ਸਾਵੇ ਹਰਫ਼ 'ਤੇ ਆਪ ਜੀ ਦਾ ਨਿੱਘਾ ਸੁਆਗਤ ਹੈ। ਆਪਣੇ ਅੰਤਰਮਨ ਦੇ ਭਾਵਾਂ ਨੂੰ ਸ਼ਬਦੀ ਜਾਮਾ ਪੁਆ ਕੇ ਆਪ ਅੱਗੇ ਪੇਸ਼ ਕਰਨ ਦਾ ਇੱਕ ਨਿਮਾਣਾ ਜਿਹਾ ਉਪਲਾਰਾ ਹੈ।

Jul 7, 2013

ਪਾਵਰ ਕੱਟ

ਅੱਜ-ਕੱਲ ਪੰਜਾਬ 'ਚ ਕਹਿਰਾਂ ਦੀ ਗਰਮੀ ਹੈ ਤੇ ਬਿਜਲੀ ਕੱਟਾਂ ਨੇ ਲੋਕ ਬੇਹਾਲ ਕੀਤੇ ਪਏ ਨੇ। ਸਾਡੀ ਇੱਕ ਕਲਮ ਅਜਿਹੇ ਹਾਲਾਤਾਂ ਨੂੰ ਸੇਦੋਕਾ ਸ਼ੈਲੀ 'ਚ ਇਓਂ ਬਿਆਨਦੀ ਹੈ।

ਸੇਦੋਕਾ ਜਪਾਨੀ ਕਾਵਿ ਵਿਧਾ ਹੈ ਜੋ ਹਾਇਕੁ ਕਾਵਿ ਨਾਲ਼ੋਂ ਕਈ ਸੌ ਸਾਲ ਪੁਰਾਣੀ ਹੈ।ਇਹ 5-7-7, 5-7-7 ਧੁੰਨੀ ਖੰਡ ਵਾਲ਼ੀਆਂ ਕਾਵਿ ਟੁਕੜੀਆਂ ਨੂੰ ਜੋੜ ਕੇ ਬਣਦਾ ਹੈ ।

ਮੇਰੇ ਸੇਦੋਕਾ 30 ਜੂਨ 2013 ਨੁੰ ਹਾਇਕੁ-ਲੋਕ 'ਤੇ ਪ੍ਰਕਾਸ਼ਿਤ ਹੋਏ। ਵੇਖਣ ਲਈ ਇੱਥੇ ਕਲਿੱਕ ਕਰੋ।


1.

ਵਧੀ ਗਰਮੀ
ਅਣ-ਐਲਾਨੇ ਕੱਟ
ਮਿਲ਼ੇ ਬਿਜਲੀ ਘੱਟ।
ਬਿਨਾਂ ਬਿਜਲੀ
ਆਉਂਦੇ ਬਿੱਲ ਭਾਰੀ
ਔਖੀ ਜਨਤਾ ਸਾਰੀ ।

2.
ਪਾਵਰ ਕੱਟ
ਕਹਿਰਾਂ ਦਾ ਏ ਵੱਟ
ਵਧੇ ਰੇਟ ਯੂਨਿਟ ।
ਦੇਖ ਕੇ ਬਿੱਲ 
ਘਰ 'ਚ ਚੁੱਪੀ ਛਾਈ 
ਬਾਪੂ ਦੇਵੇ ਦੁਹਾਈ ।

ਵਰਿੰਦਰਜੀਤ ਸਿੰਘ ਬਰਾੜ
(ਬਰਨਾਲ਼ਾ)
ਨੋਟ: ਇਹ ਪੋਸਟ ਹੁਣ ਤੱਕ 75 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ। 

 

4 comments:

  1. ਡਾ. ਹਰਦੀਪ ਕੌਰ ਸੰਧੂ2.7.13
    ਬਿਲਕੁਲ ਸਹੀ ਕਿਹਾ, ਵਰਿੰਦਰ ਦੀ ਲੇਖਣੀ ਆਮ ਲੋਕਾਂ ਨਾਲ਼ ਜੁੜੀ ਹੁੰਦੀ ਹੈ। ਹਰ ਗੱਲ ਉਸ ਨੂੰ ਬਹੁਤ ਟੁੰਬਦੀ ਹੈ ਜਿਸ ਨੂੰ ਆਪਣੇ ਸ਼ਬਦਾਂ 'ਚ ਬੰਨ ਕੇ ਪਾਠਕਾਂ ਨਾਲ਼ ਸਾਂਝਾ ਕਰਨਾ ਉਸ ਦੀ ਵਿਸ਼ੇਸ਼ਤਾ ਹੋ ਨਿਬੜੀ ਹੈ।
    ਸ਼ਾਬਾਸ਼ ਵਰਿੰਦਰ !

    ReplyDelete
  2. devinder kaur1.7.13
    ਵਰਿੰਦਰ ਤੇਰੇ ਦੋਵੇਂ ਸੇਦੋਕਾ ਬਹੁਤ ਵਧੀਆ ਲੱਗੇ।
    ਤੇਰੇ ਲਿਖਣ ਦੇ ਵਿਸ਼ਿਆਂ ਦੀ ਚੋਣ ਸਾਡੀ ਜ਼ਿੰਦਗੀ ਦੇ ਬਹੁਤ ਨੇੜੇ ਹੁੰਦੀ ਹੈ। ਆਮ ਲੋਕਾਂ ਦੀਆਂ ਭਾਵਨਾਵਾਂ ਨੂੰ ਸ਼ਬਦਾਂ 'ਚ ਬੰਨਣਾ ਤੇਰੀ ਲੇਖਣੀ ਦੀ ਖੂਬੀ ਹੈ।
    ਸ਼ਾਲਾ ਇਹ ਕਲਮ ਇਓਂ ਹੀ ਲਿਖਦੀ ਰਹੇ!
    ਸ਼ੁੱਭ-ਕਾਮਨਾਵਾਂ ਨਾਲ਼ !

    ReplyDelete
  3. joginder singh thind1.7.13
    ਵਰਿੰਦਰ ਤੂੰ ਹਸੇਸ਼ਾਂ ਲੋਕਾਂ ਨਾਲ ਜੁੜੇ ਵਿਸ਼ੇ ਨੂੰ ਬਹੁਤ ਗੰਭੀਰਤਾ ਨਾਲ ਅੰਨਭਵ ਕਰਕੇ ਅਪਣੀ ਕਲਮ ਰਾਹੀਂ,ਖੂਬਸੂਰਤ ਲਿਖਕੇ, ਸਾਡੇ ਤੱਕ ਪਹੁੰਚਾਓਦੇ ਹੈਂ।
    ਅਜ ਦਾ ਸੇਦੋਕਾ ਬਹੁਤ ਵਧੀਆ ਲੱਗਾ। ਪੜ੍ਹਕੇ ਮਜ਼ਾ ਆ ਗਿਆ । ਸ਼ਾਬਾਸ਼ -ਲਿਖਦੇ ਰਹੋ ।

    ReplyDelete
  4. ਮੈ ਆਪ ਸਭ ਦਾ ਦਿਲੋਂ ਧੰਨਵਾਦੀ ਹਾਂ ਖਾਸ ਕਰਕੇ ਵੱਡੇ ਭੈਣ ਜੀ ਦਾ ਧੰਨਵਾਦ ਕਰ ਦਾ ਹਾਂ ਜਿੰਨਾਂ ਨੇ ਮੈਨੂੰ ਲਿਖਣਾ ਤੇ ਲਿਖਿਆ ਸਮਝਣਾ ਸਿਖਾਇਆ !

    ReplyDelete