ਸਾਵੇ ਹਰਫ਼ 'ਤੇ ਆਪ ਜੀ ਦਾ ਨਿੱਘਾ ਸੁਆਗਤ ਹੈ। ਆਪਣੇ ਅੰਤਰਮਨ ਦੇ ਭਾਵਾਂ ਨੂੰ ਸ਼ਬਦੀ ਜਾਮਾ ਪੁਆ ਕੇ ਆਪ ਅੱਗੇ ਪੇਸ਼ ਕਰਨ ਦਾ ਇੱਕ ਨਿਮਾਣਾ ਜਿਹਾ ਉਪਲਾਰਾ ਹੈ।
Showing posts with label ਮੇਰੇ ਹਾਇਕੁ. Show all posts
Showing posts with label ਮੇਰੇ ਹਾਇਕੁ. Show all posts

May 16, 2013

ਮੈਂ ਤੇ ਪੰਜਾਬੀ ਮਾਂ

ਮੇਰੇ ਹਾਇਕੁ ਪੰਜਾਬੀ ਦੇ ਸਾਹਿਤਕ ਵੈਬ ਮੈਗਜ਼ੀਨ ਪੰਜਾਬੀ ਮਾਂ 'ਚ ਮਈ 2013 ਦੇ ਅੰਕ 'ਚ ਪ੍ਰਕਾਸ਼ਿਤ ਹੋਏ। ਲਿੰਕ ਵੇਖਣ ਲਈ ਇੱਥੇ ਕਲਿੱਕ ਕਰੋ।


ਪਿੱਤ ਮਰਦੀ
ਮੀਂਹ ਵਿੱਚ ਨਹਾ ਕੇ
ਬੇਬੇ ਕਹਿੰਦੀ
***
ਮੀਂਹ ਜੋ ਵਰ੍ਹੇ
ਸਾਰਾ ਦਿਨ ਨਹਾ ਕੇ 
ਚਾਅ ਨਾ ਲਹੇ
***
ਮੁੱਕੀ ਉਡੀਕ
ਦੁੱਖ ਟੁੱਟੇ ਕਿਸਾਨਾਂ
ਵਰ੍ਹਿਆ ਮੀਂਹ
***
ਫੜ੍ਹ ਨਿੱਕਰ
ਮੀਂਹ 'ਚ ਭੱਜਦੇ 
ਯਾਦ ਨੇ ਦਿਨ
***
ਖੇਡਣ ਬੱਚੇ
ਛੱਡਣ ਵਿੱਚ ਪਾਣੀ
ਬਣਾ ਕਿਸ਼ਤੀ
***
ਵਰਿੰਦਰਜੀਤ ਸਿੰਘ ਬਰਾੜ 
ਨੋਟ: ਇਹ ਪੋਸਟ ਹੁਣ ਤੱਕ 31 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ। 

Apr 28, 2013

ਲੱਭੇ ਕਿਨਾਰਾ

1.
ਤਨ ਬਦਨ
ਨਿੱਤ-ਦਿਨ ਟੁੱਟਦਾ
ਆਪੇ ਜੁੜਦਾ

2.
ਲੱਭੇ ਕਿਨਾਰਾ
ਅੱਜ ਹੈ ਬੇਸਹਾਰਾ
ਮਨ ਬੇਚਾਰਾ 

ਵਰਿੰਦਰਜੀਤ ਸਿੰਘ ਬਰਾੜ 

ਨੋਟ: ਇਹ ਪੋਸਟ ਹੁਣ ਤੱਕ 25 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ। 

Apr 7, 2013

ਬਾਲ ਵਿਆਹ

ਮੈਰਿਜ਼ ਚਾਈਲਡ ਐਕਟ ਬਣਨ ਦੇ ਬਾਵਜੂਦ ਵੀ ਭਾਰਤ ਦੇਸ਼ 'ਚ 56% ਬਾਲ ਵਿਆਹ ਪਿੰਡਾਂ 'ਚ ਤੇ 30% ਸ਼ਹਿਰਾਂ 'ਚ ਹੁੰਦੇ ਹਨ। ਸਾਡੇ ਮੁਲਕ ਦੀਆਂ ਸਮੇਂ ਦੀਆਂ ਸਰਕਾਰਾਂ ਇਨ੍ਹਾਂ ਨੂੰ ਰੋਕਣ ਲਈ ਅਜੇ ਤੱਕ ਕੁਝ ਨਹੀਂ ਕਰ ਸਕੀਆਂ। 


