ਸਾਵੇ ਹਰਫ਼ 'ਤੇ ਆਪ ਜੀ ਦਾ ਨਿੱਘਾ ਸੁਆਗਤ ਹੈ। ਆਪਣੇ ਅੰਤਰਮਨ ਦੇ ਭਾਵਾਂ ਨੂੰ ਸ਼ਬਦੀ ਜਾਮਾ ਪੁਆ ਕੇ ਆਪ ਅੱਗੇ ਪੇਸ਼ ਕਰਨ ਦਾ ਇੱਕ ਨਿਮਾਣਾ ਜਿਹਾ ਉਪਲਾਰਾ ਹੈ।

Oct 15, 2012

ਸਾਡਾ ਅੰਨ-ਦਾਤਾ


ਹਾੜ੍ਹ ਦੀਆਂ ਧੁੱਪਾਂ ਅਤੇ ਪੋਹ ਦੀਆਂ ਠੰਢੀਆਂ ਰਾਤਾਂ ਨੂੰ ਆਪਣੇ ਪਿੰਡੇ 'ਤੇ ਹੰਢਾਉਂਦਾ ਕਿਸਾਨ ਦੇਸ਼ ਦਾ ਅੰਨਦਾਤਾ ਕਹਾਉਂਦਾ ਹੈ। ਪਰ ਅੱਜ ਸਮੇਂ 'ਚ ਸਰਕਾਰਾਂ ਦੀ ਕਥਿਤ ਅਣਗਹਿਲੀ ਤੇ ਭੈੜੇ ਮੌਸਮਾਂ ਨੇ ਕਿਸਾਨੀ ਨੂੰ ਘਾਟੇ ਵਾਲ਼ਾ ਕਿੱਤਾ ਬਣਾ ਦਿੱਤਾ ਹੈ। ਦੇਸ ਪੰਜਾਬ ਦੇ ਅੰਨ-ਦਾਤੇ ਦੀ ਹਾਲਤ ਅੱਜ ਤਰਸਯੋਗ ਹੈ।


1.
ਧੋਖਾ ਦੇਵਣ
ਸਾਡੀਆਂ ਸਰਕਾਰਾਂ 
ਦੁੱਖੀ ਕਿਸਾਨ

2.
ਵੇਚ ਫਸਲ  
ਪੂਰਾ ਨਾ ਮਿਲੇ ਮੁੱਲ   
ਕੌਣ ਹੈ ਦੋਸ਼ੀ

3.
ਡੀਜ਼ਲ ਮੱਚੇ  
ਨਾ ਹੀ ਪੂਰੀ ਬਿਜਲੀ
ਚੜ੍ਹੇ ਕਰਜ਼ਾ

4.

ਦਿਨ-ਬ-ਦਿਨ
ਡੂੰਘੇ ਪਾਣੀ ਪੱਧਰ 
ਬਣੇ ਨਸੂਰ 

5.
ਚੜ੍ਹੇ ਕਰਜ਼ਾ
ਬੇਵੱਸ ਅੰਨ ਦਾਤਾ
ਲੈ ਲੈਂਦਾ ਫਾਹਾ 

ਵਰਿੰਦਰਜੀਤ ਸਿੰਘ ਬਰਾੜ
ਨੋਟ: ਇਹ ਪੋਸਟ ਹੁਣ ਤੱਕ 56 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ। 

3 comments:

 1. ਅਣਛੋਹੇ ਵਿਸ਼ੇ 'ਤੇ ਹਾਇਕੁ ਲਿਖਣਾ ਵਰਿੰਦਰਜੀਤ ਦੀ ਕਲਮ ਦੀ ਸਿਫ਼ਤ ਕਹੀ ਜਾ ਸਕਦੀ ਹੈ। ਸੋਲਾਂ ਆਨੇ ਸੱਚ ਆਖਦੇ ਨੇ ਇਹ ਹਾਇਕੁ।

  ReplyDelete
 2. 16 ਅਕਤੂਬਰ 2012 ਨੂੰ ਹਾਇਕੁ-ਲੋਕ 'ਤੇ ਪ੍ਰਕਾਸ਼ਿਤ ਹੋਣ 'ਤੇ ਦੋਸਤਾਂ ਵਲੋਂ ਮਿਲ਼ੇ ਹੁੰਗਾਰੇ......
  1.
  सहज साहित्य(16.10.12)
  किसानों की दुर्दशा का मार्मिक चित्रण किया गया है ।
  2.
  DILJODH (16.10.12)
  ਅਜ ਦਾ ਦੁਖਾਂਤ ਪਰ ਹਲ ਕੋਈ ਨਹੀਂ ।ਸੱਚ ਲਿਖਿਆ ਹੈ ।

  3.
  ਭੂਪਿੰਦਰ ਸਿੰਘ (16.10.12)
  ਬਹੁਤ ਵਧੀਆ ਲਿਖਿਆ।

  4.
  ਡਾ. ਹਰਦੀਪ ਕੌਰ ਸੰਧੂ (16.10.12)
  ਅਣਛੋਹੇ ਵਿਸ਼ਿਆਂ 'ਤੇ ਹਾਇਕੁ ਲਿਖਣਾ ਵਰਿੰਦਰਜੀਤ ਦੀ ਕਲਮ ਦੀ ਸਿਫ਼ਤ ਕਹੀ ਜਾ ਸਕਦੀ ਹੈ।ਇਸ ਕਲਮ ਨੇ ਪਹਿਲਾਂ ਕਸ਼ਮੀਰ ਦੀ ਸਮੱਸਿਆ ਤੇ ਹੁਣ ਕਿਸਾਨ ਦੀ ਅਜੋਕੀ ਹਾਲਤ ਨੂੰ ਆਪਣੀ ਹਾਇਕੁ ਕਲਮ ਨਾਲ਼ ਚਿੱਤਰਿਆ ਹੈ। ਸੋਲਾਂ ਆਨੇ ਸੱਚ ਆਖਦੇ ਨੇ ਇਹ ਹਾਇਕੁ ਪਾਠਕਾਂ ਨੂੰ ਸੋਚੀਂ ਪਾ ਗਏ।
  ਵਧੀਆ ਹਾਇਕੁ-ਲਿਖਤ ਲਈ ਬਹੁਤ ਵਧਾਈ !

  ReplyDelete
 3. ਤੁਸੀਂ ਸਭ ਨੇ ਇਸ ਹਾਇਕੂ ਨੂੰ ਪਸੰਦ ਕੀਤਾ ਮੈਂ ਆਪ ਦਾ ਦਿਲੋਂ ਧੰਨਵਾਦ ਕਰਦਾ ਹਾਂ

  ReplyDelete