ਸਾਵੇ ਹਰਫ਼ 'ਤੇ ਆਪ ਜੀ ਦਾ ਨਿੱਘਾ ਸੁਆਗਤ ਹੈ। ਆਪਣੇ ਅੰਤਰਮਨ ਦੇ ਭਾਵਾਂ ਨੂੰ ਸ਼ਬਦੀ ਜਾਮਾ ਪੁਆ ਕੇ ਆਪ ਅੱਗੇ ਪੇਸ਼ ਕਰਨ ਦਾ ਇੱਕ ਨਿਮਾਣਾ ਜਿਹਾ ਉਪਲਾਰਾ ਹੈ।

Jul 7, 2012

ਵਿਹੜੇ ਠੰਢ ਪਾਵੇ

** 'ਹਾਇਕੁ-ਲੋਕ' ਨਾਂ ਦੇ ਔਨਲਾਈਨ ਪੰਜਾਬੀ ਹਾਇਕੁ ਰਸਾਲੇ ਵਿੱਚ ਮੇਰੇ ਇਹ ਹਾਇਕੁ 6 ਜੁਲਾਈ 2012 ਨੂੰ ਪ੍ਰਕਾਸ਼ਿਤ ਹੋਏ।ਲਿੰਕ ਵੇਖਣ ਲਈ ਇੱਥੇ ਕਲਿੱਕ ਕਰੋ 
**'ਹਿੰਦੀ ਹਾਇਕੁ' ਨਾਂ ਦੇ ਸਾਹਿਤਕ ਵੈਬ ਰਸਾਲੇ ਵਿੱਚ ਵੀ ਇਹ ਹਾਇਕੁ 6 ਜੁਲਾਈ 2012 ਨੂੰ ਪ੍ਰਕਾਸ਼ਿਤ ਹੋਏ। ਲਿੰਕ ਵੇਖਣ ਲਈ ਇੱਥੇ ਕਲਿੱਕ ਕਰੋ।

1.
ਵਗਦੀ ਲੋਅ
ਲੋਹੜਿਆਂ ਦੀ ਤੱਤੀ
ਘਰ ਨਾ ਬੱਤੀ


2.
ਬੱਚੇ ਆਖਣ
ਆ ਗਈ ਚਲੀ ਗਈ
ਓਹੀ ਬਿਜਲੀ


3.
ਪਾਣੀ ਛਿੜਕ
ਵਿਹੜੇ ਠੰਢ ਪਾਵੇ
ਮੰਜੇ ਨੇ ਡਾਹੇ


4.
ਨੀਂਦ ਨਾ ਆਵੇ
ਮਾਂ ਪੱਖੀ ਝੱਲੀ ਜਾਵੇ
ਨਿੱਕੂ ਸੌਂ ਜਾਵੇ


5.
ਖੜ੍ਹਾ ਕੇ ਮੰਜਾ
ਤਿੱਖੜ ਦੁਪਹਿਰੇ
ਬੇਬੇ ਕਰੇ ਛਾਂ 


ਵਰਿੰਦਰਜੀਤ


3 comments:

  1. well done varinderjit.

    Bhupinder.

    ReplyDelete
  2. ਵਰਿੰਦਰ,
    ਬਹੁਤ ਵਧੀਆ ਲੱਗੇ ਤੇਰੇ ਸਾਰੇ ਹੀ ਹਾਇਕੁ।
    ਏਥੇ ਆਸਟ੍ਰੇਲੀਆ 'ਚ ਭਾਵੇਂ ਅੱਜਕੱਲ ਬਹੁਤ ਠੰਢ ਪੈ ਰਹੀ ਹੈ, ਪਰ ਤੇਰੇ ਹਾਇਕੁ (ਆਂ) ਨੇ ਪੰਜਾਬ 'ਚ ਪੈ ਰਹੀ ਅੰਤਾਂ ਦੀ ਗਰਮੀ ਦਾ ਅਹਿਸਾਸ ਕਰਵਾ ਦਿੱਤਾ ਹੈ। ਵਗਦੀਆਂ ਲੋਆਂ ਤੇ ਉੱਤੋਂ ਦੀ ਬਿਜਲੀ ਦੇ ਕੱਟ...ਤਾਂ ਹੀ ਤਾਂ ਬੱਚਿਆਂ ਨੇ ਬਿਜਲੀ ਨੂੰ ਨਵੀਂ ਪਰਿਭਾਸ਼ਾ ਦੇ ਦਿੱਤੀ ਹੈ...."ਆ ਗਈ ਚਲੀ ਗਈ"
    ਪਾਣੀ ਛਿੜਕ
    ਵਿਹੜੇ ਠੰਢ ਪਾਵੇ
    ਮੰਜੇ ਨੇ ਡਾਹੇ
    ਇਹ ਹਾਇਕੁ ਮੈਨੁੰ ਕਈ ਵਰ੍ਹੇ ਪਿਛਾਂਹ ਲੈ ਗਿਆ ਆਪਣੇ ਓਸ ਵਿਹੜੇ ਜਿਥੇ ਆਪਾਂ ਆਥਣ ਨੂੰ ਪਾਣੀ ਛਿੜਕ ਮੰਜੇ ਡਾਹ ਕੇ ਬਹਿੰਦੇ ਸੀ।
    ਖੜ੍ਹਾ ਕੇ ਮੰਜਾ
    ਤਿੱਖੜ ਦੁਪਹਿਰੇ
    ਬੇਬੇ ਕਰੇ ਛਾਂ
    ਅਤੇ ਮੈਨੂੰ ਹੁਣ ਵੀ ਦਿਖਾਈ ਦਿੰਦਾ ਹੈ ਓਹ ਬਾਣ ਦਾ ਮੰਜਾ ਜੋ ਓਟੇ ਨਾਲ਼ ਬੇਬੇ ਨੇ ਛਾਂ ਕਰਨ ਨੂੰ ਖੜ੍ਹਾ ਕੀਤਾ ਸੀ।
    ਨੀਂਦ ਨਾ ਆਵੇ
    ਮਾਂ ਪੱਖੀ ਝੱਲੀ ਜਾਵੇ
    ਨਿੱਕੂ ਸੌਂ ਜਾਵੇ
    ਕਿੰਨੀ ਮੌਜ ਹੁੰਦੀ ਹੈ ਨਿੱਕੇ ਹੁੰਦਿਆਂ.....ਮਾਂ ਦੀ ਝੱਲੀ ਪੱਖੀ ....ਤੇ ਮਿੱਠੀ ਨੀਂਦ ਦੇ ਝੂਟੇ।
    ਸੋਹਣੇ ਹਾਇਕੁ(ਆਂ) ਲਈ ਵਧਾਈ !

