ਸਾਵੇ ਹਰਫ਼ 'ਤੇ ਆਪ ਜੀ ਦਾ ਨਿੱਘਾ ਸੁਆਗਤ ਹੈ। ਆਪਣੇ ਅੰਤਰਮਨ ਦੇ ਭਾਵਾਂ ਨੂੰ ਸ਼ਬਦੀ ਜਾਮਾ ਪੁਆ ਕੇ ਆਪ ਅੱਗੇ ਪੇਸ਼ ਕਰਨ ਦਾ ਇੱਕ ਨਿਮਾਣਾ ਜਿਹਾ ਉਪਲਾਰਾ ਹੈ।

Jun 12, 2012

ਚਾਦਰ ਵੇਖ ਕੇ ਪੈਰ ਪਸਾਰੋ

ਇਸ ਵਾਰਤਾ ਨੂੰ ਲਿਖਣ ਦੀ ਪ੍ਰੇਰਨਾ ਮੈਨੂੰ ਮੇਰੀ ਵੱਡੀ ਭੈਣ ( ਪ੍ਰੋ. ਦਵਿੰਦਰ ਕੌਰ ਸਿੱਧੂ) ਦਾ ਲਿਖਿਆ ਲੇਖ 'ਮਾਣਮੱਤੀ ਸਾਦਗੀ' ਜੋ ਦੇਸ-ਪ੍ਰਦੇਸ ਨਾਂ ਦੀ ਵੈਬ ਸਾਈਟ ਅਤੇ ਪੰਜਾਬੀ ਜਾਗਰਣ ਅਖਬਾਰ 'ਚ ਪ੍ਰਕਾਸ਼ਿਤ ਹੋਇਆ ਨੂੰ ਪੜ੍ਹ ਕੇ ਮਿਲ਼ੀ।
                         ਅੱਜਕੱਲ ਫਜ਼ੂਲ ਖ਼ਰਚੀ ਇੱਕ ਆਮ ਜਿਹੀ ਗੱਲ ਹੋ ਗਈ ਹੈ। ਆਵਦੀ ਆਮਦਨ ਨੂੰ ਵੇਖ ਕੇ ਖ਼ਰਚ ਕਰਨ ਦੀ ਸਿਆਣਪ ਪਤਾ ਨਹੀਂ ਕਿੱਧਰ ਗਧੇ ਦੇ ਸਿੰਗਾਂ ਵਾਂਗੂ ਅਲੋਪ ਹੋ ਗਈ ਹੈ। ਆਮ ਆਦਮੀ ਦੀ ਆਮਦਨ ਤਾਂ ਵੱਧੀ ਨਹੀਂ ਪਰ ਉਸ ਨੇ ਦੂਜਿਆਂ ਨੂੰ ਵੇਖ ਕੇ ਆਵਦੇ ਖ਼ਰਚੇ ਜ਼ਰੂਰ ਵੱਧਾ ਲਏ ਨੇ। ਪੁਰਾਣੇ ਕੱਪੜਿਆਂ ਨੂੰ ਠੀਕ ਕਰਕੇ ਪਾਉਣਾ ਤਾਂ ਹੁਣ ਕਿਸੇ ਨੂੰ ਆਉਂਦਾ ਹੀ ਨਹੀਂ। ਪਹਿਲਾਂ ਤਾਂ ਵੱਡੇ ਭੈਣ/ ਭਰਾ ਦੇ ਕੱਪੜੇ ਛੋਟੇ ਭੈਣ/ਭਰਾ ਨੂੰ ਮਿਲ਼ ਜਾਂਦੇ ਸਨ। ਓਹੀ ਕੱਪੜੇ ਕਾਫ਼ੀ ਸਮਾਂ ਵਰਤ ਲਏ ਜਾਂਦੇ ਸਨ। ਪਰ ਅੱਜਕੱਲ ਕੋਈ ਭਰਾ/ਭੈਣ ਆਵਦੇ ਭਰਾ/ਭੈਣ ਦੇ ਕੱਪੜੇ ਨਹੀਂ ਪਾਉਂਦਾ। ਇਸ ਕਰਕੇ ਨਹੀਂ ਕਿ ਇਹ ਪੁਰਾਣੇ ਹਨ ਸਗੋਂ ਇਸ ਕਰਕੇ ਕਿ ਬਜ਼ਾਰ 'ਚ ਹਰ ਰੋਜ਼ ਨਵੇਂ ਫੈਸ਼ਨ ਦੇ ਕੱਪੜੇ ਆ ਜਾਂਦੇ ਹਨ ਤੇ ਇਹ ਨਵਾਂ ਫੈਸ਼ਨ ਹਰ ਕਿਸੇ ਨੂੰ ਆਵਦੀ ਲਪੇਟ 