1.                                                                                                              
ਛੋਟੀ ਉਮਰੇ 
ਵਿਆਹੀ ਧੀ ਧਿਆਣੀ
ਰੀਤ ਪੁਰਾਣੀ

2.
ਚੜ੍ਹਦੀ ਕੁੜੀ
ਰਹੁ-ਰੀਤਾਂ ਦੀ ਬਲੀ
ਅਜੇ ਵੀ ਕਿਓਂ 

***************


ਵਰਿੰਦਰਜੀਤ ਸਿੰਘ ਬਰਾੜ 
ਨੋਟ: ਇਹ ਪੋਸਟ ਹੁਣ ਤੱਕ 17 ਵਾਰ ਖੋਲ੍ਹ ਕੇ ਪੜ੍ਹੀ ਗਈ ।

Mar 22, 2013

ਪੈਸੇ ਦਾ ਖੇਲ


1.
ਪੈਸੇ ਆਉਂਦੇ  
ਮਤਲਬ ਦੇ ਯਾਰ 
ਯਾਰੀ ਪਾਉਂਦੇ
2.
ਪੈਸਾ ਘੁੰਮਾਵੇ     
ਆਪਣੀ ਉਂਗਲ 'ਤੇ  
ਸਾਰੀ ਦੁਨੀਆਂ

3.
ਪੈਸੇ ਦਾ ਖੇਲ 
ਦਿਲਾਂ ਤੋਂ ਦੂਰ ਕੀਤੇ 
ਹਮਦਰਦੀ 
  
4.   
ਜੱਗ ਦੀ ਸੋਚ 
ਰਿਸ਼ਤੇ ਬੇਕਦਰੇ
ਪੈਸਾ ਜ਼ਰੂਰੀ 

5.
ਅੱਜ ਆਦਮੀ
ਜਜ਼ਬਾਤਾਂ ਤੋਂ ਖਾਲੀ 
ਜੇਬਾਂ 'ਚ ਪੈਸਾ 

ਵਰਿੰਦਰਜੀਤ ਸਿੰਘ ਬਰਾੜ

ਨੋਟ: ਇਹ ਪੋਸਟ ਹੁਣ ਤੱਕ 71 ਵਾਰ ਖੋਲ੍ਹ ਕੇ ਪੜ੍ਹੀ ਗਈ। 



Mar 6, 2013

ਕਸ਼ਮੀਰ ਹਾਇਕੁ


ਹਾਇਕੁ-ਲੋਕ ਵੈਬ ਰਸਾਲੇ 'ਚ 5 ਮਾਰਚ ਨੂੰ ਮੇਰੇ ਇਹ ਹਾਇਕੁ ਪ੍ਰਕਾਸ਼ਿਤ ਹੋਏ। ਲਿੰਕ ਵੇਖਣ ਲਈ ਇੱਥੇ ਕਲਿੱਕ ਕਰੋ ।
1.
ਸੋਹਣੇ ਬਾਗ 
ਝਰ -ਝਰ ਝਰਨੇ
ਛੇੜਨ ਰਾਗ
2.
ਮਨ ਮੋਹੰਦੇ
ਫੁੱਲਾਂ ਲੱਦੇ ਸ਼ਿਕਾਰੇ
ਸੱਚੀ ਜੰਨਤ

3.
ਬੈਠ ਸ਼ਿਕਾਰੇ 
ਡੱਲ ਝੀਲ ਘੁੰਮਣ  
ਪਾਣੀ 'ਚ ਠਿੱਲੇ

ਵਰਿੰਦਰਜੀਤ ਸਿੰਘ ਬਰਾੜ 
ਨੋਟ: ਇਹ ਪੋਸਟ ਹੁਣ ਤੱਕ 16 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ। 

