ਸਾਵੇ ਹਰਫ਼ 'ਤੇ ਆਪ ਜੀ ਦਾ ਨਿੱਘਾ ਸੁਆਗਤ ਹੈ। ਆਪਣੇ ਅੰਤਰਮਨ ਦੇ ਭਾਵਾਂ ਨੂੰ ਸ਼ਬਦੀ ਜਾਮਾ ਪੁਆ ਕੇ ਆਪ ਅੱਗੇ ਪੇਸ਼ ਕਰਨ ਦਾ ਇੱਕ ਨਿਮਾਣਾ ਜਿਹਾ ਉਪਲਾਰਾ ਹੈ।

Jun 14, 2012

ਅੱਜ ਬਰਸੀ 'ਤੇ

(20 ਅਪ੍ਰੈਲ 1940-14 ਜੂਨ 1991)

ਮੈਂ ਓਦੋਂ 15 ਸਾਲਾਂ ਦਾ ਸੀ ਜਦੋਂ ਮੇਰੇ ਡੈਡੀ ਇਸ ਦੁਨੀਆਂ ਨੂੰ ਛੱਡ ਚੱਲੇ ਗਏ। ਅੱਜ ਮੇਰੇ ਡੈਡੀ ਨੂੰ ਸਾਡੇ ਕੋਲ਼ੋਂ ਵਿਛੜਿਆਂ ਪੂਰੇ 21 ਸਾਲ ਹੋ ਗਏ ਹਨ। ਉਹ ਹਮੇਸ਼ਾਂ ਮੇਰੇ ਕੋਲ਼ ਮੇਰੇ ਦਿਲ 'ਚ ਵਸਦੇ ਨੇ। ਅੱਜ ਡੈਡੀ ਦੀ 21ਵੀਂ ਬਰਸੀ 'ਤੇ ਉਨ੍ਹਾਂ ਨੂੰ ਯਾਦ ਕਰਦਿਆਂ ਕੁਝ ਸ਼ਬਦ .....

ਸਿਰੋਂ ਉੱਠਿਆ
ਬਾਪ ਦਾ ਸੀ ਸਾਇਆ
ਯਾਦ ਆਇਆ

ਯਾਦ ਕਰਕੇ
ਓਹ ਅਭਾਗਾ ਦਿਨ
ਦਿਲ ਰੋਇਆ 

ਦੁੱਖਾਂ ਭਰਿਆ 
ਹੈ ਇੱਕ ਡੂੰਘਾ ਖੂਹ
ਮੇਰੀਆਂ ਯਾਦਾਂ 

ਮੇਰੀਆਂ ਯਾਦਾਂ
ਜਜ਼ਬਾਤ ਭਰੀਆਂ
ਬੰਦ ਗਲ਼ੀ ਨੇ

ਯਾਦਾਂ ਦੀ ਗਲ਼ੀ
ਕੀਤੀ ਲੱਖ ਕੋਸ਼ਿਸ਼ 
ਖੁੱਲਦੀ ਨਹੀਂ 

ਵਰਿੰਦਰਜੀਤ 

ਨੋਟ: ਇਹ ਪੋਸਟ ਹੁਣ ਤੱਕ 50 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ। 


7 comments:

 1. good/sweet way to remember departed souls

  ReplyDelete
 2. Dear veer varinder,
  Pray to God as well.

  Bhupinder.

  ReplyDelete
 3. मार्मिक अभिव्यक्ति। आपके पिता जी को विनम्र श्रद्धाँजली।

  ReplyDelete
 4. ਦੁੱਖਾਂ ਭਰਿਆ
  ਹੈ ਇੱਕ ਡੂੰਘਾ ਖੂਹ
  ਮੇਰੀਆਂ ਯਾਦਾਂ

  ReplyDelete
 5. ਦੁੱਖਾਂ ਭਰਿਆ
  ਹੈ ਇੱਕ ਡੂੰਘਾ ਖੂਹ
  ਮੇਰੀਆਂ ਯਾਦਾਂ ..........bahut khoob...!