'ਚ ਲੈ ਲੈਂਦਾ ਹੈ। ਬੂਟਾਂ ਦੀ ਗੱਲ ਲੈ ਲਵੋ। ਪਹਿਲਾਂ ਟੁੱਟੇ ਬੂਟ ਠੀਕ ਕਰਵਾ ਕੇ ਫਿਰ ਤੋਂ ਪਾ ਲਏ ਜਾਂਦੇ ਸਨ। ਪਰ ਹੁਣ ਕੋਈ ਵੀ ਬੂਟਾਂ ਨੂੰ ਠੀਕ ਕਰਵਾ ਕੇ ਪਾਉਣਾ ਪਸੰਦ ਨਹੀਂ ਕਰਦਾ। 
     ਏਸੇ ਤਰਾਂ ਪਹਿਲਾਂ ਲੋਕ ਪਿੱਤਲ਼ ਦੇ ਭਾਂਡੇ ਵਰਤਦੇ ਸਨ, ਜੋ ਕਲੀ ਕਰਵਾ ਕੇ ਫੇਰ ਤੋਂ ਨਵੇਂ ਨਕੋਰ ਦਿੱਖਣ ਲੱਗ ਜਾਂਦੇ। ਹੁਣ ਨਾ ਪਿੱਤਲ਼ ਦੇ ਭਾਂਡੇ ਰਹੇ ਨਾ ਭਾਂਡੇ ਕਲੀ ਕਰਨ ਵਾਲ਼ੇ।
        ਰਹੀ ਗੱਲ ਪੁਰਾਣੇ ਕੱਪੜਿਆਂ ਨੂੰ ਠੀਕ ਕਰਨ ਦੀ । ਪਹਿਲਾਂ ਕੁੜੀਆਂ ਨੂੰ ਸ਼ੌਕ ਸੀ ਸਿਲਾਈ-ਕਢਾਈ ਦਾ। ਕੱਪੜੇ ਸਿਉਣ ਦਾ। ਕੁੜੀਆਂ ਨੂੰ ਦਾਜ 'ਚ ਸਿਲਾਈ ਮਸ਼ੀਨਾਂ ਵੀ ਦਿੱਤੀਆਂ ਜਾਂਦੀਆਂ ਸਨ। ਸਚਿਆਰੀਆਂ ਕੁੜੀਆਂ ਆਵਦੇ ਕੱਪੜੇ ਆਪ ਸਿਓਂ ਕੇ ਪਾਉਂਦੀਆਂ। ਪਿਓ ਦੇ ਕੁੜਤੇ-ਪਜਾਮੇ ਤੋਂ ਛੋਟੇ ਬੱਚੇ ਦੇ ਕੱਪੜੇ ਤੇ ਮਾਂ ਨੇ ਆਵਦੇ ਪੁਰਾਣੇ ਸੂਟ ਤੋਂ ਛੋਟੀਆਂ ਕੁੜੀਆਂ ਲਈ ਕੱਪੜੇ ਸਿਓਂ ਕੇ ਪੁਰਾਣੇ ਕੱਪੜੇ 'ਚ ਨਵੀਂ ਜਾਨ ਪਾ ਦੇਣੀ। ਹੁਣ ਨਾ ਕਿਸੇ ਕੁੜੀ ਨੂੰ ਕੱਪੜੇ ਸਿਓਣੇ ਆਉਂਦੇ ਨੇ ਤੇ ਨਾ ਹੀ ਕੋਈ ਸਿੱਖਣ ਦਾ ਸ਼ੌਕ ਰੱਖਦੀ ਹੈ।  ਮਾਰ ਲਿਆ ਅੱਜ ਦੀਆਂ ਪੜ੍ਹਾਈਆਂ ਨੇ। 
           ਫਜ਼ੂ਼ਲ ਖਰਚੀ ਸੱਚੀਂ ਹੀ ਬੇਲੋੜੀ ਹੈ। ਅੱਜ ਦੀ ਪੀੜ੍ਹੀ ਨੇ ਜੇ ਕੁਝ ਹੋਰ ਨਹੀਂ ਸਿੱਖਣਾ ਤਾਂ ਘਟੋ-ਘੱਟ ਫ਼ਜ਼ੂ਼ਲ ਖ਼ਰਚੀ ਨਾ ਕਰਨ ਬਾਰੇ ਤਾਂ ਸਿੱਖ ਲੈਣ।ਸਿਆਣਿਆਂ ਠੀਕ ਹੀ ਤਾਂ ਕਿਹਾ ਹੈ ਕਿ ਆਪਣੀ ਚਾਦਰ ਵੇਖ ਕੇ ਹੀ ਪੈਰ ਪਸਾਰਨੇ ਚਾਹੀਦੇ ਹਨ।


