ਸਾਵੇ ਹਰਫ਼ 'ਤੇ ਆਪ ਜੀ ਦਾ ਨਿੱਘਾ ਸੁਆਗਤ ਹੈ। ਆਪਣੇ ਅੰਤਰਮਨ ਦੇ ਭਾਵਾਂ ਨੂੰ ਸ਼ਬਦੀ ਜਾਮਾ ਪੁਆ ਕੇ ਆਪ ਅੱਗੇ ਪੇਸ਼ ਕਰਨ ਦਾ ਇੱਕ ਨਿਮਾਣਾ ਜਿਹਾ ਉਪਲਾਰਾ ਹੈ।

Apr 7, 2013

ਬਾਲ ਵਿਆਹ

ਮੈਰਿਜ਼ ਚਾਈਲਡ ਐਕਟ ਬਣਨ ਦੇ ਬਾਵਜੂਦ ਵੀ ਭਾਰਤ ਦੇਸ਼ 'ਚ 56% ਬਾਲ ਵਿਆਹ ਪਿੰਡਾਂ 'ਚ ਤੇ 30% ਸ਼ਹਿਰਾਂ 'ਚ ਹੁੰਦੇ ਹਨ। ਸਾਡੇ ਮੁਲਕ ਦੀਆਂ ਸਮੇਂ ਦੀਆਂ ਸਰਕਾਰਾਂ ਇਨ੍ਹਾਂ ਨੂੰ ਰੋਕਣ ਲਈ ਅਜੇ ਤੱਕ ਕੁਝ ਨਹੀਂ ਕਰ ਸਕੀਆਂ। 


1.                                                                                                              
ਛੋਟੀ ਉਮਰੇ 
ਵਿਆਹੀ ਧੀ ਧਿਆਣੀ
ਰੀਤ ਪੁਰਾਣੀ

2.
ਚੜ੍ਹਦੀ ਕੁੜੀ
ਰਹੁ-ਰੀਤਾਂ ਦੀ ਬਲੀ
ਅਜੇ ਵੀ ਕਿਓਂ 

***************


ਵਰਿੰਦਰਜੀਤ ਸਿੰਘ ਬਰਾੜ 
ਨੋਟ: ਇਹ ਪੋਸਟ ਹੁਣ ਤੱਕ 17 ਵਾਰ ਖੋਲ੍ਹ ਕੇ ਪੜ੍ਹੀ ਗਈ ।

5 comments:

  1. ਬਾਲ ਵਿਆਹ 'ਤੇ ਲਿਖਿਆ ਚੋਕਾ ਤੇ ਦੋਵੇਂ ਹਾਇਕੁ ਬਹੁਤ ਹੀ ਭਾਵਪੂਰਣ ਹਨ। ਲੋਕਾਂ ਨੂੰ ਇਸ ਪ੍ਰਤੀ ਜਾਗਰੁਕ ਕਰਨ ਦੀ ਲੋੜ ਹੈ।
    ਵਧੀਆ ਲਿਖਤ ਲਈ ਵਧਾਈ !

    ReplyDelete
  2. ਭੂਪਿੰਦਰ ਸਿੰਘ1.4.13
    ਬਹੁਤ ਖੂਬਸੂਰਤ ਹਾਇਗਾ।

    ReplyDelete
  3. joginder singh thind1.4.13
    ਵਰਿੰਦਰਜੀਤ..ਇਸ ਵਿਸ਼ੇ ਨੂੰ ਅਗੇ ਕਿਸੇ ਨੇ ਨਹੀ ਛੋਹਿਆ। ਤੁਸਾਂ ਸਾਰਿਆਂ ਪਾਠਕਾਂ ਦਾ ਮਨ ਮੋਹ ਲਿਆ। ਬਹੁਤ ਖੂਬ।

    ReplyDelete
  4. ਭੂਪਿੰਦਰ ਵੀਰ ਤੇ ਥਿੰਦ ਅੰਕਲ ਜੀ, ਹਾਇਕੁ/ਹਾਇਗਾ ਪਸੰਦ ਕਰਨ ਲਈ ਬਹੁਤ-ਬਹੁਤ ਸ਼ੁਕਰੀਆ।

    ReplyDelete
  5. joginder singh thind2.4.13
    ਵਰਿੰਦਰਜੀਤ-- ਲੌ ਇਸ ਵਿਸ਼ੇ ਨੂੰ ਅ੍ੱਗੇ ਤੋਰਦੇ ਹੋਏ ਨਿਮਾਣਾ ਜਿਹਾ ਯਤਨ ਕਰਨ ਦੀ ਹਮੱਤ ਕਰਦਾ ਹਾਂ
    ਬਾਲ ਬਾਲੜੀ
    ਚੁਕ ਦੇਵਣ ਫੇਰੇ
    ਖਡੋਣੇ ਦੇਕੇ
    (2)
    ਜੇ ਕੋਈ ਰੋਕੇ
    ਹੁੱਕਾ ਪਾਣੀ ਬੰਦ ਜਾਂ
    ਤੜੀਓਂ ਪਾਰ
    (3)
    ਚਿਹਰੇ ਭੁਲੇ
    ਪੌੜੀ ਦੇ ਡੰਡੇ ਟੁਟੇ
    ਬਾਲੀ ਬੰਦਣਾ ਫੱਸੇ
    ਥਿੰਦ (ਅੰਮ੍ਰਿਤਸਰ)

    ReplyDelete