ਸਾਵੇ ਹਰਫ਼ 'ਤੇ ਆਪ ਜੀ ਦਾ ਨਿੱਘਾ ਸੁਆਗਤ ਹੈ। ਆਪਣੇ ਅੰਤਰਮਨ ਦੇ ਭਾਵਾਂ ਨੂੰ ਸ਼ਬਦੀ ਜਾਮਾ ਪੁਆ ਕੇ ਆਪ ਅੱਗੇ ਪੇਸ਼ ਕਰਨ ਦਾ ਇੱਕ ਨਿਮਾਣਾ ਜਿਹਾ ਉਪਲਾਰਾ ਹੈ।
Showing posts with label ਤਾਂਕਾ. Show all posts
Showing posts with label ਤਾਂਕਾ. Show all posts

May 19, 2013

ਜਨਮ ਦਿਨ

ਜਨਮ ਦਿਨ ਸਾਡੀ ਜ਼ਿੰਦਗੀ ਦਾ ਅਹਿਮ ਦਿਨ ਲੱਗਦਾ ਹੈ। ਚਾਹੇ ਅਸੀਂ ਕਿੰਨੇ ਵੱਡੇ ਵੀ ਹੋ ਜਾਈਏ ਪਰ ਇਸ ਦਿਨ ਸਾਨੂੰ ਮਿਲਣ ਵਾਲ਼ੀਆਂ ਮੁਬਾਰਕਾਂ ਦੀ ਉਡੀਕ ਰਹਿੰਦੀ ਹੀ ਹੈ। ਓਸ ਉਡੀਕ ਨੂੰ ਪੂਰਦੇ ਕੁਝ ਭਾਵ .......

ਜਨਮ ਦਿਨ
ਖੁਸ਼ੀਆਂ ਬਖੇਰਦਾ
ਵਿਹੜੇ ਸਾਡੇ
ਵਰ੍ਹੇ ਬਾਦ ਆਇਆ
ਲੈ ਕੇ ਨਵੀਂ ਤਰੰਗ  ।

ਚੜ੍ਹਿਆ ਦਿਨ 

ਲੈ ਉਮੰਗਾਂ ਨਵੀਂਆਂ 
ਮਿਲ਼ ਕੇ ਆਏ
ਸੂਰਜ ਚੰਦ ਤਾਰੇ
ਦੇਵਣ ਵਧਾਈਆਂ । 

ਵਰਿੰਦਰਜੀਤ ਸਿੰਘ ਬਰਾੜ 
ਨੋਟ: ਇਹ ਪੋਸਟ 414 ਵਾਰ ਵੇਖੀ ਗਈ।





Apr 9, 2013

ਝੁਕਦੀ ਕਾਇਨਾਤ (ਤਾਂਕਾ)/ झुका दे कायनात (ताँका)*


1.
ਦੁੱਖ ਜ਼ਿਆਦਾ                  
ਰਸਤਾ ਬੰਦ ਜਾਪੇ       
ਮਿਲੇ਼ ਨਾ ਸੁੱਖ                 
ਆਪੇ ਖੁੱਲਣ ਰਾਹ
ਲੜ ਦੁੱਖਾਂ ਦੇ ਨਾਲ਼ 
2.
 ਲੰਘਣਾ ਪਾਰ 
 ਸਮਝ ਨਾ ਆਉਂਦੀ
 ਔਖੇ ਰਾਹਾਂ ਨੂੰ 
 ਇਰਾਦੇ ਮਜਬੂਤ 
 ਝੁਕਦੀ ਕਾਇਨਾਤ
  
ਵਰਿੰਦਰਜੀਤ 

*********************

1.
दुःख हैं ज्यादा 
लगते रास्ते बंद 
मिले न सुख 
खुद खुलेंगे राह 
लड़ दुःख के साथ 

2 .
मालूम नहीं 
कैसे जाऊँ मैं पार 
मुश्किल रास्ते 
हो हिम्मत का साथ 
झुका दे कायनात 

वरिन्दरजीत सिंह बराड़ 
(बरनाला) 
नोट: ताँका 5 पंक्तियों में लिखा जाता है, जिस में  5 +7 +5 +7 +7 के अनुसार क्रम होता है ।