  ReplyDelete
 6. ਅੱਬਾ , ਡੈਡੀ , ਪਾਪਾ
  ਕਿਵੇਂ ਵੀ ਹਾਕ ਮਾਰਾਂ
  ਕਿਸੇ ਨਹੀਂ ਆਣਾ
  ਪਤਾ ਹੈ ਮੇਨੂੰ
  ਕਿ ਰੱਬ ਵਰਗੇ ਮੇਰੇ ਪਾਪਾ
  ਰੱਬ ਬਣ ਰੱਬ ਕੋਲ ਹੀ ਨੇ
  ਕੁਝ ਵੀ ਕਹਾਂ , ਕਿਸੇ ਨਾਂ ਨਾਲ ਸੱਦਾ ਦੇਵੇਂ
  ਸਾਰੇ ਹੀ ਨਾਂ , ਸਾਰੀਆਂ ਹਾਕਾਂ
  ਅਧੂੱਰੀਆਂ ਰਹਿ ਜਾਣਗੀਆਂ
  ਕਿ ਤੇਰੀ ਸ਼ਾਨ , ਤੇਰੇ ਨਾਂ ਲਈ
  ਸਾਰੇ ਹੀ ਨਾਂ ਛੋਟੇ ਨੇ
  ਬਾਬਲਾ , ਮੇਰੇ ਬਾਬਲਾ
  ਛੋਟੀ ਸੀ ਜਦ
  ਇਹ ਰਸ ਭਿੰਨਾਂ
  ਜੇਹਾ ਸ਼ਬਦ
  ਇਲਾਹੀ ਧੁਨ ਜਿਹਾ ਸੀ
  ਹੁਣ ਆਖਦੀ ਹਾਂ
  ਤਾਂ ਇਸ ਮਿਠਾਸ 'ਚ
  ਸਲੁਣਿਆਂ ਜਿਹੇ ਹੰਜੂਆਂ ਦਾ ਸਵਾਦ ਆਂਦਾ ਹੈ
  ਜੀ ਤਾਂ ਕਰਦਾ ਹੈ ਕਿ ਦਿਲ ਦਾ ਸਾਰਾ
  ਦਰਦ ਪਾ ਮੈਂ ਕੋਈ ਗੀਤ ਲਿਖਾਂ
  ਜਾਂ ਖੁਦ ਹੀ ਮੈਂ ਵੈਰਾਗ ਭਰੀ ਨਜ਼ਮ ਬਣ ਜਾਵਾਂ
  ਪਰ ਦੁਨੀਆ ਦੇ ਸਾਰੇ ਲਫਜ਼
  ਇਸ ਪੀੜ ਦੇ ਮੇਚ ਨਾ ਆਉਂਦੇ
  ਸਾਰੇ ਦੇ ਸਾਰੇ ਲਫਜ਼ ਮੇਰੇ ਸੀਨੇ 'ਚ
  ਹੀ ਖੁਭ ਗਏ ਨੇ
  ਬਸ ਮੈਂ ਤਾਂ ਕਦੀ ਕਦੀ ਇਸ ਦਰਦ ਨੂੰ
  ਆਪਣੀਆਂ ਜਾਈ ਦੀਆਂ ਅੱਖਾਂ 'ਚ ਸਮੁੰਦਰ ਬਣ
  ਉਮੜਦਿਆਂ ਦੇਖਦੀ ਹਾਂ
  ਕਿੰਨੀ ਘਣੀ ਤੇ ਸੰਘਣੀ ਛਾਂ ਸੀ ਤੇਰੀ
  ਜਦ ਮੈਂ ਤੇਰੇ ਵਿਹੜੇ ਇੱਕ ਕਰੂੰਬਲ ਬਣ ਉੱਗੀ ਸਾਂ
  ਤੇ ਕਿਵੇਂ ਤੇਰੀਆਂ ਮਜਬੂਤ ਬਾਹਾਂ ਨੇ ਮੇਨੂੰ
  ਧਰਤੀ ਤੋਂ ਚੁੱਕ
  ਹਵਾ 'ਚ ਉਲਾਰ
  ਆਪਣੀ ਛਾਤੀ ਨਾਲ ਲਾਇਆ ਸੀ
  ਤੇ ਮੈਂ ਖਿੜ ਖਿੜ ਹੱਸੀ ਸੀ
  ਤੇ ਤੇਨੂੰ ਲੱਗਿਆ ਸੀ ਕਿ ਵਿਹੜੇ'ਚ ਹੀ ਨਹੀਂ
  ਜਿਵੇਂ ਸਾਰੀ ਧਰਤ ਤੇ ਜਿੰਦਗੀ ਧੜਕ ਉਠੀ ਹੋਵੇ
