ਸਾਵੇ ਹਰਫ਼ 'ਤੇ ਆਪ ਜੀ ਦਾ ਨਿੱਘਾ ਸੁਆਗਤ ਹੈ। ਆਪਣੇ ਅੰਤਰਮਨ ਦੇ ਭਾਵਾਂ ਨੂੰ ਸ਼ਬਦੀ ਜਾਮਾ ਪੁਆ ਕੇ ਆਪ ਅੱਗੇ ਪੇਸ਼ ਕਰਨ ਦਾ ਇੱਕ ਨਿਮਾਣਾ ਜਿਹਾ ਉਪਲਾਰਾ ਹੈ।

Jun 9, 2012

ਪੰਜਾਬੀ ਸੱਭਿਅਤਾ


ਭੁੱਲ ਗਈਆਂ ਕੁੜੀਆਂ
ਸਿਰਾਂ ਦੀਆਂ ਚੁੰਨੀਆਂ
ਨਾ ਦਿੱਸਣ ਕਿਧਰੇ
ਹੁਣ ਗੁੱਤਾਂ ਗੁੰਦੀਆਂ
ਨਾ ਓਹ ਝੂਟਣ 
ਕਿਤੇ ਪਿੱਪਲੀਂ ਪੀਂਘਾਂ
ਨਾ ਰਲ਼ ਲਾਉਂਦੀਆਂ 
ਹੁਣ ਕਦੇ ਤੀਆਂ
ਪੰਜਾਬੀ ਪਹਿਰਾਵਾ
ਸਲਵਾਰ-ਕਮੀਜ਼ਾਂ
ਛੱਡ ਕੇ ਪਾ ਲਈਆਂ
ਹੁਣ ਚੰਦਰੀਆਂ ਜੀਨਾ
ਵਿਆਹ ਪਾਰਟੀਆਂ
ਉਹ ਪੀਣ ਸ਼ਰਾਬਾਂ
ਸ਼ਾਨ ਉਹ ਸਮਝਣ
ਵਿੱਚ ਜਾਣਾ ਪੱਬਾਂ
ਪੰਜਾਬੀ ਸੱਭਿਅਤਾ
ਕਿੱਥੇ ਗਈ ਰੱਬਾ
ਗੁਆਚੀ ਸੱਭਿਅਤਾ
ਹੁਣ ਮੈਂ ਕਿੱਥੇ ਲੱਭਾਂ ?

ਵਰਿੰਦਰਜੀਤ

ਨੋਟ: ਇਹ ਪੋਸਟ ਹੁਣ ਤੱਕ 251 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ। 

13 comments:

  1. true . thought provking poem.dont u think it is little bit short. add two or three paragraph more to it

    ReplyDelete
  2. ਸੱਚੀਂ ਇਹ ਕਵਿਤਾ ਸੋਚਣ ਲਈ ਮਜਬੂਰ ਕਰਦੀ ਹੈ । ਬਦਲਦੇ ਜ਼ਮਾਨੇ ਨਾਲ਼ ਬਦਲਨਾ ਜ਼ਰੂਰੀ ਤਾਂ ਹੈ ਪਰ ਆਵਦੇ ਘੇਰੇ 'ਚ ਰਹਿ ਕੇ।ਕੀ ਅਸੀਂ ਪੰਜਾਬੀ ਵਿਰਸੇ ਦੇ ਘੇਰੇ 'ਚ ਰਹਿ ਕੇ ਦੁਨੀਆਂ ਨਾਲ਼ ਟੱਕਰ ਨਹੀਂ ਲੈ ਸਕਦੇ? ਜ਼ਰੂਰ ਲੈ ਸਕਦੇ ਹਾਂ।ਪੰਜਾਬੀ ਵਿਰਸੇ ਦੇ ਵੱਡਮੁੱਲੇ ਖ਼ਜਾਨੇ ਦੀ ਅਹਿਮੀਅਤ ਦੀ ਸਮਝ ਹੋਣੀ ਬਹੁਤ ਜ਼ਰੂਰੀ ਹੈ। ਅੱਜ ਦੀ ਪੀੜ੍ਹੀ ਏਸ ਸਮਝ ਤੋਂ ਸੱਖਣੀ ਹੁੰਦੀ ਜਾ ਰਹੀ ਹੈ। ਉਸ ਨੂੰ ਸੁਚੇਤ ਕਰਨਾ ਜ਼ਰੂਰੀ ਹੈ।
    ਵਧੀਆ ਲਿਖਤ ਲਈ ਬਹੁਤ ਵਧਾਈ ਵਰਿੰਦਰ।

