ਸਾਵੇ ਹਰਫ਼ 'ਤੇ ਆਪ ਜੀ ਦਾ ਨਿੱਘਾ ਸੁਆਗਤ ਹੈ। ਆਪਣੇ ਅੰਤਰਮਨ ਦੇ ਭਾਵਾਂ ਨੂੰ ਸ਼ਬਦੀ ਜਾਮਾ ਪੁਆ ਕੇ ਆਪ ਅੱਗੇ ਪੇਸ਼ ਕਰਨ ਦਾ ਇੱਕ ਨਿਮਾਣਾ ਜਿਹਾ ਉਪਲਾਰਾ ਹੈ।

Sep 26, 2014

ਭਾਰਤੀ ਸੱਭਿਅਤਾ

1.
ਧੀ ਦੀ ਇੱਜ਼ਤ
ਮਹਿਫੂਜ਼ ਨਹੀਓਂ 
ਹੁਣ ਮੇਰੇ ਦੇਸ਼ 'ਚ 
ਜ਼ਖਮੀ ਕੁੜੀ 
ਵਹਿਸ਼ਤ ਦਾ ਨਾਚ 
ਕਿਉਂ ਚੁੱਪ ਸੀ ਸਭ। 
2.
ਝੱਲਦੀ ਰਹੀ 
ਦਰੌਪਦੀ- ਦਾਮਿਨੀ 
ਕਿਉਂ ਓਹੀ ਸੰਤਾਪ 
ਦਿੱਖੇ ਧੁੰਦਲੀ
ਭਾਰਤੀ ਸੱਭਿਅਤਾ
ਕੇਹਾ ਸਾਡਾ ਸਮਾਜ। 
3.
ਹੁਣ ਤਾਂ ਜਾਗੋ
ਬਦਲੋ ਸਮਾਜ ਨੂੰ
ਪਰ ਪਹਿਲਾਂ ਸੋਚ
ਬਚਾ ਕੇ ਰੱਖੋ 
ਅਮੀਰ ਸੱਭਿਅਤਾ 
ਰੌਸ਼ਨਾਓ ਦੇਸ਼ ਨੂੰ। 

ਵਰਿੰਦਰਜੀਤ ਸਿੰਘ ਬਰਾੜ
(ਬਰਨਾਲ਼ਾ) 

ਨੋਟ : ਹਾਇਕੁ ਲੋਕ 'ਤੇ ਇਹ ਸੇਦੋਕਾ 9 ਫਰਵਰੀ 2013 ਨੂੰ ਪ੍ਰਕਾਸ਼ਿਤ ਹੋਏ ; ਵੇਖਣ ਲਈ ਇਥੇ ਕਲਿੱਕ ਕਰੋ। 

 ਇਹ ਪੋਸਟ ਹੁਣ ਤੱਕ 36 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ। 

Jul 7, 2013

ਪਾਵਰ ਕੱਟ

ਅੱਜ-ਕੱਲ ਪੰਜਾਬ 'ਚ ਕਹਿਰਾਂ ਦੀ ਗਰਮੀ ਹੈ ਤੇ ਬਿਜਲੀ ਕੱਟਾਂ ਨੇ ਲੋਕ ਬੇਹਾਲ ਕੀਤੇ ਪਏ ਨੇ। ਸਾਡੀ ਇੱਕ ਕਲਮ ਅਜਿਹੇ ਹਾਲਾਤਾਂ ਨੂੰ ਸੇਦੋਕਾ ਸ਼ੈਲੀ 'ਚ ਇਓਂ ਬਿਆਨਦੀ ਹੈ।

ਸੇਦੋਕਾ ਜਪਾਨੀ ਕਾਵਿ ਵਿਧਾ ਹੈ ਜੋ ਹਾਇਕੁ ਕਾਵਿ ਨਾਲ਼ੋਂ ਕਈ ਸੌ ਸਾਲ ਪੁਰਾਣੀ ਹੈ।ਇਹ 5-7-7, 5-7-7 ਧੁੰਨੀ ਖੰਡ ਵਾਲ਼ੀਆਂ ਕਾਵਿ ਟੁਕੜੀਆਂ ਨੂੰ ਜੋੜ ਕੇ ਬਣਦਾ ਹੈ ।

