ਸਾਵੇ ਹਰਫ਼ 'ਤੇ ਆਪ ਜੀ ਦਾ ਨਿੱਘਾ ਸੁਆਗਤ ਹੈ। ਆਪਣੇ ਅੰਤਰਮਨ ਦੇ ਭਾਵਾਂ ਨੂੰ ਸ਼ਬਦੀ ਜਾਮਾ ਪੁਆ ਕੇ ਆਪ ਅੱਗੇ ਪੇਸ਼ ਕਰਨ ਦਾ ਇੱਕ ਨਿਮਾਣਾ ਜਿਹਾ ਉਪਲਾਰਾ ਹੈ।

May 29, 2012

ਅੱਜ ਦਾ ਇਨਸਾਨ

ਇਹ ਕਵਿਤਾ 'ਸ਼ਬਦ ਸਾਂਝ' ਨਾਂ ਦੇ ਸਾਹਿਤਕ ਵੈਬ ਰਸਾਲੇ 'ਚ ਪ੍ਰਕਾਸ਼ਿਤ ਹੋਈ ਹੈ।
ਅੱਜ  ਦਾ ਇਨਸਾਨ  ਅੰਦਰੋਂ ਖਾਲੀ ਹੈ 
ਨਾ ਕੋਈ ਜਜ਼ਬਾਤ ਨਾ ਕੋਈ ਦਰਦ 
ਇਹ ਕੀ ਬਿਮਾਰੀ ਉਸ ਨੇ  ਪਾਲੀ ਹੈ 
ਅੱਜ ਦਾ ਇਨਸਾਨ  ਅੰਦਰੋਂ ਖਾਲੀ ਹੈ  

ਸੋਚ -ਸੋਚ ਕੇ ਸੋਚੀ ਜਾਵੇ ਸੋਚਾਂ ਨੂੰ  
ਉਲ਼ਝਿਆ ਪਿਆ ਸੋਚਾਂ ਦਾ ਤਾਣਾ
ਨਾ ਜਾਣੇ ਕਿੱਥੇ ਜਾਣ ਦੀ ਕਾਹਲੀ ਹੈ 
ਅੱਜ  ਦਾ ਇਨਸਾਨ  ਅੰਦਰੋਂ ਖਾਲੀ ਹੈ

ਸਮਾਂ ਗੁਆਚਾ ਜਦ ਵਕਤ ਸਾਥੀ ਸੀ
ਆਪਣਿਆਂ ਨਾਲ਼ ਦੁੱਖ ਸੁੱਖ ਵੰਡਦਾ ਸੀ 
ਅੱਜ ਝੋਲੀ ਉਸ ਦੀ ਵਕਤ ਤੋ ਖਾਲੀ ਹੈ 
ਅੱਜ  ਦਾ ਇਨਸਾਨ  ਅੰਦਰੋਂ ਖਾਲੀ ਹੈ

ਪੈਸਾ- ਪੈਸਾ ਕਰਦਾ ਪੈਸੇ ਪਿੱਛੇ ਭੱਜਦਾ 
ਪੈਸੇ ਨੂੰ ਅੱਜ ਇਨਸਾਨ ਤੋਂ ਵੱਡਾ ਕੀਤਾ 
ਪੈਸਾ ਕਮਾਉਣ ਦੀ ਉਸਨੂੰ ਕਾਹਲੀ ਹੈ 
ਅੱਜ  ਦਾ ਇਨਸਾਨ  ਅੰਦਰੋਂ ਖਾਲੀ ਹੈ 



ਵਰਿੰਦਰਜੀਤ 

1 comment:

  1. ਜਦੋਂ ਇਹ ਕਵਿਤਾ 'ਸ਼ਬਦ ਸਾਂਝ' 'ਤੇ ਪ੍ਰਕਾਸ਼ਿਤ ਹੋਈ ਤਾਂ ਮਿਲ਼ੇ ਦੋਸਤਾਂ ਦੇ ਹੁੰਗਾਰਿਆਂ ਨੂੰ ਸਾਂਭ ਕੇ ਰੱਖਣ ਨੂੰ ਜੀ ਕੀਤਾ।
    1. ਭੂਪਿੰਦਰ ਸਿੰਘ ਨੇ ਕਿਹਾ-
    ਬਹੁਤ ਖੂਬਸੂਰਤ ਤੇ ਹਕੀਕਤ ਭਰਿਆ ਖਿਆਲ ਹੈ।
    2. ਹਰਵਿੰਦਰ ਧਾਲ਼ੀਵਾਲ ਨੇ ਕਿਹਾ-
    ਵਾਕਿਆ ਹੀ ਅੱਜ ਦਾ ਇਨਸਾਨ ਅੰਦਰੋਂ ਖਾਲੀ ਹੈ-ਵਧੀਆ ਕਵਿਤਾ।
    3. ਦਵਿੰਦਰ ਕੌਰ ਨੇ ਕਿਹਾ-
    ਛੋਟੇ ਵੀਰ ਵਰਿੰਦਰ,
    ਤੇਰੀ ਕਵਿਤਾ "ਅੱਜ ਦਾ ਇਨਸਾਨ.....", ਪੜ੍ਹ ਕੇ ਬਹੁਤ ਹੀ ਖੁਸ਼ੀ ਮਿਲੀ । ਤੇਰੀ ਕਿੰਨੀ ਵਧੀਆ ਸੋਚ ਹੈ ਤੇ ਤੇਰਾ ਏਸ ਵਧੀਆ ਸੋਚ ਨੂੰ ਕਾਗਜ਼ 'ਤੇ ਉਘੜਨ ਦਾ ਉਪਰਾਲਾ ਸ਼ਲਾਘਾਯੋਗ ਹੈ।
    ਤੇਰੀ ਵੱਡੀ ਭੈਣ
    ਦਵਿੰਦਰ
    4.ਡਾ. ਹਰਦੀਪ ਕੌਰ ਸੰਧੂ ਨੇ ਕਿਹਾ -
    ਵਰਿੰਦਰ, ਕਵਿਤਾ ਅੱਜ ਦੀ ਸਚਾਈ ਬਿਆਨ ਕਰਦੀ ਹੈ।ਨਿੱਘੇ ਮੋਹ ਦੀ ਹਰ ਥਾਂ ਤੋਟ ਹੈ। ਪੈਸਾ ਹੁੰਦੇ ਹੋਏ ਵੀ ਖਾਲੀਪਣ ਦਾ ਅਹਿਸਾਸ ਹੈ। ਇੱਕ ਦੂਜੇ ਤੋਂ ਮੂਹਰੇ ਨਿਕਲਣ ਦੀ ਦੌੜ ਨੇ ਸਭ ਨੂੰ ਅੰਦਰੋਂ ਖਾਲੀ ਕਰ ਦਿੱਤਾ ਹੈ।
    ਵਧੀਆ ਕਵਿਤਾ ਲਿਖਣ ਲਈ ਵਧਾਈ।

    ਹਰਦੀਪ

    ReplyDelete