ਸਾਵੇ ਹਰਫ਼ 'ਤੇ ਆਪ ਜੀ ਦਾ ਨਿੱਘਾ ਸੁਆਗਤ ਹੈ। ਆਪਣੇ ਅੰਤਰਮਨ ਦੇ ਭਾਵਾਂ ਨੂੰ ਸ਼ਬਦੀ ਜਾਮਾ ਪੁਆ ਕੇ ਆਪ ਅੱਗੇ ਪੇਸ਼ ਕਰਨ ਦਾ ਇੱਕ ਨਿਮਾਣਾ ਜਿਹਾ ਉਪਲਾਰਾ ਹੈ।

Nov 3, 2012

ਕਾਰਗਿਲ (ਚੋਕਾ)*

ਮੇਰਾ ਇਹ ਚੋਕਾ 3 ਨਵੰਬਰ 2012 ਨੂੰ ਹਾਇਕੁ ਲੋਕ 'ਤੇ ਪ੍ਰਕਾਸ਼ਿਤ ਹੋਇਆ ! ਲਿੰਕ ਵੇਖਣ ਲਈ ਇੱਥੇ ਕਲਿੱਕ ਕਰੋ 

ਕਰਾਂ ਸਲਾਮ
ਜੋ ਸ਼ਹੀਦ ਹੋਏ ਨੇ
ਕਾਰਗਿਲ 'ਚ
ਹੋਈ ਜਿੱਤ ਹਿੰਮਤੀ 
ਦੁਸ਼ਮਣ 'ਤੇ
ਸੀ ਵੈਰੀ ਭਜਾਇਆ
ਦਮ ਦਿਖਾ ਕੇ
ਰੱਖ ਜਾਨ ਹਥੇਲੀ 
ਫੜ ਤਰੰਗਾ
ਕੋਲੋਲਿੰਗ ਪਹਾੜੀ
ਜਾ ਝੁਲਾਇਆ
ਪੀ ਜਾਮ ਸ਼ਹਾਦਤ 
ਵਤਨ ਲਈ
ਕੀਤਾ ਲੇਖੇ ਜੀਵਨ 
ਚੈਨ ਦੀ ਨੀਂਦ
ਦੇਸ਼ ਵਾਸੀ ਨੇ ਸੌਂਦੇ 
ਸਰਹੱਦਾਂ 'ਤੇ
ਰਾਖੀ ਵੀਰ ਜਵਾਨ 
ਜਦ ਤੱਕ ਕਰਦੇ !


ਵਰਿੰਦਰਜੀਤ ਸਿੰਘ ਬਰਾੜ


*ਚੋਕਾ ਜਪਾਨੀ ਕਾਵਿ ਵਿਧਾ ਹੈ। ਇਸ ਵਿੱਚ 5+7+5+7+5……ਦੇ ਅਨੁਸਾਰ ਵਰਣ ਹੁੰਦੇ ਹਨ ਤੇ ਆਖਰੀ ਦੋ ਸਤਰਾਂ ਵਿੱਚ 7+7 ਧੁੰਨੀ ਖੰਡ ਹੁੰਦੇ ਹਨ। ਚੋਕਾ ਦੀਆਂ ਸਤਰਾਂ ਦੀ ਕੋਈ ਨਿਸ਼ਚਿਤ ਗਿਣਤੀ ਨਹੀਂ ਹੁੰਦੀ। 

3 comments:

  1. ਕਾਰਗਿਲ ਯੁੱਧ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੈ ਇਹ ਚੋਕਾ। ਨਵੀਂ ਵਿਧਾ (ਜਪਾਨੀ ਕਾਵਿ)'ਚ ਪਹਿਲੀ ਵਾਰ ਲਿਖਣ ਲਈ ਬਹੁਤ ਵਧਾਈ।

    ReplyDelete
  2. ਦੋਸਤਾਂ ਵਲੋਂ ਮਿਲ਼ੇ ਹੁੰਗਾਰੇ....
    1.
    सहज साहित्य(3.11.12)
    चोका की शुरुआत कारगिल के शहीदों से की वह भी आज के दिन ! बहुत महत्त्वपूर्ण कार्य किया है । भाई वरिन्द्रजीत को बधाई इस शुभारम्भ के लिए!
    2.
    JANMEJA JOHL(3.11.12)
    good to know this form, i enlarges the scope of creativity, good thoughts and style by author- janmeja singh
    3.
    ਭੂਪਿੰਦਰ ਸਿੰਘ(3.11.12)
    ਬਹੁਤ ਵਧੀਆ ਰਚਨਾ।
    4.
    ਡਾ. ਹਰਦੀਪ ਕੌਰ ਸੰਧੂ(3.11.12)
    ਵਰਿੰਦਰਜੀਤ ਨੇ ਇੱਕ ਵਾਰ ਫਿਰ ਨਵੇਕਲਾ ਵਿਸ਼ਾ ਛੋਹਿਆ ਹੈ। ਕਾਰਗਿਲ ਦੇ ਸ਼ਹੀਦਾਂ ਨੂੰ ਯਾਦ ਕਰਕੇ। ਅੱਜ ਇੱਕ ਹੋਰ ਜਪਾਨੀ ਕਾਵਿ ਵਿਧਾ ਚੋਕਾ ਦੀ ਸ਼ੁਰੂਆਤ ਵਰਿੰਦਰਜੀਤ ਨੇ ਕੀਤੀ।
    ਵਧਾਈ ਦਾ ਹੱਕਦਾਰ ਹੈ।
    ਸ਼ੁੱਭ-ਕਾਮਨਾਵਾਂ ਨਾਲ਼

    ReplyDelete
  3. ਮੈਂ ਆਪ ਸਭ ਦਾ ਦਿਲੋਂ ਧੰਨਵਾਦ ਕਰਦਾ ਹਾਂ ਜੋ ਤੁਸੀਂ ਮੇਰੇ ਹਾਇਕੁ ਪਸੰਦ ਕੀਤੇ ਤੁਹਾਡੇ ਦਿੱਤੇ ਹੌਂਸਲੇ ਨੇ ਮੇਰਾ ਹੌਂਸਲਾ ਵੀ ਵੱਧਾ ਦਿੱਤਾ

    ReplyDelete