ਸਾਵੇ ਹਰਫ਼ 'ਤੇ ਆਪ ਜੀ ਦਾ ਨਿੱਘਾ ਸੁਆਗਤ ਹੈ। ਆਪਣੇ ਅੰਤਰਮਨ ਦੇ ਭਾਵਾਂ ਨੂੰ ਸ਼ਬਦੀ ਜਾਮਾ ਪੁਆ ਕੇ ਆਪ ਅੱਗੇ ਪੇਸ਼ ਕਰਨ ਦਾ ਇੱਕ ਨਿਮਾਣਾ ਜਿਹਾ ਉਪਲਾਰਾ ਹੈ।

Aug 15, 2012

ਆਜ਼ਾਦੀ



ਕੀ ਕਰਨਾ  ਇਹੋ ਜਿਹੀ ਆਜ਼ਾਦੀ ਦਾ 
ਜਿੱਥੇ  ਲੋਕਾਂ ਦੀ ਸੋਚ ਹੀ ਗੁਲਾਮ ਹੈ   
ਕੁੜੀਆਂ ਨੂੰ ਨਾ ਮਿਲ਼ਦੇ ਹੱਕ ਜਿੱਥੇ
ਭਰੂਣ ਹੱਤਿਆ ਏਥੇ ਆਮੋ-ਆਮ ਹੈ 
ਕੀ ਕਰਨਾ  ਇਹੋ ਜਿਹੀ ਆਜ਼ਾਦੀ ਦਾ 
ਜਿੱਥੇ ਲੋਕਾਂ ਦੀ ਸੋਚ ਹੀ ਗੁਲਾਮ ਹੈ   
ਪਹਿਲਾਂ ਅੰਗਰੇਜ਼ਾਂ ਸਾਨੂੰ ਲੁੱਟਿਆ 
ਹੁਣ ਹੁੰਦਾ ਭ੍ਰਿਸ਼ਟਾਚਾਰ ਸ਼ਰੇਆਮ ਹੈ
ਕੀ ਕਰਨਾ ਇਹੋ ਜਿਹੀ ਆਜ਼ਾਦੀ ਦਾ 
ਜਿੱਥੇ  ਲੋਕਾਂ ਦੀ ਸੋਚ ਹੀ ਗੁਲਾਮ ਹੈ  
ਕੁਰਬਾਨੀਆਂ ਕਰਨ ਵਾਲ਼ਿਆਂ ਨੂੰ ਭੁੱਲੇ  
ਹਰ ਇੱਕ ਨੂੰ ਫਿਲਮਾਂ ਦੇ ਯਾਦ ਨਾਮ ਹੈ 
ਕੀ ਕਰਨਾ ਇਹੋ ਜਿਹੀ ਆਜ਼ਾਦੀ ਦਾ 
ਜਿੱਥੇ  ਲੋਕਾਂ ਦੀ ਸੋਚ ਹੀ ਗੁਲਾਮ ਹੈ
ਏਥੇ ਲੀਡਰ ਬਣ ਬੈਠਦੇ ਪੈਸੇ ਵਾਲੇ 
ਹਰ ਕੋਈ ਕਰਦਾ ਉਨ੍ਹਾਂ ਨੂੰ ਹੀ ਸਲਾਮ ਹੈ 
ਕੀ ਕਰਨਾ ਇਹੋ ਜਿਹੀ ਆਜ਼ਾਦੀ ਦਾ 
ਜਿੱਥੇ ਲੋਕਾਂ ਦੀ ਸੋਚ ਹੀ ਗੁਲਾਮ ਹੈ 

ਵਰਿੰਦਰਜੀਤ

3 comments:

  1. ਵਰਿੰਦਰ, ਤੇਰੀ ਇਹ ਕਵਿਤਾ ਇੱਕ ਵੱਡੇ ਸੁਆਲ ਦਾ ਜਵਾਬ ਮੰਗਦੀ ਹੈ ਤੇ ਪਤਾ ਨਹੀਂ ਓਸ ਦਾ ਹੱਲ ਕਦੋਂ ਮਿਲਣਾ ਹੈ। ਜਦ ਤੱਕ ਲੋਕਾਂ ਦੀ ਸੋਚ ਗੁਲਾਮ ਰਹੇਗੀ, ਕੋਈ ਹੱਲ ਲੱਭਣ ਵਾਲ਼ਾ ਨਹੀਂ ਹੈ।
    ਖੈਰ...ਚੰਗੇ ਦਿਨ ਕਦੇ ਤਾਂ ਪਰਤਣਗੇ...ਬੱਸ ਏਸੇ ਆਸ ਨਾਲ਼ ਤੁਰੇ ਜਾ ਰਹੇ ਹਾਂ।
    ਬਹੁਤ ਵਧੀਆ ਕਵਿਤਾ ਹੈ।

    ਹਰਦੀਪ

    ReplyDelete
  2. well done.very good.

    ReplyDelete
  3. Thanks to all for your kind support.

    ReplyDelete