Feb 8, 2013

द्रौपदी से दामिनी


स्त्री की कोख से जन्म लेने वाला पुरुष स्त्री को ही क्यों अपमानित करता आ रहा है ? स्त्री के लिए सम्मान की भावना कहाँ लुप्त हो गई ? ये समाज कब बदलेगा ? बस यही सवाल मैं आज आप सबसे पूछना चाहता हूँ ।

 1.                                                                    
न महफूज़                                                   
इज्जत बेटियों की                                       
मेरे देश में                                                   
2                                                                      
जख्मी मासूम                                            
क्रूरता का तांडव                                         
मौन थे सब                                                
3                                                                     
झेलती रहीं                                               
द्रौपदी से दामिनी                                     
वही वेदना                                                  
4                                                                   
हुआ है अस्त                                            
सभ्यता का सूरज                                     
कैसा समाज                                            
5                                                                  
अब तो जागो                                         
बदलो समाज को                                    
पहले सोच                                             

हिंदी हाइकु पर ये हाइकु                                       
8 फरवरी को प्रकाशित हुए                                   
लिंक देखने के लिए                                          
 यहाँ क्लिक कीजिएगा                                                    

(ਨੋਟ: ਇਹ ਪੋਸਟ ਹੁਣ ਤੱਕ 150 ਵਾਰ ਖੋਲ੍ਹ ਕੇ ਪੜ੍ਹੀ ਗਈ )

Jan 29, 2013

नृशंस व्यवहार


पाकिस्तानी सैनिक सीमा लांघ कर भारतीय क्षेत्र में घुस आए और भारतीय सेना के जवानों पर हमला कर दिया। हमले में दो भारतीय जवान शहीद हो गए जबकि दो घायल हैं। दिल में उठे दर्द को हाइकु में बाँधने का छोटा सा प्रयास !

1.
खंजर मारे 
मक्कार पकिस्तान 
है धोखेबाज ।
2.
हदें पार की 
पाकिस्तानी सेना ने 
बर्बरता की  ।
3.
पाक सैनिक 
नृशंस व्यवहार 
दर्जनों बार 
4.
जुल्म की हद 
चुप है सरकार
खुदा बचाए ।
 वरिन्दरजीत सिंह बराड़ 
(नोट : यह हाइकु 29 जनवरी 2013 को हिंदी हाइकु वेब पत्रिका पर प्रकाशित हुए । लिंक देखने के लिए यहाँ क्लिक कीजिएगा ।

Jan 1, 2013

ਚੜ੍ਹਿਆ ਸਾਲ-2013

ਨਵਾਂ ਸਾਲ ਸਭ ਲਈ ਖੁਸ਼ੀਆਂ ਲੈ ਕੇ ਆਵੇ। 
ਬੀਤਦੀ ਗਈ 
ਜਸ਼ਨਾਂ ਵਾਲੀ ਰਾਤ
ਚੜ੍ਹਿਆ ਸਾਲ




ਵਰਿੰਦਰਜੀਤ 


Dec 6, 2012

खुले हैं जख़्म

मेरे यह हाइकु 'हिंदी हाइकु वेब पत्रिका ' पर 4 दिसम्बर 2012 को प्रकाशित हुए हैं ।
 1.
छोड़ा तुमने ,
गम ही गम दिया 
दिल बिखरा 
2.
जीवन -नदी 
डूब प्यार भँवर 
मिला किनारा 
3.
पत्थर दिल
भावनाओं से मुक्त 
पिघले नहीं 
4.
खुले हैं जख़्म  
बिन दर्द टूटता 
काँच -सा दिल 
वरिन्दरजीत सिंह बराड़ 
(नोट : ये पोस्ट अब तक 155 बार खोलकर पढ़ी गई)

Nov 22, 2012

बनो मलाला

पाकिस्‍तान की स्‍वात घाटी में लड़कियों की शिक्षा के लिए आवाज उठाने वाली मलाला युसुफजई के नाम पर अब पूरी दुनिया में 'मलाला डे' मनाया जायेगा।
मेरे यह हाइकु 22 नवम्बर 2012 को हिंदी हाइकु पर  प्रकाशित हुए , लिंक देखने के लिए यहाँ क्लिक  कीजिएगा ।