  ਅੱਜ ਰੱਬ ਨੂੰ ਪੁਛਣ ਨੂੰ ਜੀ ਕਰਦਾ ਕਿ ਕੀ ਕੋਈ ਹੈ
  ਜੋ ਮੇਨੂੰ ਉਹ ਪਲ ਮੋੜ ਦੇਵੇ ਭਾਵੇਂ
  ਮੇਨੂੰ ਇਕ ਦਿਨ ਹੀ ਲਈ
  ਤੇਰੀ ਹਰ ਮੁਸਕਾਨ ਯਾਦ ਹੈ
  ਹਰ ਹਾਸਾ , ਕਹਾਣੀ ਤੇ ਹਰ ਬਾਤ ਯਾਦ ਹੈ
  ਹਰ ਸਿਖਾਵਟ, ਤੇ ਹਰ ਮੱਤ
  ਤੇ ਹਰ ਝਿੜਕ
  ਝਿੜਕ ਦੀ ਗੱਲ ਚੱਲੀ ਹੈ ਤੇ
  ਕਿਵੇਂ ਦੱਸਾਂ ਕਿ ਕਿਵੇਂ ਤੜਫਦੀ ਹਾਂ ਉਸ
  ਮਿਠੀ ਜਿਹੀ ਝਿੜਕ ਨੂੰ
  ਸੋਚਦੀ ਹਾਂ ਕਾਸ਼ ਕੋਈ ਉਸੇ ਤਰ੍ਹਾਂ
  ਹੀ ਅਪਣਤ ਨਾਲ ਮੇਨੂੰ ਫਿਰ ਝਿੜਕ ਸਕੇ
  ਅਜੇ ਤਕ ਤੇਰੀ ਹਰ ਗਲਵਕੜੀ
  ਮੇਰੇ ਗਲ ਦੁਆਲੇ ਲਿਪਟੀ ਹੋਈ ਹੈ
  ਤੇ ਜਦ ਪਹਿਲੀ ਵਰ ਪੜ੍ਹਨਾ ਸਿਖਿਆ ਸੀ
  ਤੇ ਤੂੰ ਮੇਰੀ ਪਿਠ ਤੇ ' ਸ਼ਾਬਾਸ਼ ' ਕਹਿ ਹਥ ਫੇਰਿਆ ਸੀ
  ਅਜੇ ਤੱਕ ਉਸ ਛੋਹ ਦੀ ਯਾਦ
  ਮੇਰੇ ਪਿੰਡੇ ਨਾਲ ਚੰਬੜੀ ਹੋਈ ਹੈ
  ਮੇਰੇ ਸਿਰ ਨੂੰ ਪਲੋਸਦੇ ਹੋਏ ਹਥ
  ਜਦ ਯਾਦ ਆਓਂਦੇ ਨੇ
  ਤੇ ਮੇਰੀ ਉਮਰ ਜਿੱਡੀ ਹੀ
  ਮੇਰੀ ਧਾਅ ਨਿਕਲ ਜਾਂਦੀ ਹੈ
  ਕਿਵੇਂ ਦੱਸਾਂ ਕਿ ਕਿਵੇਂ ਉਸ ਅਸੀਸ ਨੂੰ ਯਾਦ ਕਰ
  ਮੈਂ ਕਦੀ ਤੇਰੀ ਤਸਵੀਰ , ਕਦੀ ਕਿਤਾਬ
  ਤੇ ਕਦੀ ਤੇਰੀ ਪੱਗ ਨੂੰ ਚੁੱਕ
  ਆਪਣੇ ਸਿਰ ਤੇ ਧਰਦੀ ਹਾਂ ...
  ਤੇ ਜੇ ਕਦੀ ਕੁਝ ਨਾ ਲੱਭੇ ਤਾਂ
  ਆਪਣੇ ਹਥ ਹੀ ਸਿਰ ਤੇ ਧਰ ਲੈਂਦੀ ਹਾਂ
  ਤੇ ਉਸ ਵੇਲੇ ਬੁੱਕਾਂ ਭਰ ਭਰ ਹੰਝੂ
  ਮੇਰੀ ਝੋਲੀ ਡਿਗਦੇ ਨੇ
  ਕਿਵੇਂ ਭੁੱਲਾਂ ਉਨ੍ਹਾਂ ਹੱਥਾਂ ਨੂੰ
  ਜਿਨ੍ਹਾਂ ਉਂਗਲਾਂ ਫੜ ਮੇਨੂੰ ਤੁਰਨਾ ਸਿਖਾਇਆ