ਵਰਿੰਦਰਜੀਤ8 comments:

 1. ਵੱਡੀ ਭੈਣ ਦਵਿੰਦਰ ਕੋਲ਼ੋਂ ਬਹੁਤ ਸੋਹਣੀ ਪ੍ਰੇਰਨਾ ਮਿਲ਼ੀ ਹੈ ਛੋਟੇ ਵੀਰ ਵਰਿੰਦਰ ਨੂੰ। ਬਿਲਕੁਲ ਠੀਕ ਕਿਹਾ ਹੈ ਕਿ ਪੈਰ ਤਾਂ ਚਾਦਰ ਵੇਖ ਕੇ ਹੀ ਪਸਾਰਨੇ ਚਾਹੀਦੇ ਹਨ।
  ਫਜ਼ੂਲ ਖਰਚੀ ਸੱਚੀਂ ਹੀ ਬਹੁਤ ਬੁਰੀ ਹੈ। ਆਮਦਨ ਜਦੋਂ ਘੱਟ ਹੋਵੇ ਤਾਂ ਬੱਚਤ ਕਰਕੇ ਦਿਨ ਸੌਖਾਲ਼ੇ ਲੰਘ ਜਾਂਦੇ ਨੇ। ਪਰ ਜੇ ਆਮਦਨ ਵਧੀਆ ਹੋਵੇ ਤਾਂ ਵੀ ਫਜ਼ੂਲ ਖਰਚੀ ਤੋਂ ਬਚਣਾ ਚਾਹੀਦਾ ਹੈ, ਨਹੀਂ ਤਾਂ ਇਹ ਆਦਤ ਬੰਦੇ ਨੂੰ ਗਲਤ ਢੰਗ ਨਾਲ਼ ਪੈਸਾ ਕਮਾਉਣ ਦੀ ਦੌੜ 'ਚ ਸ਼ਾਮਿਲ ਕਰ ਦਿੰਦੀ ਹੈ।
  ਵਰਿੰਦਰ ਵੀਰ, ਵਧੀਆ ਲਿਖਤ ਲਈ ਵਧਾਈ ਦਾ ਹੱਕਦਾਰ ਹੈਂ ।
  ਹਰਦੀਪ

  ReplyDelete
 2. ਵੀਰ ਜੀ,
  ਬਹੁਤ ਸੋਹਣਾ ਵਿਚਾਰ ਹੈ।
  ਭੁਪਿੰਦਰ।

  ReplyDelete
 3. ਵਧੀਯਾ ,ਸੋਹਣੇ ਵਿਚਾਰਾਂ ਦਾ ਰਹਨੁਮਾਯੀ ਕਰਦਾ ਹੋਯਾ ਲਿਖਤ ਕੌਮ ਦਾ ਭਰੋਸ਼ਾ ਬਣੇਗਾ...ਸਦਾ ਵਿਸਾਹ ਹੈਗਾ ...ਮੁਬਾਰਕਾ ਜੀ

  ReplyDelete
 4. please remove the spam for quick comments.

  ReplyDelete
 5. bilakul aapajee naal sahamat haan. shubhakaamanaavan.

  ReplyDelete
 6. ਸਹੀ ਲਿਖਿਆ ਹੈ ਤੁਸੀਂ ਜਨਾਬ

  ReplyDelete
 7. Bahut hi thore shabdaan vich bahut hi vadi sikhiyaa hai. Keep on writing good stuff.

  ReplyDelete