1.
बच्चे हैं खुदा 
वो इन्सान नहीं जो  
खुदा को मारे ।

2.
नन्ही मलाला 
चाहत है पढ़ना ।   
हुआ हमला 
   
3.
लिखी सचाई 
जब चली कलम  
 डरे आतंकी।

4.
बालिका शिक्षा 
'गर चाहो पनपे 
बनो मलाला  ।
5.
मारेगा कौन 
मलाला के ऐ साथ  
खुदा का हाथ ।

6.
लोगों की दुआ  
 दी आतंक को मात 
ये सच्ची जीत  ।

वरिन्दरजीत सिंह बराड़ 
(बरनाला )

Nov 13, 2012

ਦੀਵਿਆਂ ਦਾ ਤਿਓਹਾਰ ਦੀਵਾਲੀ

ਦੀਵਿਆਂ ਦਾ ਤਿਓਹਾਰ ਦੀਵਾਲੀ ਸਭ ਦੇ ਘਰ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ!ਖੁਸ਼ੀ ਦਾ ਦੀਵਾ ਹਰ ਘਰ ਜਗਾਈਏ !ਹਾਇਕੁ ਲੋਕ 'ਤੇ ਇਸ ਦਾ ਲਿੰਕ ਵੇਖਣ ਲਈ ਇੱਥੇ ਕਲਿੱਕ ਕਰੋ !


1.
ਦਿਨ ਦੀਵਾਲੀ                                                                                                  
ਬਜ਼ਾਰਾਂ 'ਚ ਰੌਣਕ
ਖਿੜੇ ਚਿਹਰੇ

2.
ਦੀਵਾਲੀ ਰਾਤ
ਚਲਾਉਣ ਪਟਾਕੇ
ਖਿੰਡੇ ਚਾਨਣ
3.
ਦੀਵੇ ਬਨ੍ਹੇਰੇ
ਜਗਮਗ ਲੜੀਆਂ
ਮੋਮਬੱਤੀਆਂ 
4.
ਆਈ ਦੀਵਾਲੀ

ਸਜੇ ਗਲੀ-ਮੁਹੱਲੇ
ਪੱਕੀ ਮਿਠਾਈ 


ਵਰਿੰਦਰਜੀਤ ਸਿੰਘ ਬਰਾੜ

ਨੋਟ: ਇਹ ਪੋਸਟ ਹੁਣ ਤੱਕ 30 ਵਾਰ ਖੋਲ੍ਹ ਕੇ ਪੜ੍ਹੀ ਗਈ। 

Nov 6, 2012

जीने के लिए

हिंदी हाइकु पर 3 नवम्बर 2012 को मेरे हाइकु प्रकाशित हुए । लिंक देखने के लिए यहाँ  क्लिक कीजिएगा !
1.
छलके जाम 
पीना छोड़ दो तुम 
जीने के लिए 
2.
मिलती नहीं 
जिंदगी ये दोबारा 
प्यार के लिए 
3.
जीना है मुझे 
नहीं मौत से खौफ 
आपके लिए 

वरिन्दरजीत 

Oct 15, 2012

ਸਾਡਾ ਅੰਨ-ਦਾਤਾ


ਹਾੜ੍ਹ ਦੀਆਂ ਧੁੱਪਾਂ ਅਤੇ ਪੋਹ ਦੀਆਂ ਠੰਢੀਆਂ ਰਾਤਾਂ ਨੂੰ ਆਪਣੇ ਪਿੰਡੇ 'ਤੇ ਹੰਢਾਉਂਦਾ ਕਿਸਾਨ ਦੇਸ਼ ਦਾ ਅੰਨਦਾਤਾ ਕਹਾਉਂਦਾ ਹੈ। ਪਰ ਅੱਜ ਸਮੇਂ 'ਚ ਸਰਕਾਰਾਂ ਦੀ ਕਥਿਤ ਅਣਗਹਿਲੀ ਤੇ ਭੈੜੇ ਮੌਸਮਾਂ ਨੇ ਕਿਸਾਨੀ ਨੂੰ ਘਾਟੇ ਵਾਲ਼ਾ ਕਿੱਤਾ ਬਣਾ ਦਿੱਤਾ ਹੈ। ਦੇਸ ਪੰਜਾਬ ਦੇ ਅੰਨ-ਦਾਤੇ ਦੀ ਹਾਲਤ ਅੱਜ ਤਰਸਯੋਗ ਹੈ।