    ਹਰਦੀਪ

    ReplyDelete
  3. ਪੰਜਾਬੀ ਬਲਾਗਾਂ ਦੇ ਬ੍ਰਹਿਮੰਡ ਵਿਚ ਜੀ ਆਈਆਂ ਨੂੰ। ਆਸ ਹੈ ਤੁਸੀਂ ਪੰਜਾਬੀ ਮਾਂ-ਬੋਲੀ ਦੀ ਝੋਲੀ ਅਪਣੀਆਂ ਰਚਨਾਵਾਂ ਪਾਉਂਦੇ ਰਹੋਗੇ। ਸ਼ੁਭ ਕਾਮਨਾਵਾਂ।
    ਅਮਰਜੀਤ ਸਾਥੀ

    ReplyDelete
  4. ਵੀਰ ਵਰਿੰਦਰਜੀਤ,
    ਤੁਹਾਡਾ ਸੁਆਗਤ ਹੈ। ਤੁਹਾਡੀਆਂ ਰਚਨਾਵਾਂ ਵਿੱਚੋਂ ਇਕ ਉਤਸਾਹ ਨਜ਼ਰ ਆਉਂਦਾ ਹੈ। ਦੁਆ ਹੈ, ਏਸੇ ਤਰਾਂ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰਦੇ ਰਹੋ ਅਤੇ ਪਾਠਕ ਦਾ ਦਿਲ ਮੋਹ ਲੈਣ ਵਾਲੀਆਂ ਰਚਨਾਵਾਂ ਰਚਦੇ ਰਹੋ।

    ਆਦਰ ਤੇ ਪਿਆਰ ਸਹਿਤ,
    ਭੂਪਿੰਦਰ।

    ReplyDelete
  5. ਸਿਖ ਦੇ ਸਪੂਤ ,ਤੂ ਕਪੂਤ ਨਯਿਯੋੰ ਬਨਣਾ ,
    ਛਡ ਕੇ ਉਸੂਲ ਬੇਯਿਮਾਨ ਬਣ ਜਾਏਗਾ -
    ਗੁਰੂਆਂ ਦੀ ਰਾਹ ਅਨਜਾਨ ਕਿਵੇ ਲਗਦੀ
    ਬੇਵਜੂਦ ਬੁਨਿਯਾਦ ਦਾ ਮਕਾਨ ਬਣ ਜਾਏਗਾ-
    ਚੰਗੀ ਸੋਚ ਹੋਰ ਮਜਬੂਤ ਇਰਾਦੇ ਦਾ ਖਯਾਲ ਕਰਦੀ ਪੋਸਟ ਸੰਸਕਾਰਾਂ ਤੋਂ ਬਾਖਯਾਲ ਹੈਗੀ......ਖੁਦ ਬੇਖਯਾਲ ਹੋ ਜਾਣਾ ਚੰਗੀ ਨੁਮਾਯੀਨ੍ਦਗੀ ਨਾਹ ਹੁੰਦੀ ......ਕੋਸ਼ਿਸ਼ ਜਾਰੀ ਰਹਣੀ ਚਾਹੀਦੀ ......ਸ਼ੁਕ੍ਰਿਯਾ ਜੀ /

    ReplyDelete
  6. sach hi sab kuj badi teji naal badal riha hai. achhi rachana.

    ReplyDelete
  7. veer ji app ji nu mubarak hove is nave blog di
    chalde raho chalde raho

    ReplyDelete
  8. ਸਾਰੇ ਪਾਠਕਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਹਨਾਂ ਨੇ ਮੇਰੇ ਨਿਮਾਣੇ ਜਿਹੇ ਉਪਰਾਲੇ ਨੂੰ ਸਲਾਹਿਆ ਹੈ |
    ਇਸੇ ਤਰਾਂ ਸਾਂਝ ਬਣਾਈ ਰੱਖਣਾ |
    ਧੰਨਵਾਦ !
    ਵਰਿੰਦਰਜੀਤ

    ReplyDelete
  9. bahut sohna ..very nice look of your blog....

