ਸਾਵੇ ਹਰਫ਼ 'ਤੇ ਆਪ ਜੀ ਦਾ ਨਿੱਘਾ ਸੁਆਗਤ ਹੈ। ਆਪਣੇ ਅੰਤਰਮਨ ਦੇ ਭਾਵਾਂ ਨੂੰ ਸ਼ਬਦੀ ਜਾਮਾ ਪੁਆ ਕੇ ਆਪ ਅੱਗੇ ਪੇਸ਼ ਕਰਨ ਦਾ ਇੱਕ ਨਿਮਾਣਾ ਜਿਹਾ ਉਪਲਾਰਾ ਹੈ।

Jun 27, 2012

ਗਰੀਬ ਦੀ ਜ਼ਿੰਦਗੀ (ਚੋਕਾ)


ਸੁਣ ਜ਼ਿੰਦਗੀ 
ਮੇਰੇ ਸਾਹਮਣੇ ਹੈ 
ਗੁੰਝਲ ਖੜ੍ਹੀ
ਤੂੰ  ਹੀ ਦੱਸ ਤਾਂ ਭਲਾ
ਟੁਕੜਿਆਂ 'ਚ 
ਕਿਓਂ ਮਿਲ਼ਦੀ ਖੁਸ਼ੀ
ਇਓਂ ਹੀ ਹੁੰਦਾ 
ਕਿਓਂ ਹਮੇਸ਼ਾਂ ਭਲਾ
ਗਮ ਦਰਿਆ 
ਨੱਕੋ -ਨੱਕ ਵਹਿੰਦਾ 
ਲੱਭਦੀ ਨਹੀਂ 
ਕਿਤੇ ਖੁਸ਼ੀ ਅੜਿਆ 
ਛਾਣ ਮਾਰਿਆ 
ਨਿੱਤ ਮੈਂ ਜ਼ਰਾ-ਜ਼ਰਾ 
ਚੱਲ ਮੰਨ ਲੈ 
ਏਸੇ ਦਾ ਨਾਂ ਜ਼ਿੰਦਗੀ 
ਤਾਂ ਇੱਕ ਹੋਰ 
ਉਲਝਣ ਆ ਖੜ੍ਹੀ
ਘਰ ਗਰੀਬਾਂ 
ਗਮ ਠਾਠਾਂ ਮਾਰਦਾ 
ਕਿਓਂ ਉਨ੍ਹਾਂ ਨੂੰ 
ਜਿਉਣ ਅਧਿਕਾਰ 
ਨਹੀਂ ਮਿਲਦਾ 
ਕਿਓਂ ਨਹੀਂ ਮਿਲਦਾ 
ਖੁਸ਼ੀ ਤੋਹਫ਼ਾ 
ਬੀਤ ਜਾਂਦੀ ਉਮਰ 
ਗੁਰਬੱਤ 'ਚ 
ਹਰ ਦੁੱਖ ਪੀੜਾ ਨੂੰ 
ਆਪੇ ਸਹਿੰਦੇ 
ਦੂਜਿਆਂ ਖੁਸ਼ ਦੇਖ 
ਬੱਸ ਖੁਸ਼ ਹੋ ਲੈਂਦੇ। ਵਰਿੰਦਰਜੀਤ 
ਨੋਟ: ਇਹ ਪੋਸਟ ਹੁਣ ਤੱਕ 122 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ। 

4 comments:

 1. ਚੰਗੇ ਵਿਚਾਰ ਨਾਲ ਚੰਗੇ ਸ਼ਬਦਾਂ ਦਾ ਉਪਰਾਲਾ ਸੋਣਾ ਬਣ ਗਿਆ ਹੈ ..
  ਤੁਰਦੇ ਕਦਮ ,ਤੁਰ ਨਾਹ ਜਾਣ ਰਾਹ ਤੋਂ ,ਧਿਯਾਣ ਰਖਣਾ
  ਜਿੰਦੜੀ ਆਸਾਨ ਹੈਗੀ,ਕੋਲ ਜਿੰਦੜੀ ਦੇ ਸਮਾਂਣ ਰਖਣਾ "