1.
ਧੋਖਾ ਦੇਵਣ
ਸਾਡੀਆਂ ਸਰਕਾਰਾਂ 
ਦੁੱਖੀ ਕਿਸਾਨ

2.
ਵੇਚ ਫਸਲ  
ਪੂਰਾ ਨਾ ਮਿਲੇ ਮੁੱਲ   
ਕੌਣ ਹੈ ਦੋਸ਼ੀ

3.
ਡੀਜ਼ਲ ਮੱਚੇ  
ਨਾ ਹੀ ਪੂਰੀ ਬਿਜਲੀ
ਚੜ੍ਹੇ ਕਰਜ਼ਾ

4.

ਦਿਨ-ਬ-ਦਿਨ
ਡੂੰਘੇ ਪਾਣੀ ਪੱਧਰ 
ਬਣੇ ਨਸੂਰ 

5.
ਚੜ੍ਹੇ ਕਰਜ਼ਾ
ਬੇਵੱਸ ਅੰਨ ਦਾਤਾ
ਲੈ ਲੈਂਦਾ ਫਾਹਾ 

ਵਰਿੰਦਰਜੀਤ ਸਿੰਘ ਬਰਾੜ
ਨੋਟ: ਇਹ ਪੋਸਟ ਹੁਣ ਤੱਕ 56 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ। 

Oct 7, 2012

स्वर्ग जैसा कश्मीर

मेरे यह हाइकु 6 अक्तूबर 2012 को हिन्दी हाइकु पर प्रकाशित हुए । देखने के लिए यहाँ क्लिक कीजिएगा ।
1 .
खूबसूरत !    
स्वर्ग जैसा कश्मीर 
खिले हैं फूल ! 
2.
नाम कश्मीर 
सुन डरते लोग,
मौत का खौफ़ !
3.
पूछती फिज़ा- 
फैलाएँ नफ़रत
हैं ये कौन ?
4.
दर्द बाँटता
समझो कश्मीर को
दिल है ज़ख्मी
5.
सिर का ताज
डल-झील के दृश्य 
रौशन रातें ! 

6.
मन-मोहक 
फूलों वाले शिकारे 
सच्ची  जन्नत !
7.
लगी नज़र
आज किसकी इसे
दिल रोता है !

वरिन्दरजीत सिंह बराड़






Oct 6, 2012

ਸੋਹਣਾ ਕਸ਼ਮੀਰ

ਕਸ਼ਮੀਰ ਸਾਡੇ ਦੇਸ਼ ਦਾ ਤਾਜ ਹੈ। ਇਸ ਦੀ ਸੁੰਦਰਤਾ ਬਿਆਨ ਕਰਨੀ ਔਖੀ ਹੈ। ਅਜੋਕੇ ਹਾਲਤਾਂ ਬਾਰੇ ਜੋ ਕੁਝ ਅਖ਼ਬਾਰ ਕਹਿੰਦੇ ਹਨ ਓਹ ਚਿੰਤਾਜਨਕ ਹੈ। ਕੁਝ ਅਜਿਹਾ ਹੀ ਮੈਂ ਆਪਣੇ ਹਾਇਕੁ ਰਾਹੀਂ ਕਹਿਣ ਦਾ ਯਤਨ ਕੀਤਾ ਹੈ। ਹਾਇਕੁ-ਲੋਕ 'ਤੇ ਏਹੋ ਹਾਇਕੁ 5 ਅਕਤੂਬਰ ਨੂੰ ਪ੍ਰਕਾਸ਼ਿਤ ਹੋਏ-ਵੇਖਣ ਲਈ ਇੱਥੇ ਕਲਿੱਕ ਕਰੋ !


