ਸਾਵੇ ਹਰਫ਼ 'ਤੇ ਆਪ ਜੀ ਦਾ ਨਿੱਘਾ ਸੁਆਗਤ ਹੈ। ਆਪਣੇ ਅੰਤਰਮਨ ਦੇ ਭਾਵਾਂ ਨੂੰ ਸ਼ਬਦੀ ਜਾਮਾ ਪੁਆ ਕੇ ਆਪ ਅੱਗੇ ਪੇਸ਼ ਕਰਨ ਦਾ ਇੱਕ ਨਿਮਾਣਾ ਜਿਹਾ ਉਪਲਾਰਾ ਹੈ।

Jun 23, 2012

ਮੇਰੇ ਜਜ਼ਬਾਤ



ਮੇਰੇ ਜਜ਼ਬਾਤ 
    ਇੱਕ ਡੂੰਘਾ ਖੂਹ
    ਦਰਦ ਭਰਿਆ
    ਜਦ ਵਿੱਚ ਵੇਖਾਂ
    ਕੰਬ ਜਾਂਦੀ ਰੂਹ
    ਮੇਰੇ ਜਜ਼ਬਾਤ
    ਕੋਈ ਬੰਦ ਗਲੀ
    ਸੁਪਨਿਆਂ ਭਰੀ
    ਲੱਖ ਮੈਂ ਖੋਲ੍ਹੀ
    ਨਾ ਮੈਥੋ ਖੁਲ੍ਹੀ
    ਮੇਰੇ ਜਜ਼ਬਾਤ
   ਇੱਕ ਕੌੜੀ ਯਾਦ
   ਖਤਮ ਨਹੀ ਹੁੰਦੀ 
   ਲੱਖ ਜਲਾਇਆ
   ਭਸਮ ਨਹੀਂ ਹੁੰਦੀ
   ਮੇਰੇ ਜਜ਼ਬਾਤ
   ਮੈਥੋਂ  ਸ਼ਰਮਿੰਦਾ
   ਗੈਰ ਦੇਣ ਸਹਾਰਾ 
   ਕਿੱਥੇ ਨੇ ਆਪਣੇ
   ਫਿਰ ਵੀ ਮੈਂ ਜ਼ਿੰਦਾ !

ਵਰਿੰਦਰਜੀਤ

4 comments:

  1. ਮੇਰੇ ਜਜ਼ਬਾਤ
    ਮੈਥੋਂ ਸ਼ਰਮਿੰਦਾ
    ਗੈਰ ਦੇਣ ਸਹਾਰਾ
    ਕਿੱਥੇ ਨੇ ਆਪਣੇ
    ਫਿਰ ਵੀ ਮੈਂ ਜ਼ਿੰਦਾ !
    ...................bahut khoob Varinderjit ji..!!

    ReplyDelete
  2. ਵਰਿੰਦਰ,
    ਤੇਰੀ ਇਹ ਕਵਿਤਾ ਬਹੁਤ ਕੁਝ ਆਖ ਗਈ।ਪਰ ਜਜ਼ਬਾਤਾਂ ਨੂੰ ਜਦੋਂ ਸ਼ਬਦਾਂ ਦਾ ਸਹਾਰਾ ਮਿਲ਼ ਜਾਵੇ ਤਾਂ ਸਭ ਕੁਝ ਸੁਖਾਲ਼ਾ ਹੋ ਜਾਂਦਾ ਹੈ।ਵੇਖੇ ਸੁਪਨੇ ਪੂਰੇ ਕਰਨ ਦਾ ਰਾਹ ਲੱਭ ਜਾਂਦਾ ਹੈ।ਕੌੜੀਆਂ ਯਾਦਾਂ ਦੀ ਕੜਵਾਹਟ ਸ਼ਬਦਾਂ ਨਾਲ਼ ਧੋਤੀ ਜਾਂਦੀ ਹੈ ਤੇ ਰੂਹ ਫਿਰ ਤੋਂ ਹੌਲ਼ੀ ਫੁੱਲ ਵਰਗੀ ਹੋ ਜਾਂਦੀ ਹੈ।
    ਵਧੀਆ ਲਿਖਤ ਲਈ ਵਧਾਈ!
    ਹਰਦੀਪ

    ReplyDelete
  3. good poem...varinderjit.

    ReplyDelete
  4. when u sit very near to your heart and ponder over your past , u will write such poetry

    ReplyDelete