  ਉਹਨਾਂ ਮੋਢਿਆਂ ਨੂੰ ਜਿੰਨਾਂ ਤੇ ਚੜ੍ਹ
  ਆਪਣਾ ਆਪ ਕਿਸੇ ਉਚੀ ਚੋਟੀ
  ਵਾਂਗ ਲਗਦਾ ਸੀ
  ਸਵੇਰ ਦਾ ਚੜ੍ਹਦਾ ਸੂਰਜ
  ਸ਼ਾਮ ਦਾ ਚਮਕਦਾ ਸਿਤਾਰਾ
  ਰਾਤ ਦਾ ਕੂਲਾ ਕੂਲਾ ਚੰਨ
  ਮੇਰੇ ਲਈ ਇਹ ਸਭ ਕੁਝ ਤੂੰ ਹੀ ਸੀ
  ਰਾਤਾਂ ਨੂੰ ਕਦੀ ਕੋਈ ਡਰਾਉਣਾ ਸੁਪਨਾ
  ਜਗਾਉਂਦਾ ਤਾਂ ਕੰਨਾਂ ਵਿਚ
  ਸ਼ਹਿਦ ਜਿੰਨੀ ਮਿਠੀ ਲੋਰੀ ਪੈਂਦੀ
  ਤੇ ਮੈਂ ਸ਼ਾਂਤ ਹੋ ਸੌਂ ਜਾਂਦੀ
  ਤੇ ਮੇਰੀ ਨੀਂਦ ਵਿਚ ਤੇਰੇ ਮਿਠੇ ਬੋਲ
  ਸੰਗੀਤ ਬਣ ਝਰਦੇ ਰਹਿੰਦੇ
  ਬਹੁਤ ਬਹੁਤ ਸ਼ੁਕਰੀਆ ਉਸ ਖੁਦਾ ਦਾ
  ਜਿਸ ਮੇਨੂੰ ਤੇਰੀ ਧੀ ਬਣਾਇਆ
  ਮੇਰੇ ਸਾਰੇ ਸੁਫਨੇ , ਸਾਰੀਆਂ ਓਮੀਦਾਂ
  ਸਾਰੀਆ ਆਸਾਂ , ਸਾਰੇ ਸਲੀਕੇ
  ਮੇਰੇ ਜਿਓਣ ਦੇ ਸਾਰੇ ਢੰਗ
  ਸਭ ਤੇਰੀ ਦੌਲਤ ਹੈ
  " ਮੈਂ " ਜਦ ' ਮੈਂ ' ਨਹੀਂ ਸੀ
  ਤਾਂ ਤੂੰ ਹੀ ਇਸ 'ਮੈਂ' ਨੂੰ ' ਮੈਂ ' ਬਣਾਇਆ ਸੀ
  ਅੱਜ ਹਜ਼ਾਰਾਂ ਖੁਸ਼ੀਆਂ ਜੋ ਮੇਰੇ ਵਿਹੜੇ ਖਿਲਦੀਆਂ ਨੇ
  ਸਭ ਸੁਗਾਤ ਨੇ ਤੇਰੀਆਂ
  ਭਾਵੇਂ ਤੇਰੀ ਗੈਰ ਮੌਜਦਗੀ ਦਾ ਦਰਦ ਕਦੀ ਨਾ ਜਾਣਾ
  ਪਰ ਇਸ ਤੋਂ ਵੱਡੀ ਕੋਈ
  ਖੁਸ਼ਕਿਸਮਤੀ ਨਹੀਂ ਕਿ
  ਮੈਂ ਤੇਰੀ ਧੀ ਹਾਂ
  ਤੇ ਅੱਜ ਹਜ਼ਾਰਾਂ ਕਲੀਆਂ ਵਾਂਗ ਹਾਂ ਮਹਿਕਦੀ
  ਕਿ ਖੁਦ ਮਹਿਕਾਂ ਲੱਦੀ ਕਲੀ ਹਾਂ ਬਣ ਗਈ

  ReplyDelete
 7. भाई वरिन्द्रर जीत जी आपके सारे हाइकु दिल को छूने वाले हैं। यादाँ दी गली /कित्ती लक्ख कोशिश/ खुलदी नहीं। यह तो उत्तम श्रेणी का हाइकु है ।

  ReplyDelete