ਮੇਰੇ ਸੇਦੋਕਾ 30 ਜੂਨ 2013 ਨੁੰ ਹਾਇਕੁ-ਲੋਕ 'ਤੇ ਪ੍ਰਕਾਸ਼ਿਤ ਹੋਏ। ਵੇਖਣ ਲਈ ਇੱਥੇ ਕਲਿੱਕ ਕਰੋ।


1.

ਵਧੀ ਗਰਮੀ
ਅਣ-ਐਲਾਨੇ ਕੱਟ
ਮਿਲ਼ੇ ਬਿਜਲੀ ਘੱਟ।
ਬਿਨਾਂ ਬਿਜਲੀ
ਆਉਂਦੇ ਬਿੱਲ ਭਾਰੀ
ਔਖੀ ਜਨਤਾ ਸਾਰੀ ।

2.
ਪਾਵਰ ਕੱਟ
ਕਹਿਰਾਂ ਦਾ ਏ ਵੱਟ
ਵਧੇ ਰੇਟ ਯੂਨਿਟ ।
ਦੇਖ ਕੇ ਬਿੱਲ 
ਘਰ 'ਚ ਚੁੱਪੀ ਛਾਈ 
ਬਾਪੂ ਦੇਵੇ ਦੁਹਾਈ ।

ਵਰਿੰਦਰਜੀਤ ਸਿੰਘ ਬਰਾੜ
(ਬਰਨਾਲ਼ਾ)
ਨੋਟ: ਇਹ ਪੋਸਟ ਹੁਣ ਤੱਕ 75 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ। 

 

May 19, 2013

ਸੱਚਾਈ


ਰੋਜ਼ਗਾਰੀ       
ਜ਼ਮੀਨ ਸਰਕਾਰੀ
ਮਿਲੇ ਨਾ ਆਮ ਇਨਸਾਨ ਨੂੰ 
ਜਿੱਤਿਆ ਨੇਤਾ
ਝੋਨਾ ਅਗੇਤਾ
ਦੁੱਖ ਦੇਣ ਕਿਸਾਨ ਨੂੰ


ਬੈਂਕ ਦਾ ਕਰਜਾ 
ਖੇਤ 'ਚ ਦਰਜਾਂ  
ਕਿਸਾਨ ਭਰ ਨਾ ਸਕਣ
ਮੁਰਝਾਏ ਨੇ ਫੁੱਲ
ਸੁੱਕੇ  ਨੇ  ਬੁੱਲ
ਪਾਣੀ ਨੂੰ ਤਰਸਣ

ਵਿਗੜਿਆ ਪਟਵਾਰੀ  
ਕੱਲਰਕ ਸਰਕਾਰੀ 
ਪੈਸੇ ਲੈ ਕੇ ਕਰਨ ਕੰਮ ਨੂੰ
ਵਿਹੜੇ ਵਿਚਾਲੇ ਕੰਧ
ਬੂਹੇ ਅੱਗੇ ਗੰਦ
ਹਟਾ ਕੇ ਚੰਗਾ ਲੱਗੇ ਮਨ ਨੂੰ !

ਵਰਿੰਦਰਜੀਤ ਸਿੰਘ ਬਰਾੜ 

ਨੋਟ: ਇਹ ਪੋਸਟ ਹੁਣ ਤੱਕ 55 ਵਾਰ ਖੋਲ੍ਹ ਕੇ ਪੜ੍ਹੀ ਗਈ।

ਜਨਮ ਦਿਨ

ਜਨਮ ਦਿਨ ਸਾਡੀ ਜ਼ਿੰਦਗੀ ਦਾ ਅਹਿਮ ਦਿਨ ਲੱਗਦਾ ਹੈ। ਚਾਹੇ ਅਸੀਂ ਕਿੰਨੇ ਵੱਡੇ ਵੀ ਹੋ ਜਾਈਏ ਪਰ ਇਸ ਦਿਨ ਸਾਨੂੰ ਮਿਲਣ ਵਾਲ਼ੀਆਂ ਮੁਬਾਰਕਾਂ ਦੀ ਉਡੀਕ ਰਹਿੰਦੀ ਹੀ ਹੈ। ਓਸ ਉਡੀਕ ਨੂੰ ਪੂਰਦੇ ਕੁਝ ਭਾਵ .......

