ਸਾਵੇ ਹਰਫ਼ 'ਤੇ ਆਪ ਜੀ ਦਾ ਨਿੱਘਾ ਸੁਆਗਤ ਹੈ। ਆਪਣੇ ਅੰਤਰਮਨ ਦੇ ਭਾਵਾਂ ਨੂੰ ਸ਼ਬਦੀ ਜਾਮਾ ਪੁਆ ਕੇ ਆਪ ਅੱਗੇ ਪੇਸ਼ ਕਰਨ ਦਾ ਇੱਕ ਨਿਮਾਣਾ ਜਿਹਾ ਉਪਲਾਰਾ ਹੈ।

Mar 22, 2013

ਪੈਸੇ ਦਾ ਖੇਲ


1.
ਪੈਸੇ ਆਉਂਦੇ  
ਮਤਲਬ ਦੇ ਯਾਰ 
ਯਾਰੀ ਪਾਉਂਦੇ
2.
ਪੈਸਾ ਘੁੰਮਾਵੇ     
ਆਪਣੀ ਉਂਗਲ 'ਤੇ  
ਸਾਰੀ ਦੁਨੀਆਂ

3.
ਪੈਸੇ ਦਾ ਖੇਲ 
ਦਿਲਾਂ ਤੋਂ ਦੂਰ ਕੀਤੇ 
ਹਮਦਰਦੀ 
  
4.   
ਜੱਗ ਦੀ ਸੋਚ 
ਰਿਸ਼ਤੇ ਬੇਕਦਰੇ
ਪੈਸਾ ਜ਼ਰੂਰੀ 

5.
ਅੱਜ ਆਦਮੀ
ਜਜ਼ਬਾਤਾਂ ਤੋਂ ਖਾਲੀ 
ਜੇਬਾਂ 'ਚ ਪੈਸਾ 

ਵਰਿੰਦਰਜੀਤ ਸਿੰਘ ਬਰਾੜ

ਨੋਟ: ਇਹ ਪੋਸਟ ਹੁਣ ਤੱਕ 71 ਵਾਰ ਖੋਲ੍ਹ ਕੇ ਪੜ੍ਹੀ ਗਈ। 4 comments:

 1. ਬਹੁਤ ਖੂਬਸੂਰਤ ਹਾਇਕੁ।

  ReplyDelete
 2. ਵਰਿੰਦਰ,
  ਜ਼ਿੰਦਗੀ ਦੇ ਸੱਚ ਨੂੰ ਹਾਇਕੁ ਕਲਮ 'ਚ ਬੰਨਿਆ ਹੈ, ਬਹੁਤ ਹੀ ਵਧੀਆ ਤਰੀਕੇ ਨਾਲ਼ । ਸਾਰੇ ਹਾਇਕੁ ਪ੍ਰਭਾਵਸ਼ਾਲੀ ਹਨ।
  ਪੈਸੇ ਦਾ ਖੇਲ
  ਦਿਲਾਂ ਤੋਂ ਦੂਰ ਕੀਤੇ
  ਹਮਦਰਦੀ
  *********
  ਜੱਗ ਦੀ ਸੋਚ
  ਰਿਸ਼ਤੇ ਬੇਕਦਰੇ
  ਪੈਸਾ ਜ਼ਰੂਰੀ
  **********
  ਇਹ ਦੋਵੇਂ ਕੁਝ ਖਾਸ ਹੀ ਬਣ ਗਏ। ਜਿੱਥੇ ਦੁਨੀਆਵੀ ਸੱਚ ਨੂੰ ਸਾਹਮਣੇ ਲਿਆਂਦਾ ਗਿਆ ਹੈ ਕਿ ਕਿਵੇਂ ਪੈਸਾ ਹੀ ਸਭ ਕੁਝ ਬਣ ਗਿਆ ਹੈ ਅੱਜ ਇਸ ਜੱਗ 'ਤੇ।
  ਇਹ ਦੁਨੀਆਂ ਮਤਲਬ ਦੀ ਇੱਥੇ ਕੌਣ ਕਿਸੇ ਦਾ ਬੇਲੀ ?

  ਸ਼ਾਲਾ ! ਇਹ ਕਲਮ ਇਸੇ ਤਰਾਂ ਹੀ ਲਿਖਦੀ ਰਹੇ।

  ਤੇਰੀ ਭੈਣ
  ਹਰਦੀਪ

  ReplyDelete
 3. kuldip24.3.13

  ਕੀ ਕਹਾਂ ? ਸਾਰੇ ਹੀ ਵਧੀਆ ਲਿਖੇ ਨੇ, ਜ਼ਿੰਦਗੀ ਦੀ ਅਸਲੀਅਤ ਪੇਸ਼ ਕਰ ਦਿੱਤੀ .... ਬਸ ਲਿਖਦੇ ਰਹੋ

  ReplyDelete
 4. ਮੈ ਆਪ੍ ਸ੍ਭ ਦਾ ਦਿਲੋਂ ਧੰਨਵਾਦ ਕਰਦਾ ਹਾਂ ਕਿ ਆਪ ਸਭ ਨੂੰ ਮੇਰੇ ਹਾਇਕੂ ਪਸੰਦ ਆਏ ......thanks

  --

  ReplyDelete