1.
ਖੂਬਸੂਰਤੀ
ਆਉਂਦੇ ਕਸ਼ਮੀਰ
ਲੋਕ ਵੇਖਣ

2.
ਨਾਂ ਕਸ਼ਮੀਰ
ਸੁਣ ਡਰਦੇ ਲੋਕੀਂ
ਮੌਤ ਦਾ ਖੌਫ਼

3.
ਪੁੱਛਦੀ ਫਿਜ਼ਾ
ਫੈਲਾਈ ਨਫ਼ਰਤ
ਖੂਨ ਖਰਾਬਾ

4.
ਦਰਦ ਵੰਡਾਂ
ਸਮਝੋ ਕਸ਼ਮੀਰ
ਦਿਲ ਜ਼ਖ਼ਮੀ 

ਵਰਿੰਦਰਜੀਤ 

ਨੋਟ: ਇਹ ਪੋਸਟ ਹੁਣ ਤੱਕ 67 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ। 


Sep 6, 2012

ਖਿੱਚ ਲਕੀਰ

ਹਾਇਕੁ-ਲੋਕ ਨਾਂ ਦੇ ਵੈਬ ਪਰਚੇ 'ਤੇ ਮੇਰੇ ਇਹ ਹਾਇਕੁ 14 ਅਗਸਤ 2012 ਨੂੰ ਪ੍ਰਕਾਸ਼ਿਤ ਹੋਏ ।ਦੇਖਣ ਲਈ ਇੱਥੇ ਕਲਿੱਕ ਕਰੋ

1.
ਕੇਹੀ ਆਜ਼ਾਦੀ
ਨੇਤਾ ਭਰਦੇ ਪੇਟ 
ਭੁੱਖੇ ਨੇ ਲੋਕ 

2.
ਵੰਡ ਕੇ ਦੇਸ਼ 
ਅੰਗਰੇਜ਼ਾਂ ਦੇ ਸਿਰ 
ਮੜ੍ਹਿਆ ਦੋਸ਼ 

3.
ਖਿੱਚ ਲਕੀਰ 
ਘੜਿਆ ਨਵਾਂ ਦੇਸ਼ 
ਬੇਘਰ ਲੋਕ 

4.
ਖੇਡੀ ਸੀ ਚਾਲ 
ਭਰਕੇ ਨਫ਼ਰਤ 
ਦੋ ਕੌਮਾਂ ਵਿੱਚ 

ਵਰਿੰਦਰਜੀਤ  ਸਿੰਘ ਬਰਾੜ 

Jul 21, 2012

ओ री जिन्दगी

हिंदी हाइकु वेब पत्रिका पर ये हाइकु पढ़ने के लिए यहाँ क्लिक कीजिएगा 
1.
कोई अपना 
जब छोड़े दुनिया
टूटे  सपना
 2.
साथ जो छूटा
अपने ही सगों का
दिल है टूटा
 3.
मिले न साथी 
 दुःख जो बाँट लेते
बने सहारा
 4.
समझे नहीं
कोई  दर्द ए दिल 
 बना नासूर
5.
ओ री जिन्दगी
रोज टूटता हूँ मै
स्वयं जुड़ता
 6.
मन बेचारा
आज है  बेसहारा
ढूंढे किनारा

वरिन्दरजीत 
* हिंदी हाइकु वेब पत्रिका पर जब ये हाइकु प्रकाशित हुए वहाँ दोस्तों का प्यार कुछ ऐसे मिला

Jul 13, 2012

ਵਰ੍ਹਿਆ ਮੀਂਹ


ਹਾਇਕੁ-ਲੋਕ 'ਤੇ 12 ਜੁਲਾਈ 2012 ਨੂੰ ਮੇਰੇ ਇਹ ਹਾਇਕੁ ਪ੍ਰਕਾਸ਼ਿਤ ਹੋਏ।
ਲਿੰਕ ਵੇਖਣ ਲਈ ਇੱਥੇ ਕਲਿੱਕ ਕਰੋ