    ਹਰਦੀਪ

    ReplyDelete
  3. ਹਾਇਕੁ-ਲੋਕ 'ਤੇ ਮਿਲ਼ੇ ਦੋਸਤਾਂ ਦੇ ਸ਼ਬਦ ਹੁੰਗਾਰਿਆਂ ਨੂੰ ਸਾਵੇ ਹਰਫ਼ 'ਚ ਸਾਂਭ ਕੇ ਰੱਖਣ ਨੂੰ ਜੀ ਕੀਤਾ.......
    1.ਭੂਪਿੰਦਰ ਸਿੰਘ ਨੇ ਕਿਹਾ.....
    ਖੜ੍ਹਾ ਕੇ ਮੰਜਾ
    ਤਿੱਖੜ ਦੁਪਹਿਰੇ
    ਬੇਬੇ ਕਰੇ ਛਾਂ....ਬਹੁਤ ਖੂਬ ਲਿਖਿਆ। ਉਂਝ ਮਾਂਵਾਂ ਠੰਡੀਆਂ ਛਾਵਾਂ।

    ਚੌਖੜ ਮੰਜਾ
    ਵਿਚਦੀ ਧੁੱਪ ਵਗੇ
    ਮਾਂ ਦੀ ਗੂੜ੍ਹੀ ਛਾਂ

    ਭੂਪਿੰਦਰ (ਨਿਊਯਾਰਕ)

    2.ਉਦੈਵੀਰ ਸਿੰਘ ਨੇ ਕਿਹਾ......
    ਚੰਗੇ ਹਯਿਕੂ ,ਉਮਦਾ ਕੋਸ਼ਿਸ਼ .....ਮੁਬਾਰਕਾ ਜੀ /

    3.ਸਹਿਜ ਸਾਹਿਤ(ਹਿੰਮਾਂਸ਼ੂ ਜੀ)ਨੇ ਕਿਹਾ......
    वरिन्दरजीत भाई के ये हाइकु बहुत सुन्दर शब्द -चित्र प्रस्तुत करते हैं । दिली बधाई भाई जी !!
    ਨੀਂਦ ਨਾ ਆਵੇ
    ਮਾਂ ਪੱਖੀ ਝੱਲੀ ਜਾਵੇ
    ਨਿੱਕੂ ਸੌਂ ਜਾਵੇ

    ਖੜ੍ਹਾ ਕੇ ਮੰਜਾ
    ਤਿੱਖੜ ਦੁਪਹਿਰੇ
    ਬੇਬੇ ਕਰੇ ਛਾਂ

    4.ਨਿਰਮਲਾ ਕਪਿਲਾ ਨੇ ਕਿਹਾ......
    ਵਗਦੀ ਲੋਅ
    ਲੋਹੜਿਆਂ ਦੀ ਤੱਤੀ
    ਘਰ ਨਾ ਬੱਤੀ इसे गल ते इक हाइकु-----
    सच है गल
    अखबार लै फड
    सब नू झल

    5. ਗੀਤੀਕਾ ਸਰਹੰਦੀ ਨੇ ਕਿਹਾ......
    ਸਾਰੇ ਹਾਇਕੁ ਬਹੁਤ ਹੀ ਵਧੀਆ ਲੱਗੇ।
    ਕਿਤੇ ਮਾਂ ਦੀ ਝੱਲੀ ਪੱਖੀ ਤੇ ਕਿਤੇ ਬੇਬੇ ਦੀ ਕੀਤੀ ਛਾਂ !
    ਬਹੁਤ ਵਧਾਈ !

    ਗੀਤੀਕਾ

    6.ਦਿਲਜੋਧ ਸਿੰਘ ਨੇ ਕਿਹਾ....
    God seems to have read your Haiku , so the rains have arrived.

    ReplyDelete