    ReplyDelete
  10. but i was wondering is it only a woman who has to preserve punjabi culture....isn't man's job also? aadmi pee ke bakre bulaonde ne..je kudi pi laindi hai taan culture da fikr pai janda hai...just a thought did not ,mean to criticize you

    ReplyDelete
  11. ਮਾਣਯੋਗ ਗੁਲਸ਼ਨ ਭੈਣ ਜੀ,
    ਸਤਿ ਸਿਰੀ ਅਕਾਲ !
    ਆਪ ਨੇ ਸਾਵੇ ਹਰਫ਼ ਪੜ੍ਹਿਆ ਬਹੁਤ ਚੰਗਾ ਲੱਗਾ।
    ਆਪ ਦੀ ਕਹੀ ਗੱਲ ਠੀਕ ਹੈ, ਇੱਕਲੀ ਔਰਤ ਨੂੰ ਮੈਂ ਪੰਜਾਬੀ ਸੱਭਿਅਤਾ ਦੀ ਰਾਖੀ ਕਰਨ ਲਈ ਨਹੀਂ ਕਹਿ ਰਿਹਾ।
    ਜਦੋਂ ਮੈਂ ਇਹ ਸਤਰਾਂ ਲਿਖੀਆਂ ਸਨ ਤਾਂ ਦੋਹਾਂ ਬਾਰੇ ਹੀ ਲਿਖੀਆਂ ਸਨ....ਔਰਤ ਦੀਆਂ ਜ਼ਿੰਮੇਵਾਰੀਆਂ ਤੇ ਆਦਮੀ ਦੀਆਂ।
    ਛੇਤੀ ਹੀ ਦੂਜਾ ਪੱਖ ਪੇਸ਼ ਕਰਾਂਗਾ।
    ਪਰ ਕੀ ਇਹ ਠੀਕ ਨਹੀਂ ਕਿ ਔਰਤ ਘਰ ਦਾ ਧੁਰਾ ਹੁੰਦੀ ਹੈ, ਬੱਚੇ 'ਤੇ ਸ਼ਾਇਦ ਪਿਓ ਨਾਲ਼ੋਂ ਵੀ ਜ਼ਿਆਦਾ ਅਸਰ ਓਸ ਦੀ ਮਾਂ ਦਾ ਹੁੰਦਾ ਹੈ।
    ਮੈਂ ਵੇਖਿਆ ਹੈ ਕਿ ਬਾਪ ਚਾਹੇ ਕਿਹੋ ਜਿਹਾ ਵੀ ਹੈ ਪਰ ਜੇ ਮਾਂ ਸੁੱਚਜੀ ਹੈ ਤਾਂ ਓਸ ਦੇ ਧੀ-ਪੁੱਤ ਵਧੀਆ ਸੁਭਾ ਦੇ ਤੇ ਵਧੀਆ ਵਤੀਰੇ ਵਾਲ਼ੇ ਹੋਣਗੇ। ਜੇ ਮਾਂ-ਪਿਓ ਦੋਵੇਂ ਹੀ ਸਲੀਕੇ ਵਾਲ਼ੇ ਨੇ ਫੇਰ ਤਾਂ ਸੋਨੇ 'ਤੇ ਸੁਹਾਗੇ ਵਾਲ਼ੀ ਗੱਲ ਹੈ।
    ਆਦਰ ਸਹਿਤ
    ਵਰਿੰਦਰਜੀਤ

    ReplyDelete
  12. ਭੁੱਲ ਗਈਆਂ ਕੁੜੀਆਂ
    ਸਿਰਾਂ ਦੀਆਂ ਚੁੰਨੀਆਂ
    ਨਾ ਦਿੱਸਣ ਕਿਧਰੇ
    ਹੁਣ ਗੁੱਤਾਂ ਗੁੰਦੀਆਂ

    bahut sunder kavita veer ..!!!

    ReplyDelete
  13. ਬਹੁਤ ਸੋਹਣਾ ਵਰਿੰਦਰ ਆਹ ਤੂੰ ਤਾਂ ਸੁਪਿਆ ਰੁਸਤਮ ਨਿਕਲਿਆ ਯਾਰ ਮੁਬਾਰਕਾਂ !!!!!

    ReplyDelete