  ReplyDelete
 2. ਬਹੁਤ ਸੋਹਣੇ ਭਾਵ ਨੇ,ਸੱਚੀਂ ਜੇ ਸਭ ਦੇ ਦਿਲਾਂ ਏਸ ਤਰ੍ਹਾਂ ਦੇ ਭਾਵ ਪੈਦਾ ਹੋ ਜਾਣ ਤਾਂ ਓਹ ਕਿਸੇ ਵਲੋਂ ਮੰਗੀ ਮਦਦ ਨੂੰ ਅਣਗੋਲ਼ਿਆ ਨਹੀਂ ਕਰੇਗਾ। ਦਿਲ ਖੋਲ੍ਹ ਕੇ ਮਦਦ ਕਰਨ ਲਈ ਤਿਆਰ ਹੋ ਜਾਵੇਗਾ। ਕਿਸੇ ਗਰੀਬ ਦੀ ਲੋੜ ਪੈਣ 'ਤੇ ਸਹਾਇਤਾ ਕਰਨਾ 'ਤੇ ਤੁਹਾਨੂੰ ਜਿਸ ਖੁਸ਼ੀ ਦਾ ਅਹਿਸਾਸ ਹੋਵੁਗਾ ਸ਼ਾਇਦ ਹੀ ਕਿਤੋਂ ਹੋਰ ਲੱਭੇ।
  ਵਧੀਆ ਰਚਨਾ ਲਈ ਵਧਾਈ।
  ਤੇਰੀ ਭੈਣ
  ਹਰਦੀਪ

  ReplyDelete
 3. ਬਹੁਤ ਸੋਹਣਾ ਵਿਚਾਰ ਹੈ। ਪਰ ਆਪ ਦੇ ਵਿਚਾਰਾਂ ਵਿਚ ਟਕਰਾਅ ਪੈਦਾ ਹੋ ਗਿਆ।

  ਭੂਪਿੰਦਰ।

  ReplyDelete
 4. ਵੀਰ ਭੂਪਿੰਦਰ ਸਿੰਘ ਜੀ, ਬਹੁਤ-ਬਹੁਤ ਸ਼ੁਕਰੀਆ ! ਸਾਵੇ ਹਰਫ਼ ਪੜ੍ਹਨ ਲਈ।
  ਜਿਥੋਂ ਤੱਕ ਟਕਰਾਅ ਦਾ ਸੁਆਲ ਹੈ, ਇਹ ਵਿਚਾਰਾਂ ਦਾ ਟਕਰਾਅ ਨਹੀਂ,ਸਗੋਂ ਖੁਦ ਜ਼ਿੰਦਗੀ ਦਾ ਟਕਰਾਅ ਹੈ। ਏਥੇ ਬਹੁ-ਰੰਗੀ ਜ਼ਿੰਦਗੀ ਵਿੱਚੋਂ ਜੋ ਦੋ ਰੰਗ ਵਧੇਰੇ ਉੱਭਰ ਕੇ ਸਾਡੇ ਸਾਹਮਣੇ ਆਉਂਦੇ ਨੇ -ਓਹ ਨੇ ਅਮੀਰੀ ਤੇ ਗਰੀਬੀ। ਖੁਸ਼ੀ ਤੇ ਗਮੀ ਨਾਓਂ ਦੇ ਦੋ ਹੋਰ ਰੰਗ ਇਨ੍ਹਾਂ ਨਾਲ਼ ਆ ਮਿਲ਼ਦੇ ਨੇ। ਅਮੀਰ ਤਾਂ ਖੁਸ਼ੀ ਲੱਭਣ ਦੇ ਸੌ ਉਪਰਾਲੇ ਕਰ ਲੈਂਦਾ ਹੈ ਕਿਓਂ ਜੋ ਉਸ ਕੋਲ਼ ਪੈਸਾ ਹੈ, ਪਰ ਗਰੀਬ .....ਰੋਟੀ ਲੱਭਣ 'ਚ ਹੀ ਸਾਰੀ ਜ਼ਿੰਦਗੀ ਲਾ ਦਿੰਦਾ ਹੈ।ਪਰ ਫੇਰ ਵੀ ਢਿੱਡ ਭਰਵੀਂ ਨਹੀਂ ਮਿਲ਼ਦੀ। ਖੁਸ਼ ਹੋਏ ਆਪਣੇ ਮਾਲਕ ਦੀ ਖੁਸ਼ੀ 'ਚ ਹੀ ਆਵਦੀ ਖੁਸ਼ੀ ਦੇਖਦਾ ਹੈ, ਕਿ ਮਾਲਕ ਖੁਸ਼ੀ ਹੈ ਓਸ ਨੂੰ ਰੋਟੀ ਮਿਲ਼ਦੀ ਰਹੇਗੀ।

  ਵਰਿੰਦਰਜੀਤ

  ReplyDelete