ਜਨਮ ਦਿਨ
ਖੁਸ਼ੀਆਂ ਬਖੇਰਦਾ
ਵਿਹੜੇ ਸਾਡੇ
ਵਰ੍ਹੇ ਬਾਦ ਆਇਆ
ਲੈ ਕੇ ਨਵੀਂ ਤਰੰਗ  ।

ਚੜ੍ਹਿਆ ਦਿਨ 

ਲੈ ਉਮੰਗਾਂ ਨਵੀਂਆਂ 
ਮਿਲ਼ ਕੇ ਆਏ
ਸੂਰਜ ਚੰਦ ਤਾਰੇ
ਦੇਵਣ ਵਧਾਈਆਂ । 

ਵਰਿੰਦਰਜੀਤ ਸਿੰਘ ਬਰਾੜ 
ਨੋਟ: ਇਹ ਪੋਸਟ 414 ਵਾਰ ਵੇਖੀ ਗਈ।

May 16, 2013

ਮੈਂ ਤੇ ਪੰਜਾਬੀ ਮਾਂ

ਮੇਰੇ ਹਾਇਕੁ ਪੰਜਾਬੀ ਦੇ ਸਾਹਿਤਕ ਵੈਬ ਮੈਗਜ਼ੀਨ ਪੰਜਾਬੀ ਮਾਂ 'ਚ ਮਈ 2013 ਦੇ ਅੰਕ 'ਚ ਪ੍ਰਕਾਸ਼ਿਤ ਹੋਏ। ਲਿੰਕ ਵੇਖਣ ਲਈ ਇੱਥੇ ਕਲਿੱਕ ਕਰੋ।


ਪਿੱਤ ਮਰਦੀ
ਮੀਂਹ ਵਿੱਚ ਨਹਾ ਕੇ
ਬੇਬੇ ਕਹਿੰਦੀ
***
ਮੀਂਹ ਜੋ ਵਰ੍ਹੇ
ਸਾਰਾ ਦਿਨ ਨਹਾ ਕੇ 
ਚਾਅ ਨਾ ਲਹੇ
***
ਮੁੱਕੀ ਉਡੀਕ
ਦੁੱਖ ਟੁੱਟੇ ਕਿਸਾਨਾਂ
ਵਰ੍ਹਿਆ ਮੀਂਹ
***
ਫੜ੍ਹ ਨਿੱਕਰ
ਮੀਂਹ 'ਚ ਭੱਜਦੇ 
ਯਾਦ ਨੇ ਦਿਨ
***
ਖੇਡਣ ਬੱਚੇ
ਛੱਡਣ ਵਿੱਚ ਪਾਣੀ
ਬਣਾ ਕਿਸ਼ਤੀ
***
ਵਰਿੰਦਰਜੀਤ ਸਿੰਘ ਬਰਾੜ 
ਨੋਟ: ਇਹ ਪੋਸਟ ਹੁਣ ਤੱਕ 31 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ। 

ਬਾਲ ਵਿਆਹ

16 ਮਈ 2013 ਨੂੰ ਇਹ ਚੋਕਾ ਹਾਇਕੁ ਲੋਕ 'ਤੇ ਪ੍ਰਕਾਸ਼ਿਤ ਹੋਇਆ। ਲਿੰਕ ਵੇਖਣ ਲਈ ਇੱਥੇ ਕਲਿੱਕ ਕਰੋ।