1.
ਪਿੱਤ ਮਰਦੀ
ਮੀਂਹ ਵਿੱਚ ਨਹਾ ਕੇ
ਕਹਿੰਦੀ ਬੇਬੇ
2.
ਮੀਂਹ ਜੋ ਵਰ੍ਹੇ
ਸਾਰਾ ਦਿਨ ਨਹਾ ਕੇ
ਚਾਅ ਨਾ ਲਹੇ
3.
ਮੁੱਕੀ ਉਡੀਕ
ਦੁੱਖ ਟੁੱਟੇ ਕਿਸਾਨਾਂ
ਵਰ੍ਹਿਆ ਮੀਂਹ 
4.
ਯਾਦ ਨੇ ਦਿਨ
ਮੀਂਹ ਵਿੱਚ ਭੱਜਦੇ 
ਫੜ੍ਹ ਨਿੱਕਰ














5.
ਖੇਡਣ ਬੱਚੇ
ਛੱਡਣ ਵਿੱਚ ਪਾਣੀ
ਬਣਾ ਕਿਸ਼ਤੀ

















ਵਰਿੰਦਰਜੀਤ 

Jul 7, 2012

ਵਿਹੜੇ ਠੰਢ ਪਾਵੇ

** 'ਹਾਇਕੁ-ਲੋਕ' ਨਾਂ ਦੇ ਔਨਲਾਈਨ ਪੰਜਾਬੀ ਹਾਇਕੁ ਰਸਾਲੇ ਵਿੱਚ ਮੇਰੇ ਇਹ ਹਾਇਕੁ 6 ਜੁਲਾਈ 2012 ਨੂੰ ਪ੍ਰਕਾਸ਼ਿਤ ਹੋਏ।ਲਿੰਕ ਵੇਖਣ ਲਈ ਇੱਥੇ ਕਲਿੱਕ ਕਰੋ 
**'ਹਿੰਦੀ ਹਾਇਕੁ' ਨਾਂ ਦੇ ਸਾਹਿਤਕ ਵੈਬ ਰਸਾਲੇ ਵਿੱਚ ਵੀ ਇਹ ਹਾਇਕੁ 6 ਜੁਲਾਈ 2012 ਨੂੰ ਪ੍ਰਕਾਸ਼ਿਤ ਹੋਏ। ਲਿੰਕ ਵੇਖਣ ਲਈ ਇੱਥੇ ਕਲਿੱਕ ਕਰੋ।

1.
ਵਗਦੀ ਲੋਅ
ਲੋਹੜਿਆਂ ਦੀ ਤੱਤੀ
ਘਰ ਨਾ ਬੱਤੀ


2.
ਬੱਚੇ ਆਖਣ
ਆ ਗਈ ਚਲੀ ਗਈ
ਓਹੀ ਬਿਜਲੀ


3.
ਪਾਣੀ ਛਿੜਕ
ਵਿਹੜੇ ਠੰਢ ਪਾਵੇ
ਮੰਜੇ ਨੇ ਡਾਹੇ


4.
ਨੀਂਦ ਨਾ ਆਵੇ
ਮਾਂ ਪੱਖੀ ਝੱਲੀ ਜਾਵੇ
ਨਿੱਕੂ ਸੌਂ ਜਾਵੇ


5.
ਖੜ੍ਹਾ ਕੇ ਮੰਜਾ
ਤਿੱਖੜ ਦੁਪਹਿਰੇ
ਬੇਬੇ ਕਰੇ ਛਾਂ 


ਵਰਿੰਦਰਜੀਤ


Jul 6, 2012

कभी न जाना


ਇਹ ਹਾਇਕੁ ਮੈਂ ਪਹਿਲੀ ਵਾਰ ਲਿਖੇ ਸਨ ਜੋ 24 ਅਪ੍ਰੈਲ 2012 ਨੂੰ ਹਿੰਦੀ ਹਾਇਕੁ ਨਾਂ ਦੇ ਵੈਬ ਰਸਾਲੇ ਵਿੱਚ ਪ੍ਰਕਾਸ਼ਿਤ ਹੋਏ। 
ਲਿੰਕ ਵੇਖਣ ਲਈ ਇੱਥੇ ਕਲਿੱਕ ਕਰੋ।
1.
सुलगे आज
मेरे सीने में आग
बताऊँ किसे


2.
कट रहा क्या
यूँ मेरे अंदर से
मुझे न पता


3.
ये दिल कटा
या थे मेरे जज़्बात
कभी न जाना


वरिन्दरजीत