
sach hi sab kuj badi teji naal badal riha hai. achhi rachana.
ReplyDeleteveer ji app ji nu mubarak hove is nave blog di
ReplyDeletechalde raho chalde raho
ਸਾਰੇ ਪਾਠਕਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਹਨਾਂ ਨੇ ਮੇਰੇ ਨਿਮਾਣੇ ਜਿਹੇ ਉਪਰਾਲੇ ਨੂੰ ਸਲਾਹਿਆ ਹੈ |
ReplyDeleteਇਸੇ ਤਰਾਂ ਸਾਂਝ ਬਣਾਈ ਰੱਖਣਾ |
ਧੰਨਵਾਦ !
ਵਰਿੰਦਰਜੀਤ
bahut sohna ..very nice look of your blog....
ReplyDeletebut i was wondering is it only a woman who has to preserve punjabi culture....isn't man's job also? aadmi pee ke bakre bulaonde ne..je kudi pi laindi hai taan culture da fikr pai janda hai...just a thought did not ,mean to criticize you
ReplyDeleteਮਾਣਯੋਗ ਗੁਲਸ਼ਨ ਭੈਣ ਜੀ,
ReplyDeleteਸਤਿ ਸਿਰੀ ਅਕਾਲ !
ਆਪ ਨੇ ਸਾਵੇ ਹਰਫ਼ ਪੜ੍ਹਿਆ ਬਹੁਤ ਚੰਗਾ ਲੱਗਾ।
ਆਪ ਦੀ ਕਹੀ ਗੱਲ ਠੀਕ ਹੈ, ਇੱਕਲੀ ਔਰਤ ਨੂੰ ਮੈਂ ਪੰਜਾਬੀ ਸੱਭਿਅਤਾ ਦੀ ਰਾਖੀ ਕਰਨ ਲਈ ਨਹੀਂ ਕਹਿ ਰਿਹਾ।
ਜਦੋਂ ਮੈਂ ਇਹ ਸਤਰਾਂ ਲਿਖੀਆਂ ਸਨ ਤਾਂ ਦੋਹਾਂ ਬਾਰੇ ਹੀ ਲਿਖੀਆਂ ਸਨ....ਔਰਤ ਦੀਆਂ ਜ਼ਿੰਮੇਵਾਰੀਆਂ ਤੇ ਆਦਮੀ ਦੀਆਂ।
ਛੇਤੀ ਹੀ ਦੂਜਾ ਪੱਖ ਪੇਸ਼ ਕਰਾਂਗਾ।
ਪਰ ਕੀ ਇਹ ਠੀਕ ਨਹੀਂ ਕਿ ਔਰਤ ਘਰ ਦਾ ਧੁਰਾ ਹੁੰਦੀ ਹੈ, ਬੱਚੇ 'ਤੇ ਸ਼ਾਇਦ ਪਿਓ ਨਾਲ਼ੋਂ ਵੀ ਜ਼ਿਆਦਾ ਅਸਰ ਓਸ ਦੀ ਮਾਂ ਦਾ ਹੁੰਦਾ ਹੈ।
ਮੈਂ ਵੇਖਿਆ ਹੈ ਕਿ ਬਾਪ ਚਾਹੇ ਕਿਹੋ ਜਿਹਾ ਵੀ ਹੈ ਪਰ ਜੇ ਮਾਂ ਸੁੱਚਜੀ ਹੈ ਤਾਂ ਓਸ ਦੇ ਧੀ-ਪੁੱਤ ਵਧੀਆ ਸੁਭਾ ਦੇ ਤੇ ਵਧੀਆ ਵਤੀਰੇ ਵਾਲ਼ੇ ਹੋਣਗੇ। ਜੇ ਮਾਂ-ਪਿਓ ਦੋਵੇਂ ਹੀ ਸਲੀਕੇ ਵਾਲ਼ੇ ਨੇ ਫੇਰ ਤਾਂ ਸੋਨੇ 'ਤੇ ਸੁਹਾਗੇ ਵਾਲ਼ੀ ਗੱਲ ਹੈ।
ਆਦਰ ਸਹਿਤ
ਵਰਿੰਦਰਜੀਤ
ਭੁੱਲ ਗਈਆਂ ਕੁੜੀਆਂ
ReplyDeleteਸਿਰਾਂ ਦੀਆਂ ਚੁੰਨੀਆਂ
ਨਾ ਦਿੱਸਣ ਕਿਧਰੇ
ਹੁਣ ਗੁੱਤਾਂ ਗੁੰਦੀਆਂ
bahut sunder kavita veer ..!!!
ਬਹੁਤ ਸੋਹਣਾ ਵਰਿੰਦਰ ਆਹ ਤੂੰ ਤਾਂ ਸੁਪਿਆ ਰੁਸਤਮ ਨਿਕਲਿਆ ਯਾਰ ਮੁਬਾਰਕਾਂ !!!!!
ReplyDelete