ਛੋਟੀ ਉਮਰੇ 
ਬਾਬੁਲ ਕਰੇ ਵਿਦਾ 
ਧੀ- ਧਿਆਣੀ ਨੂੰ 
ਰਹੁ-ਰੀਤਾਂ 'ਚ ਬੱਝਾ 
ਉਮਰ ਸੋਲਾਂ 
ਬਾਲੜੀ ਬਣੀ ਸੀ ਮਾਂ 
ਭੋਗੇ ਨਰਕ 
ਖੇਡਣ ਦੀ ਉਮਰੇ
ਬਾਲ ਖਿਡਾਵੇ
ਸੁੱਖਾਂ ਨੂੰ ਉੱਡੀਕਦੀ 
ਦਿਨ ਹੰਡਾਵੇ 
ਪੀੜਾਂ ਭਰੀ ਉੱਠਦੀ 
ਦਿਲ ਚੋਂ ਹੂਕ 
ਅੱਥਰੂ ਵਹਾਉਂਦੀ 
ਮੂਰਤ ਮੂਕ 
ਚੜ੍ਹਦੀਆਂ ਕੁੜੀਆਂ 
ਅਜੇ ਵੀ ਕਿਉਂ
ਰਹੁ- ਰੀਤਾਂ ਦੀ ਬਲੀ 
ਪੀਵਣ ਰੱਤ  
ਭੈੜੀਆਂ ਕੁਰੀਤੀਆਂ 
ਬਾਲ ਵਿਆਹ 
ਰਲ਼ ਕਰੀਏ ਬੰਦ 
ਆਪਾਂ ਹੁਣ ਏ
ਪੁੱਠਾ ਜਿਹਾ ਰਿਵਾਜ਼
ਕਰੋ ਬੁਲੰਦ 'ਵਾਜ਼ !

ਵਰਿੰਦਰਜੀਤ ਸਿੰਘ ਬਰਾੜ
(ਬਰਨਾਲ਼ਾ) 
ਨੋਟ: ਇਹ ਪੋਸਟ 270 ਵਾਰ ਵੇਖੀ ਗਈ। 

Apr 28, 2013

ਰੰਗਲਾ ਪੰਜਾਬ

 ਇਹ ਚੋਕਾ 19 ਨਵੰਬਰ 2012 ਨੂੰ ਹਾਇਕੁ-ਲੋਕ 'ਤੇ ਪ੍ਰਕਾਸ਼ਿਤ ਹੋਇਆ। ਲਿੰਕ ਵੇਖਣ ਲਈ ਇੱਥੇ ਕਲਿੱਕ ਕਰੋ।
ਸਾਡਾ ਪੰਜਾਬ 
ਸੁੱਤੀ ਹੈ ਸਰਕਾਰ 
ਨਾ ਰੋਜ਼ਗਾਰ 
ਡੁੱਬ ਰਿਹਾ ਪੰਜਾਬ 
ਪਿਆ ਬਿਮਾਰ 
ਨਸ਼ਿਆਂ ਦੇ ਭੰਡਾਰ 
ਰੋਗ ਨੇ ਲੱਗੇ 
ਕੋਈ ਨਾ ਲੈਦਾ ਸਾਰ 
ਰੁਲੇ ਜਵਾਨੀ 
ਸਹਾਰਾ ਪੱਥਰਾਂ ਨੂੰ 
ਦੇਵੇ ਪੰਜਾਬ
ਮਿਲੇ ਨਾ ਸਤਿਕਾਰ
ਸਾਡੇ ਹਿੱਸੇ ਦਾ 
ਪਾਣੀ ਵੰਡ ਹੋਰਾਂ ਨੂੰ
ਸੁੱਕੇ ਪੰਜਾਬ
ਗੁਆਚ ਗਿਆ ਕਿਤੇ
ਰੰਗਲਾ ਸੀ ਪੰਜਾਬ


ਵਰਿੰਦਰਜੀਤ ਸਿੰਘ ਬਰਾੜ 

ਨੋਟ: ਇਹ ਪੋਸਟ ਹੁਣ ਤੱਕ 75 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ।