ਕੀ ਕਰਨਾ ਇਹੋ ਜਿਹੀ ਆਜ਼ਾਦੀ ਦਾ
ਜਿੱਥੇ ਲੋਕਾਂ ਦੀ ਸੋਚ ਹੀ ਗੁਲਾਮ ਹੈ
ਕੁੜੀਆਂ ਨੂੰ ਨਾ ਮਿਲ਼ਦੇ ਹੱਕ ਜਿੱਥੇ
ਭਰੂਣ ਹੱਤਿਆ ਏਥੇ ਆਮੋ-ਆਮ ਹੈ
ਕੀ ਕਰਨਾ ਇਹੋ ਜਿਹੀ ਆਜ਼ਾਦੀ ਦਾ
ਜਿੱਥੇ ਲੋਕਾਂ ਦੀ ਸੋਚ ਹੀ ਗੁਲਾਮ ਹੈ
ਪਹਿਲਾਂ ਅੰਗਰੇਜ਼ਾਂ ਸਾਨੂੰ ਲੁੱਟਿਆ
ਹੁਣ ਹੁੰਦਾ ਭ੍ਰਿਸ਼ਟਾਚਾਰ ਸ਼ਰੇਆਮ ਹੈ
ਕੀ ਕਰਨਾ ਇਹੋ ਜਿਹੀ ਆਜ਼ਾਦੀ ਦਾ
ਜਿੱਥੇ ਲੋਕਾਂ ਦੀ ਸੋਚ ਹੀ ਗੁਲਾਮ ਹੈ
ਕੁਰਬਾਨੀਆਂ ਕਰਨ ਵਾਲ਼ਿਆਂ ਨੂੰ ਭੁੱਲੇ
ਹਰ ਇੱਕ ਨੂੰ ਫਿਲਮਾਂ ਦੇ ਯਾਦ ਨਾਮ ਹੈ
ਕੀ ਕਰਨਾ ਇਹੋ ਜਿਹੀ ਆਜ਼ਾਦੀ ਦਾ
ਜਿੱਥੇ ਲੋਕਾਂ ਦੀ ਸੋਚ ਹੀ ਗੁਲਾਮ ਹੈ
ਏਥੇ ਲੀਡਰ ਬਣ ਬੈਠਦੇ ਪੈਸੇ ਵਾਲੇ
ਹਰ ਕੋਈ ਕਰਦਾ ਉਨ੍ਹਾਂ ਨੂੰ ਹੀ ਸਲਾਮ ਹੈ
ਕੀ ਕਰਨਾ ਇਹੋ ਜਿਹੀ ਆਜ਼ਾਦੀ ਦਾ
ਜਿੱਥੇ ਲੋਕਾਂ ਦੀ ਸੋਚ ਹੀ ਗੁਲਾਮ ਹੈ
ਵਰਿੰਦਰਜੀਤ
ਵਰਿੰਦਰ, ਤੇਰੀ ਇਹ ਕਵਿਤਾ ਇੱਕ ਵੱਡੇ ਸੁਆਲ ਦਾ ਜਵਾਬ ਮੰਗਦੀ ਹੈ ਤੇ ਪਤਾ ਨਹੀਂ ਓਸ ਦਾ ਹੱਲ ਕਦੋਂ ਮਿਲਣਾ ਹੈ। ਜਦ ਤੱਕ ਲੋਕਾਂ ਦੀ ਸੋਚ ਗੁਲਾਮ ਰਹੇਗੀ, ਕੋਈ ਹੱਲ ਲੱਭਣ ਵਾਲ਼ਾ ਨਹੀਂ ਹੈ।
ReplyDeleteਖੈਰ...ਚੰਗੇ ਦਿਨ ਕਦੇ ਤਾਂ ਪਰਤਣਗੇ...ਬੱਸ ਏਸੇ ਆਸ ਨਾਲ਼ ਤੁਰੇ ਜਾ ਰਹੇ ਹਾਂ।
ਬਹੁਤ ਵਧੀਆ ਕਵਿਤਾ ਹੈ।
ਹਰਦੀਪ
well done.very good.
ReplyDeleteThanks to all for your kind support.
ReplyDelete